ਸਿਰਦਰਦ ਹੋਣ ''ਤੇ ਨਾ ਖਾਓ ਦਵਾਈ, ਅਜਮਾਓ ਇਹ ਅਸਰਦਾਰ ਤਰੀਕੇ
Wednesday, Jun 07, 2017 - 12:47 PM (IST)

ਮੁੰਬਈ— ਅਕਸਰ ਸਾਧਾਰਣ ਸਿਰ ਦਰਦ ਦੇ ਪਿੱਛੇ ਕਾਰਨ ਵੀ ਸਾਧਾਰਣ ਹੀ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਾਧਾਰਣ ਜਿਹੇ ਸਿਰਦਰਦ ਦੇ ਲਈ ਦਵਾਈ ਨਹੀਂ ਲੈਣੀ ਚਾਹੀਦੀ ਨਹੀਂ ਤਾਂ ਇਸਦੇ ਸਾਈਡ ਇਫੈਕਟ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਸਿਰਦਰਦ ਹੋਣ 'ਤੇ ਕੀ ਕਰਨਾ ਚਾਹੀਦਾ ਹੈ ਕਿ ਬਿਨ੍ਹਾਂ ਦਵਾਈ ਦੇ ਆਰਾਮ ਮਿਲ ਜਾਵੇ।
1. ਪਾਣੀ ਪੀਓ
ਕਈ ਵਾਰ ਡਿਹਾਈਡ੍ਰੇਸ਼ਨ ਮਤਲਬ ਸਰੀਰ 'ਚ ਪਾਣੀ ਦੀ ਕਮੀ ਦੇ ਕਾਰਨ ਵੀ ਸਿਰ ਦਰਦ ਹੁੰਦਾ ਹੈ। ਪਾਣੀ ਪੀਣ ਨਾਲ ਸਿਰ ਦਰਦ ਠੀਕ ਹੋ ਸਕਦਾ ਹੈ।
2. ਮਸਾਜ ਕਰੋ
ਸਿਰ ਦੇ ਪਿੱਛੇ ਖੋਪੜੀ ਦੇ ਥੱਲੇ ਵਾਲੇ ਪਾਸੇ ਹਲਕੀ ਜਿਹੀ ਸਮਾਜ ਕਰਨ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
3. ਸਟਰੇਚ ਕਰੋ
ਕਈ ਵਾਰ ਸਮਲ ਟੇਂਸ਼ਨ ਦੇ ਕਾਰਨ ਵੀ ਸਿਰ ਦਰਦ ਹੁੰਦਾ ਹੈ। ਗਰਦਨ ਨੂੰ ਸਿੰਪਲ ਸਟਰੇਚਿੰਗ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
4. ਤਰਬੂਜ ਖਾਓ
ਤਰਬੂਜ, ਖੀਰਾ ਵਰਗੇ ਜ਼ਿਆਦਾ ਪਾਣੀਲ ਵਾਲੇ ਫਲ ਖਾਣ ਨਾਲ ਡਿਹਾਈਡ੍ਰੇਸ਼ਨ ਦੇ ਕਾਰਨ ਹੋ ਰਹੇ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
5. ਨਿੰਬੂ ਪਾਣੀ ਪੀਓ
ਨਿੰਬੂ ਪਾਣੀ 'ਚ ਨਮਕ ਅਤੇ ਖਾਣ ਵਾਲਾ ਸੋਡਾ ਪਾ ਕੇ ਪੀਣ ਨਾਲ ਸਰੀਰ 'ਚ ਐਸਿਡ ਬੈਲੇਂਸ ਹੁੰਦਾ ਹੈ, ਅਤੇ ਸਿਰਦਰਦ ਤੋਂ ਰਾਹਤ ਮਿਲਦੀ ਹੈ।
6. ਅਦਰਕ ਦੀ ਚਾਹ ਪੀਓ
ਅਦਰਕ 'ਚ ਅਜਿਹੇ ਗੁਣ ਹੁੰਦੇ ਹਨ ਜੋ ਦਰਦ ਤੋਂ ਰਾਹਤ ਦਿਲਾਉਣ 'ਚ ਮਦਦਗਾਰ ਹੁੰਦਾ ਹੈ।