ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ

Wednesday, Aug 02, 2017 - 02:48 PM (IST)

ਖਾਲੀ ਪੇਟ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ

ਜਲੰਧਰ— ਤੁਸੀਂ ਰਾਤ ਨੂੰ 7-8 ਘੰਟੇ ਦੀ ਨੀਂਦ ਲੈਂਦੇ ਹੋ ਅਤੇ ਕਈ ਬਾਰ ਉੱਠਦੇ ਹੀ ਭੁੱਖ ਜਿਹੀ ਮਹਿਸੂਸ ਹੁੰਦੀ ਹੈ ਪਰ ਕੁਝ ਚੀਜ਼ਾਂ ਖਾਲੇ ਪੇਟ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਕਈ ਵਾਰ ਸਰੀਰ 'ਚ ਐਸਿਡ ਦਾ ਪੱਧਰ ਵਧਣ ਲੱਗਦਾ ਹੈ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਖਾਲੀ ਪੇਟ ਕਦੀ ਨਹੀਂ ਖਾਣਾ ਚਾਹੀਦਾ।
1. ਖਾਲੀ ਪੇਟ ਕਦੇ ਵੀ ਚਟਪਟੀਆਂ ਚੀਜ਼ਾਂ, ਮਿਰਚ ਮਸਾਲਿਆਂ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਪੇਟ 'ਚ ਗੈਸ ਹੋ ਸਕਦੀ ਹੈ।
2. ਖਾਲੀ ਪੇਟ ਚਾਹ ਜਾ ਕਾਫੀ ਪੀਣਾ ਵੀ ਸਿਹਤ ਲਈ ਚੰਗੀ ਨਹੀਂ ਹੁੰਦੀ। ਚਾਹ ਜਾ ਕਾਫੀ ਦੇ ਨਾਲ ਸਨੈਕਸ ਜਾ ਬਿਸਕੁੱਟ ਲੈਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤੁਸੀਂ ਗੈਸ ਦੀ ਪ੍ਰੇਸ਼ਾਨੀ ਤੋਂ ਬਚੇ ਰਹੋਗੇ।
3. ਅਕਸਰ ਡਾਕਟਰ ਖਾਲੀ ਪੇਟ ਦਵਾਈ ਲੈਣ ਤੋਂ ਮਨਾ ਕਰਦੇ ਹਨ ਕਿਉਂਕਿ ਖਾਲੀ ਪੇਟ ਦਵਾਈ ਖਾਣ ਨਾਲ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ।
4. ਸਵੇਰੇ ਖਾਲੀ ਪੇਟ ਕੇਲਾ ਖਾਣ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ। ਇਸ ਲਈ ਬਿਸਕੁੱਟ ਆਦਿ ਖਾ ਕੇ ਹੀ ਕੇਲਾ ਖਾਓ।
5. ਟਮਾਟਰ 'ਚ ਵੀ ਐਸਿਡ ਹੁੰਦਾ ਹੈ ਜੋ ਖਾਲੀ ਪੇਟ ਖਾਣ ਨਾਲ ਜਲਨ ਦਾ ਕਾਰਨ ਬਣ ਸਕਦਾ ਹੈ।


Related News