Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ
Monday, Feb 15, 2021 - 04:25 PM (IST)
ਜਲੰਧਰ (ਬਿਊਰੋ) - ਆਪਣੀ ਸਿਹਤ ਦਾ ਧਿਆਨ ਸਾਰੇ ਰੱਖਦੇ ਹਨ ਪਰ ਕਈ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਲੋਕ ਸਿਹਤ ਦੀ ਪਰਵਾਹ ਕੀਤੇ ਬਿਨਾ ਗਲਤ ਤਰੀਕੇ ਦੀਆਂ ਚੀਜ਼ਾਂ ਬਾਹਰ ਤੋਂ ਖਾ ਲੈਂਦੇ ਹਨ, ਜੋ ਸਹੀ ਨਹੀਂ ਹੁੰਦੀਆਂ। ਅਜਿਹਾ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਸਰੀਰ ਨੂੰ ਸੁਡੌਲ ਢਾਂਚਾ ਦੇਣ ਲਈ ਹੱਡੀਆਂ ਮਜ਼ਬੂਤ ਹੋਣੀਆਂ ਜ਼ਰੂਰੀ ਹਨ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀ ਕਾਫ਼ੀ ਜ਼ਰੂਰਤ ਹੁੰਦੀ ਹੈ। ਹੱਡੀਆਂ ਵਿੱਚ ਇਨ੍ਹਾਂ ਚੀਜ਼ਾਂ ਦੀ ਕਮੀ ਨਾਲ ਇਹ ਕਮਜ਼ੋਰ ਤੇ ਖੋਖਲੀਆਂ ਹੋ ਜਾਂਦੀਆਂ ਹਨ। ਹੱਡੀਆਂ ਨੂੰ ਖੋਖਲਾ ਬਣਾਉਣ ਦਾ ਜ਼ਿੰਮੇਵਾਰ ਸਿਰਫ਼ ਵਿਟਾਮਿਨ ਨਹੀਂ ਹੁੰਦੇ ਸਗੋਂ ਸਾਡੀਆਂ ਕੁਝ ਆਦਤਾਂ ਵੀ ਹਨ। ਇਨ੍ਹਾਂ ਆਦਤਾਂ ਵਿੱਚ ਸਭ ਤੋਂ ਜ਼ਿਆਦਾ ਸਾਡੇ ਖਾਣ-ਪੀਣ ਦੀਆਂ ਆਦਤਾਂ ਸ਼ਾਮਲ ਹੁੰਦੀਆਂ ਹਨ। ਅਸੀਂ ਰੋਜ਼ਾਨਾ ਅਜਿਹੀਆਂ ਚੀਜ਼ਾਂ ਖਾਂਦੇ ਹਾਂ, ਜੋ ਹੱਡੀਆਂ ਨੂੰ ਖੋਖਲਾ ਬਣਾ ਰਹੀਆਂ ਹਨ, ਜਿਨ੍ਹਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ....
ਲੂਣ ਦੀ ਵਰਤੋਂ
ਬਹੁਤ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਖਾਣੇ ਨਾਲ ਅਲੱਗ ਤੋਂ ਲੂਣ ਖਾਣ ਦੀ ਆਦਤ ਹੁੰਦੀ ਹੈ। ਇਹੀ ਆਦਤ ਹੱਡੀਆਂ ਨੂੰ ਖੋਖਲਾ ਬਣਾ ਰਹੀ ਹੈ। ਦਰਅਸਲ ਲੂਣ ਵਿੱਚ ਸੋਡੀਅਮ ਦੀ ਕਾਫ਼ੀ ਮਾਤਰਾ ’ਚ ਹੁੰਦੇ ਹਨ, ਜੋ ਸਰੀਰ ਅੰਦਰ ਜਾਣ ਬਾਅਦ ਕੈਲਸ਼ੀਅਮ ਨੂੰ ਯੂਰੀਨ ਜ਼ਰੀਏ ਬਾਹਰ ਕੱਢ ਦਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ
ਚਾਕਲੇਟ
ਚਾਕਲੇਟ ਅਜਿਹੀ ਚੀਜ਼ ਹੈ, ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ ਪਰ ਜ਼ਿਆਦਾ ਚਾਕਲੇਟ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਜੇ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਚਾਕਲੇਟ ਖਾਣਾ ਬੰਦ ਕਰ ਦਿਓ। ਨਹੀਂ ਤਾਂ ਚਾਕਲੇਟ ਵਿੱਚ ਮੌਜੂਦ ਸ਼ੂਗਰ ਤੇ ਆਕਸਲੇਟ ਸਰੀਰ ਦੇ ਕੈਲਸ਼ੀਅਮ ਨੂੰ ਐਬਜ਼ਾਰਬ ਨਹੀਂ ਕਰਨ ਦਿੰਦਾ।
ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਸ਼ਰਾਬ
ਸ਼ਰੀਬ ਵੀ ਸਰੀਰ ਵਿੱਚ ਕੈਲਸ਼ੀਅਮ ਘੱਟ ਹੋਣ ਦਾ ਵੱਡਾ ਕਾਰਨ ਹੈ। ਇਸ ਨਾਲ ਵੀ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
ਬੱਤਾ/ਕੋਲਡ ਡ੍ਰਿੰਕਸ
ਬੱਤਾ, ਯਾਨੀ ਕੋਲਡ ਡ੍ਰਿੰਕਸ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਤੇ ਫਾਸਫੋਰਸ ਹੱਡੀਆਂ ਨੂੰ ਖੋਖਲਾ ਕਰ ਦਿੰਦਾ ਹੈ। ਇਸ ਲਈ ਡਾਕਟਰ ਬੱਤੇ ਪੀਣ ਦੀ ਸਲਾਹ ਨਹੀਂ ਦਿੰਦੇ।
ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