ਭੁੱਲ ਕੇ ਵੀ ਪਲਾਸਟਿਕ ਦੀ ਬੋਤਲ 'ਚ ਨਾ ਪੀਓ ਪਾਣੀ, ਲੀਵਰ ਕੈਂਸਰ ਸਣੇ ਹੋ ਸਕਦੇ ਨੇ ਇਹ ਖ਼ਤਰਨਾਕ ਰੋਗ

Thursday, Apr 06, 2023 - 01:21 PM (IST)

ਭੁੱਲ ਕੇ ਵੀ ਪਲਾਸਟਿਕ ਦੀ ਬੋਤਲ 'ਚ ਨਾ ਪੀਓ ਪਾਣੀ, ਲੀਵਰ ਕੈਂਸਰ ਸਣੇ ਹੋ ਸਕਦੇ ਨੇ ਇਹ ਖ਼ਤਰਨਾਕ ਰੋਗ

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਗਲੇ ਦਾ ਸੁੱਕਣਾ, ਵਾਰ-ਵਾਰ ਪਿਆਸ ਲੱਗਣਾ ਅਤੇ ਢੇਰ ਸਾਰਾ ਪਾਣੀ ਪੀਣਾ। ਜੇਕਰ ਤੁਸੀਂ ਧੁੱਪ 'ਚ ਹੋ ਜਾਂ ਟ੍ਰੈਵਲ ਕਰ ਰਹੇ ਹੋ ਤਾਂ ਘਰ ਤੋਂ ਚਾਹੇ ਕਿੰਨਾ ਵੀ ਪਾਣੀ ਲੈ ਕੇ ਚੱਲੇ ਹੋਵੋ, ਪਾਣੀ ਖਤਮ ਹੋਣਾ ਤੈਅ ਹੈ। ਅਜਿਹੇ 'ਚ ਬਾਜ਼ਾਰ ਤੋਂ ਪਾਣੀ ਦੀ ਬੋਤਲ ਖਰੀਦਣਾ ਸਭ ਤੋਂ ਜ਼ਿਆਦਾ ਸੇਫ ਅਤੇ ਸਵੱਛ ਮੰਨਿਆ ਜਾਣ ਵਾਲਾ ਵਿਕਲਪ ਹੈ। ਪਰ ਕੀ ਸੱਚ 'ਚ ਇਹ ਬੋਤਲ ਬੰਦ ਪਾਣੀ ਤੁਹਾਡੀ ਸਿਹਤ ਲਈ ਲਾਭਕਾਰੀ ਹੈ। ਆਓ ਜਾਣਦੇ ਹਾਂ...

ਇਹ ਵੀ ਪੜ੍ਹੋ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਪੰਜ ਪੈਸੇ ਟੁੱਟਿਆ
ਅਣਹੈਲਦੀ
ਪਲਾਸਟਿਕ 'ਚ ਹਾਨੀਕਾਰਕ ਰਸਾਇਣ ਹੀ ਨਹੀਂ ਹੁੰਦੇ, ਪਲਾਸਟਿਕ ਦੀਆਂ ਬੋਤਲਾਂ 'ਚ ਜਮ੍ਹਾ ਹੋਣ 'ਤੇ ਪਾਣੀ 'ਚ ਫਲੋਰਾਈਡ, ਆਰਸੇਨਿਕ ਅਤੇ ਐਲੂਮੀਨੀਅਮ ਵਰਗੇ ਹਾਨੀਕਾਰਕ ਪਦਾਰਥ ਵੀ ਪੈਦਾ ਹੁੰਦੇ ਹਨ, ਜੋ ਸਰੀਰ ਲਈ ਜ਼ਹਿਰ ਹਨ। ਤਾਂ ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਦਾ ਮਤਲੱਬ ਹੋਵੇਗਾ ਹੌਲੀ ਜ਼ਹਿਰ ਪੀਣਾ, ਜੋ ਹੌਲੀ-ਹੌਲੀ ਲਗਾਤਾਰ ਤੁਹਾਡੀ ਸਿਹਤ ਨੂੰ ਖਰਾਬ ਕਰੇਗਾ।

