Health Tips: ਸ਼ੂਗਰ ਹੋਣ ''ਤੇ ਮਰੀਜ਼ਾਂ ਦੇ ਇਨ੍ਹਾਂ ਅੰਗਾਂ ''ਤੇ ਹੁੰਦੈ ਸਭ ਤੋਂ ਜ਼ਿਆਦਾ ਅਸਰ

12/30/2023 2:03:48 PM

ਨਵੀਂ ਦਿੱਲੀ- ਸ਼ੂਗਰ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਭਾਰਤ ਹੀ ਨਹੀਂ, ਦੁਨੀਆ ਭਰ ਦੇ ਲੋਕ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ। ਵਿਗਿਆਨੀਆਂ ਨੇ ਅਜੇ ਤੱਕ ਸ਼ੂਗਰ ਦਾ ਪੱਕਾ ਇਲਾਜ ਨਹੀਂ ਲੱਭਿਆ ਹੈ। ਅਜਿਹੇ 'ਚ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਮੈਟੇਂਨ ਕਰੋ। ਇਸ ਲਈ ਇਕ ਬਿਹਤਰ ਜੀਵਨ ਸ਼ੈਲੀ ਅਤੇ ਸਿਹਤਮੰਦ ਭੋਜਨ ਦੀਆਂ ਆਦਤਾਂ ਨੂੰ ਫੋਲੋ ਕਰਨਾ ਪੈਂਦਾ ਹੈ। ਸ਼ੂਗਰ ਖੁਦ 'ਚ ਇਕ ਖਤਰਨਾਕ ਬੀਮਾਰੀ ਹੈ ਅਤੇ ਇਸ ਦੌਰਾਨ ਆਪਣੀ ਸਿਹਤ ਦਾ ਧਿਆਨ ਨਾ ਰੱਖਿਆ ਤਾਂ ਕਈ ਦੂਜੀਆਂ ਬੀਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਸਰੀਰ ਦੇ ਕਈ ਅੰਗਾਂ 'ਤੇ ਇਸ ਦਾ ਖਤਰਾ ਪੈਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੇ-ਕਿਹੜੇ ਆਰਗਨ ਹਨ ਜਿਸ ਦਾ ਧਿਆਨ ਸ਼ੂਗਰ ਦੀ ਬੀਮਾਰੀ 'ਚ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਤੇ ਭਾਰ ਘਟਾਉਣ ਦੇ ਚੱਕਰ ’ਚ ਤੁਸੀਂ ਤਾਂ ਨਹੀਂ ਕਰ ਰਹੇ ਆਪਣੀਆਂ ਹੱਡੀਆਂ ਨੂੰ ਖੋਖਲਾ?

ਸ਼ੂਗਰ 'ਚ ਇਹ ਅੰਗ ਹੁੰਦੇ ਹਨ ਪ੍ਰਭਾਵਿਤ

1. ਦਿਲ

ਤੁਸੀਂ ਹਮੇਸ਼ਾ ਗੌਰ ਕੀਤਾ ਹੋਵੇਗਾ ਕਿ ਸ਼ੂਗਰ ਦੇ ਮਰੀਜ਼ ਦਿਲ ਦੇ ਰੋਗਾਂ ਦਾ ਸ਼ਿਕਾਰ ਹੁੰਦੇ ਹਨ। ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਸ਼ੂਗਰ ਹੈ, ਤਾਂ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਤੁਹਾਡੀ ਆਰਟਰੀ 'ਚ ਰੁਕਾਵਟ ਪੈਦਾ ਹੁੰਦੀ ਹੈ ਜੋ ਅੱਗੇ ਚੱਲ ਕੇ ਹਾਰਟ ਅਟੈਕ ਦਾ ਕਾਰਨ ਬਣਦੀ ਹੈ। ਇਸ ਲਈ ਸ਼ੂਗਰ ਹੋਣ 'ਤੇ ਦਿਲ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ।

PunjabKesari

2. ਕਿਡਨੀ
ਜੋ ਲੋਕ ਲੰਬੇ ਸਮੇਂ ਤੋਂ ਸ਼ੂਗਰ ਤੋਂ ਪ੍ਰਭਾਵਿਤ ਹਨ ਉਨ੍ਹਾਂ ਨੂੰ ਕਿਡਨੀ ਦੀ ਬੀਮਾਰੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਲਗਾਤਾਰ ਹਾਈ ਬਲੱਡ ਸ਼ੂਗਰ ਲੈਵਲ ਦੇ ਕਾਰਨ ਕਿਡਨੀ ਨਾਲ ਜੁੜੇ ਛੋਟੇ-ਛੋਟੇ ਬਲੱਡ ਸੈੱਲਸ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਕਿਡਨੀ ਫੇਲ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਜੇਕਰ ਸਾਡੇ ਗੁਰਦੇ ਸਿਹਤਮੰਦ ਨਹੀਂ ਹੋਣਗੇ ਤਾਂ ਖੂਨ ਦੇ ਫਿਲਟਰੇਸ਼ਨ ਦੀ ਪ੍ਰਕਿਰਿਆ 'ਤੇ ਅਸਰ ਪਵੇਗਾ, ਸਰੀਰ 'ਚ ਟਾਕਿਸਸਿਟੀ ਵਧੇਗਾ ਜਿਸ ਦਾ ਬੁਰਾ ਅਸਰ ਹੋਣਾ ਤੈਅ ਹੈ।

3. ਪੈਰ
ਸ਼ੂਗਰ ਦਾ ਅਸਰ ਸਾਡੇ ਪੈਰਾਂ 'ਤੇ ਪੈਂਦਾ ਹੈ। ਜੇਕਰ ਤੁਸੀਂ ਸ਼ੂਗਰ ਲੈਵਲ ਮੇਨਟੇਂਨ ਨਹੀਂ ਕੀਤਾ ਤਾਂ ਪੈਰਾਂ ਦੀਆਂ ਨਾੜੀਆਂ ਡੈਮੇਜ਼ ਹੋਣ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਸ਼ੂਗਰ ਦੇ ਮਰੀਜ਼ਾਂ ਦੇ ਪੈਰ ਸੁੰਨ ਹੋ ਜਾਂਦੇ ਹਨ ਕਿਉਂਕਿ ਖੂਨ ਦੇ ਪ੍ਰਵਾਹ 'ਚ ਰੁਕਾਵਟ ਆ ਜਾਂਦੀ ਹੈ। ਕੁਝ ਲੋਕਾਂ ਦੇ ਪੈਰਾਂ 'ਚ ਦਰਦ ਵੀ ਹੁੰਦਾ ਹੈ।

PunjabKesari

4. ਅੱਖਾਂ
ਸ਼ੂਗਰ 'ਚ ਜੇਕਰ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਲਗਾਤਾਰ ਹਾਈ ਰਹਿੰਦਾ ਹੈ, ਤਾਂ ਇਸ ਦੇ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਲੋਕਾਂ ਦੀ ਅੱਖਾਂ ਦੇ ਰੌਸ਼ਨੀ ਤੱਕ ਚਲੀ ਜਾਂਦੀ ਹੈ ਜਾਂ ਵੀਜ਼ਨ ਕਮਜ਼ੋਰ ਜਾਂਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ਦੀ ਰੈਟਿਨਾ 'ਚ ਜ਼ਿਆਦਾ ਲਿਕੁਇਡ ਜਮ੍ਹਾਂ ਹੋ ਜਾਂਦਾ ਹੈ ਜੋ ਖਤਰਨਾਕ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News