ਭੁੱਲ ਕੇ ਵੀ ਨਾ ਪਹਿਨੋ ਤੰਗ ਜੁਰਾਬਾਂ ਹੋ ਸਕਦਾ ਹੈ ਨੁਕਸਾਨ
Monday, Oct 23, 2017 - 03:11 PM (IST)

ਨਵੀਂ ਦਿੱਲੀ— ਪੈਰਾਂ ਨੂੰ ਆਰਾਮ ਦੇਣ ਅਤੇ ਪਰਸਨੈਲਿਟੀ ਨੂੰ ਉਬਾਰਨ ਲਈ ਜੁਰਾਬਾਂ ਪਹਿਨੀਆਂ ਜਾਂਦੀਆਂ ਹਨ। ਘਰ ਤੋਂ ਬਾਹਰ ਜਾਂਦੇ ਸਮੇਂ ਜੁੱਤਿਆਂ ਦੇ ਨਾਲ ਜੁਰਾਬਾਂ ਪਹਿਨਣਾ ਆਊਟਫਿਟ ਦਾ ਹੀ ਇਕ ਹਿੱਸਾ ਹੈ ਪਰ ਜੇ ਤੁਸੀਂ ਪੈਰਾਂ ਤੋਂ ਛੋਟੇ ਸਾਈਜ ਦੀਆਂ ਜੁਰਾਬਾਂ ਪਹਿਨਦੇ ਹੋ ਤਾਂ ਇਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਸਾਧਾਰਨ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਕਿਹੜੀਆਂ-ਕਿਹੜੀਆਂ ਦਿੱਕਤਾਂ ਆ ਸਕਦੀਆਂ ਹਨ।
1. ਪੈਰਾਂ ਵਿਚ ਸੋਜ
ਪੈਰਾਂ ਦੀਆਂ ਜੁਰਾਬਾਂ ਅਤੇ ਜੁੱਤੇ ਆਰਾਮਦਾਈ ਹੋਣੇ ਚਾਹੀਦੇ ਹਨ। ਇਹ ਛੋਟੇ ਹੋਣ ਤਾਂ ਸਹੀ ਤਰੀਕੇ ਨਾਲ ਚਲਿਆ ਵੀ ਨਹੀਂ ਜਾਂਦਾ। ਇਸ ਨਾਲ ਖੂਨ ਦਾ ਸੰਚਾਰ ਰੁੱਕ ਜਾਂਦਾ ਹੈ ਅਤੇ ਸੋਜ ਆ ਜਾਂਦੀ ਹੈ। ਇਸ ਨਾਲ ਪੈਰਾਂ ਵਿਚ ਦਰਦ ਵੀ ਵਧ ਸਕਦਾ ਹੈ।
2. ਅਕੜਣ ਪੈਦਾ ਹੋਣਾ
ਦਿਨ ਵਿਚ ਲਗਾਤਾਰ 8-9 ਘੰਟੇ ਜੁਰਾਬਾਂ ਪਹਿਨ ਕੇ ਰੱਖਣ ਨਾਲ ਪੈਰਾਂ ਵਿਚ ਅਕੜਣ ਪੈਦਾ ਹੋ ਸਕਦੀ ਹੈ। ਇਸ ਨਾਲ ਅੱਡੀਆਂ ਦਾ ਹਿੱਸਾ ਸੁੰਨ ਹੋ ਜਾਂਦਾ ਹੈ।
3. ਫੰਗਲ ਇਨਫੈਕਸ਼ਨ
ਪੈਰਾਂ ਵਿਚ ਟਾਈਟ ਜੁਰਾਬਾਂ ਪਹਿਨਣ ਨਾਲ ਪਸੀਨਾ ਨਿਕਲਦਾ ਹੈ, ਜਿਸ ਕਾਰਨ ਚਮੜੀ ਵਿਚ ਨਮੀ ਪੈਦਾ ਹੋ ਜਾਂਦੀ ਹੈ। ਇਸ ਨਾਲ ਫੰਗਲ ਇਨਫੈਕਸ਼ਨ ਹੋਣ ਦਾ ਡਰ ਵੀ ਰਹਿੰਦਾ ਹੈ।
4. ਵੇਰਿਕੋਜ ਵੇਨਸ
ਕੁਝ ਲੋਕਾਂ ਨੂੰ ਵੇਰਿਕੋਜ਼ ਵੇਨਸ ਦੀ ਪ੍ਰੇਸ਼ਾਨੀ ਹੁੰਦੀ ਹੈ। ਇਸ ਦਾ ਕਾਰਨ ਟਾਈਟ ਜੁਰਾਬਾਂ ਪਹਿਨਣਾ ਵੀ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਤੋਂ ਹੀ ਆਪਣੀ ਦੇਖਭਾਲ ਕਰੋ।