ਲੀਵਰ ਕੈਂਸਰ

ਪਲਾਸਟਿਕ ਦੀ ਬੋਤਲ 'ਚ ਅਜਿਹੇ ਹਾਨੀਕਾਰਕ ਕੈਮੀਕਲਸ ਪਾਏ ਜਾਂਦੇ ਹਨ ਜੋ ਲੀਵਰ ਕੈਂਸਰ ਦਾ ਕਾਰਨ ਬਣ ਸਕਦੇ ਹਨ।

PunjabKesari

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਡਾਈਆਕਸੀਜਨ ਉਤਪਾਦਨ ਵਧਾ ਸਕਦਾ ਹੈ ਬ੍ਰੈਸਟ ਕੈਂਸਰ ਦਾ ਖਤਰਾ
ਗਰਮ ਵਾਤਾਵਰਣ 'ਚ ਪਲਾਸਟਿਕ ਪਿਘਲਦਾ ਹੈ ਅਤੇ ਅਸੀਂ ਹਮੇਸ਼ਾ ਗੱਡੀ ਚਲਾਉਂਦੇ ਸਮੇਂ ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਆਪਣੇ ਨਾਲ ਰੱਖਦੇ ਹਾਂ। ਕਈ ਵਾਰ ਇਸ ਨੂੰ ਕਾਰ 'ਚ ਛੱਡ ਦਿੰਦੇ ਹਾਂ, ਜਿਥੇ ਇਹ ਸਿੱਧੇ ਸੂਰਜ ਦੇ ਸੰਪਰਕ 'ਚ ਆਉਂਦਾ ਹੈ। ਇਸ ਤਰ੍ਹਾਂ ਨਾਲ ਹੀਟਿੰਗ ਨਾਲ ਡਾਈਆਕਸੀਜਨ ਨਾਮਕ ਜ਼ਹਿਰ ਨਿਕਲਦਾ ਹੈ, ਜਿਸ ਦਾ ਸੇਵਨ ਕਰਨ 'ਤੇ ਬ੍ਰੈਸਟ ਕੈਂਸਰ ਦਾ ਖਤਰਾ ਵਧ ਸਕਦਾ ਹੈ। 

ਬੀਪੀ ਵਧਾ ਦਿੰਦਾ ਹੈ ਮੋਟਾਪਾ ਅਤੇ ਸ਼ੂਗਰ ਦਾ ਖਤਰਾ
ਬਾਈਫਿਨਾਇਲ ਏ1 ਐਸਟ੍ਰੋਜਨ ਇਕ ਅਜਿਹਾ ਰਸਾਇਣ ਹੈ, ਜੋ ਸ਼ੂਗਰ, ਮੋਟਾਪਾ, ਪ੍ਰਜਨਨ ਸਮੱਸਿਆਵਾਂ, ਵਿਵਹਾਰ ਸਬੰਧੀ ਸਮੱਸਿਆਵਾਂ ਅਤੇ ਅਰਲੀ ਪਿਊਬਰਟੀ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਬਿਹਤਰ ਹੋਵੇਗਾ ਕਿ ਪਲਾਸਟਿਕ ਦੀ ਬੋਤਲ 'ਚ ਪਾਣੀ ਸਟੋਰ ਕਰਕੇ ਨਾ ਪੀਓ।

PunjabKesari

ਹਾਈ ਸ਼ੂਗਰ
ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਨਾਲ ਸਾਡੇ ਸਰੀਰ 'ਚ ਹਾਈ ਸ਼ੂਗਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਇਮਿਊਨ ਸਿਸਟਮ 'ਤੇ ਅਸਰ
ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਣ ਨਾਲ ਸਾਡਾ ਇਮਿਊਨ ਸਿਸਟਮ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ ਤੋਂ ਨਿਕਲਣ ਵਾਲੇ ਰਸਾਇਣ ਸਾਡੇ ਸਰੀਰ 'ਚ ਦਾਖ਼ਲ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਿਗਾੜ ਦਿੰਦੇ ਹਨ। 
ਇਸ ਲਈ ਅਗਲੀ ਵਾਰ ਜਦੋਂ ਘਰ 'ਚੋਂ ਬਾਹਰ ਨਿਕਲੋ ਤਾਂ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਨਾਲ ਧਾਤੂ ਜਾਂ ਬਾਂਸ ਦੀ ਬੋਤਲ ਰੱਖੋ। ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਣਾ ਸਿਹਤ ਲਈ ਖਤਰਨਾਕ ਸਾਬਤ ਹੋਵੇਗਾ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News