ਸਿਹਤਮੰਦ ਅੱਖਾਂ ਲਈ ਡਾਈਟ ''ਚ ਸ਼ਾਮਲ ਕਰੋ ਇਹ 6 ਫੂਡ

11/01/2019 2:40:33 PM

ਨਵੀਂ ਦਿੱਲੀ—ਬੱਚੇ ਹੋਣ ਜਾਂ ਵੱਡੇ ਅੱਜ ਕੱਲ ਹਰ ਕੋਈ ਹਰ ਸਮੇਂ ਮੋਬਾਇਲ, ਕੰਪਿਊਟਰ ਲੈਪਟਾਪ ਸਕ੍ਰੀਨ ਨੂੰ ਦੇਖਦਾ ਰਹਿੰਦਾ ਹੈ। ਜਿਸ ਦਾ ਸਿੱਧਾ ਅਸਰ ਅੱਖਾਂ 'ਤੇ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ। ਆਪਣੀ ਇਸ ਆਦਤ 'ਤੇ ਕੰਟਰੋਲ ਪਾਉਣ ਦੇ ਨਾਲ-ਨਾਲ ਖਾਣ-ਪੀਣ 'ਤੇ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਮੇਂ ਰਹਿੰਦੇ ਅੱਖਾਂ ਦੀ ਰੋਸ਼ਨੀ ਨੂੰ ਕਮਜ਼ੋਰ ਹੋਣ 'ਤੋਂ ਰੋਕਿਆ ਜਾ ਸਕੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਫੂਡਸ ਆਈਟਮਸ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖ ਸਕਦੇ ਹੋ।

PunjabKesari
ਹਰੀਆਂ ਸਬਜ਼ੀਆਂ
ਆਪਣੀ ਰੋਜ਼ ਦੀ ਡਾਈਟ 'ਚ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਇਸ 'ਚ ਆਇਰਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਲਈ ਕਾਫੀ ਜ਼ਰੂਰੀ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਅਤੇ ਤੁਹਾਨੂੰ ਜ਼ਿੰਦਗੀ ਭਰ ਐਨਕ ਦੀ ਲੋੜ ਨਹੀਂ ਪਵੇਗੀ।

PunjabKesari
ਗਾਜਰ
ਗਾਜਰ 'ਚ ਵਿਟਾਮਿਨ ਏ ਅਤੇ ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਰੋਜ਼ ਇਕ ਗਲਾਸ ਤਾਜ਼ਾ ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਹੀ ਜਲਦੀ ਠੀਕ ਹੁੰਦੀ ਹੈ ਅਤੇ ਅੱਖਾਂ 'ਤੇ ਲੱਗੀ ਐਨਕ ਉਤਰ ਸਕਦੀ ਹੈ।
ਬਾਦਾਮ ਦਾ ਦੁੱਧ
ਬਾਦਾਮ ਵਿਟਾਮਿਨ ਈ ਦਾ ਕਾਫੀ ਚੰਗਾ ਸਰੋਤ ਹੈ। ਹਫਤੇ 'ਚ ਘੱਟੋ-ਘੱਟ 3 ਵਾਰ ਦੁੱਧ 'ਚ ਬਾਦਾਮ ਪਾ ਕੇ ਪੀਣ ਨਾਲ ਅੱਖਾਂ ਦੀ ਕਿਸੇ ਵੀ ਬੀਮਾਰੀ ਨਾਲ ਲੜਣ ਦੀ ਸਮਰੱਥਾ ਵਧਦੀ ਹੈ।

PunjabKesari
ਆਂਡਾ
ਆਂਡੇ 'ਚ ਪਾਇਆ ਜਾਣ ਵਾਲਾ ਅਮੀਨੋ ਐਸਿਡ, ਪ੍ਰੋਟੀਨ, ਸਲਫਰ, ਲੈਕਟਿਨ, ਲਿਊਟਿਨ, ਸਿਸਟੀਨ ਅਤੇ ਵਿਟਾਮਿਨ ਬੀ2 ਸੇਲ ਦਾ ਕੰਮ ਕਰਨ 'ਚ ਮਦਦ ਕਰਦਾ ਹੈ।
ਮੱਛੀ
ਮੱਛੀ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਨਾ ਸਿਰਫ ਅੱਖਾਂ ਦੇ ਸਗੋ ਵਾਲਾਂ ਲਈ ਵੀ ਕਾਫੀ ਚੰਗਾ ਹੁੰਦਾ ਹੈ।

PunjabKesari
ਸੋਇਆਬੀਨ
ਜੇਕਰ ਤੁਸੀਂ ਨਾਨ-ਵੈੱਜ਼ ਨਹੀਂ ਖਾਂਦੇ ਹੋ ਤਾਂ ਉਸ ਦੀ ਥਾਂ 'ਤੇ ਤੁਸੀਂ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਨਾਨਵੈੱਜ਼ ਦੇ ਬਰਾਬਰ ਪ੍ਰੋਟੀਨ ਪਾਇਆ ਜਾਂਦਾ ਹੈ।


Aarti dhillon

Content Editor

Related News