ਸ਼ੂਗਰ ਨੂੰ ਕੰਟਰੋਲ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਦਾ ਕੰਮ ਕਰਦੀ ਹੈ ‘ਸਟ੍ਰਾਬੇਰੀ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Sunday, Nov 22, 2020 - 05:32 PM (IST)

ਜਲੰਧਰ (ਬਿਊਰੋ) - ਸਟ੍ਰਾਬੇਰੀ ਰਸੀਲਾ ਫ਼ਲ ਹੈ। ਇਹ ਪ੍ਰੋਟੀਨ, ਕੈਲੋਰੀ, ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਸਟ੍ਰਾਬੇਰੀ ’ਚ ਪਾਏ ਜਾਣ ਵਾਲੇ ਗੁਣ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦੇ ਹਨ, ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸੂਪਰਫੂਡ ਮੰਨਿਆ ਜਾਣ ਵਾਲੀ ਸਟ੍ਰਾਬੇਰੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ੂਗਰ, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬੇਰੀ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

1. ਸ਼ੂਗਰ ਨੂੰ ਕਰੇ ਕਾਬੂ
ਸ਼ੂਗਰ ਦੇ ਮਰੀਜ਼ਾਂ ਲਈ ਸਟ੍ਰਾਬੇਰੀ ਬਹੁਤ ਸਹੀ ਹੈ। ਉਕਤ ਮਰੀਜ਼ ਬਿਨਾ ਕਿਸੇ ਟੈਂਸ਼ਨ ਤੋਂ ਸਟ੍ਰਾਬੇਰੀ ਨੂੰ ਖਾ ਸਕਦੇ ਹਨ। ਸਟ੍ਰਾਬੇਰੀ ਦੀ ਵਰਤੋਂ ਟਾਈਪ 2 ਸ਼ੂਗਰ ਦੇ ਖਤਰੇ ਨੂੰ ਘੱਟ ਕਰਦੀ ਹੈ। 

2. ਭਾਰ ਘਟਾਉਣ 'ਚ ਮਦਦਗਾਰ
ਲੋਅ ਕੈਲੋਰੀ ਫੂਡ 1 ਕੱਪ ਸਟ੍ਰਾਬੇਰੀ 'ਚ 53 ਕੈਲੋਰੀ ਹੁੰਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਵੀ ਹੁੰਦਾ ਹੈ। ਇਸ ਨੂੰ ਖਾਣ ਦੇ ਬਾਅਦ ਕਾਫੀ ਦੇਰ ਤਕ ਢਿੱਡ ਭਰਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਵਿਟਾਮਿਨ-ਸੀ ਤੁਹਾਡਾ ਮੈਟਾਬਾਲੀਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਸਰੀਰ ਤੇਜ਼ੀ ਨਾਲ ਕੈਲੋਰੀ ਬਰਨ ਕਰਦਾ ਹੈ।

PunjabKesari

3. ਕਬਜ਼ ਤੋਂ ਰਾਹਤ
ਰੋਜ਼ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸਟ੍ਰਾਬੇਰੀ 'ਚ ਮੌਜੂਦ ਫਾਈਬਰ ਦੀ ਵਰਤੋਂ ਨਾਲ ਪਾਚਨ ਕਿਰਿਆ ਨੂੰ ਦਰੁਸਤ ਰੱਖਿਆ ਜਾ ਸਕਦਾ ਹੈ, ਜਿਸ ਨਾਲ ਕਬਜ਼, ਐਸੀਡਿਟੀ, ਅਪਚ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

4. ਡਿਪ੍ਰੈਸ਼ਨ
ਇਸ ਦੀ ਵਰਤੋਂ ਤੁਹਾਡੇ ਮੂਡ ਨੂੰ ਸਹੀ ਬਣਾਈ ਰੱਖਦਾ ਹੈ। ਇਸ ਨਾਲ ਤੁਹਾਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਦਿਮਾਗ ਨੂੰ ਠੰਡਾ ਅਤੇ ਫ੍ਰੈਸ਼ ਰਹਿਣ ਨਾਲ ਤੁਸੀਂ ਡਿਪ੍ਰੈਸ਼ਨ ਅਤੇ ਤਣਾਅ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

5. ਇਮਿਊਨ ਸਿਸਟਮ
ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਇਮਿਊਨ ਸਿਸਟਮ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਟ੍ਰਾਬੇਰੀ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - Health : ਥਾਇਰਾਇਡ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕੀ ਖਾਈਏ ਤੇ ਕਿਸ ਚੀਜ਼ ਤੋਂ ਰੱਖੀਏ ਪਰਹੇਜ਼

PunjabKesari

6. ਅੱਖਾਂ ਦੀ ਰੋਸ਼ਨੀ ਵਧਾਏ
ਸਟ੍ਰਾਬੇਰੀ 'ਚ ਮੌਜੂਦ ਅੰਜਾਇਮ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ 'ਚ ਐਂਟੀ ਆਕਸੀਡੈਂਟ ਤੱਤ ਹੁੰਦੇ ਹਨ, ਜੋ ਅੱਖਾਂ ਨੂੰ ਮੋਤਿਆਬਿੰਦ ਤੋਂ ਬਚਾਉਂਦਾ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ।

ਪੜ੍ਹੋ ਇਹ ਵੀ ਖਬਰ - Beauty Tips : Upper lips ਦੇ ਅਣਚਾਹੇ ਵਾਲਾਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

7. ਕੈਂਸਰ ਨਾਲ ਲੜਣ 'ਚ ਮਦਦ ਕਰੇ
ਸਟ੍ਰਾਬੇਰੀ 'ਚ ਮੌਜੂਦ ਐਂਟੀਆਕਸੀਡੈਂਟ, ਫਲੇਵੋਨਾਈਡ ਅਤੇ ਵਿਟਾਮਿਨ-ਸੀ ਸਰੀਰ 'ਚ ਕੈਂਸਰ ਸੈਲਸ ਨੂੰ ਖ਼ਤਮ ਕਰਨ 'ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਸਰੀਰ ਨੂੰ ਹਰ ਤਰ੍ਹਾਂ ਦੇ ਕੈਂਸਰ ਨਾਲ ਲੜਣ 'ਚ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ -  Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

8. ਦਿਲ ਦੀਆਂ ਬੀਮਾਰੀਆਂ
ਸਟ੍ਰਾਬੇਰੀ 'ਚ ਮੌਜੂਦ ਫਲੇਵੋਨਾਈਡਸ ਅਤੇ ਐਂਟੀਆਕਸੀਡੈਂਟਸ ਸਰੀਰ ਦੇ ਕੋਲੈਸਟਰੋਲ ਨੂੰ ਕਾਬੂ ਕਰਦੇ ਹਨ, ਜਿਸ ਨਾਲ ਧਮਨੀਆਂ ਬਲਾਕ ਹੋਣ ਤੋਂ ਬਚ ਜਾਂਦੀਆਂ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

PunjabKesari

9. ਅਸਥਮਾ
ਸਟ੍ਰਾਬੇਰੀ 'ਚ ਕਈ ਤੱਤ ਹੁੰਦੇ ਹਨ, ਜਿਸ ਨਾਲ ਅਸਥਮਾ ਵਰਗੀਆਂ ਬੀਮਾਰੀਆਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ। ਜੇ ਤੁਹਾਨੂੰ ਅਸਥਮਾ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਟ੍ਰਾਬੇਰੀ ਜ਼ਰੂਰ ਖਾਣੀ ਚਾਹੀਦੀ ਹੈ।

10. ਗਠੀਆ ਰੋਗ
ਇਸ 'ਚ ਐਂਟੀਆਕਸੀਡੈਂਟਸ ਗੁਣ ਹੋਣ ਕਾਰਨ ਗਠੀਆ ਰੋਗ ਦੇ ਉਪਚਾਰ 'ਚ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਐਂਠਨ ਅਤੇ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ, ਜਿਸ ਨਾਲ ਤੁਹਾਨੂੰ ਗਠੀਆ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

PunjabKesari


rajwinder kaur

Content Editor

Related News