ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦੈ 'ਦੇਸੀ ਘਿਓ', ਹੱਡੀਆਂ ਲਈ ਵੀ ਹੈ ਲਾਹੇਵੰਦ

Sunday, Aug 01, 2021 - 12:17 PM (IST)

ਨਵੀਂ ਦਿੱਲੀ- ਕੁਝ ਲੋਕ ਫੈਟ ਦੇ ਡਰ ਨਾਲ ਤਾਂ ਕੁਝ ਮਹਿੰਗਾ ਹੋਣ ਦੀ ਵਜ੍ਹਾ ਨਾਲ ਦੇਸੀ ਘਿਓ ਦੀ ਵਰਤੋਂ ਨਹੀਂ ਕਰਦੇ ਹਨ। ਪਰ ਅਜਿਹਾ ਕਰਨ ਨਾਲ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹੋ। ਜੀ ਹਾਂ, ਦੇਸੀ ਘਿਓ ਦੀ ਵਰਤੋਂ ਬੱਚਿਆਂ ਤੋਂ ਵੱਡਿਆਂ ਤੱਕ ਸਭ ਦੇ ਲਈ ਜ਼ਰੂਰੀ ਵੀ ਹੈ ਅਤੇ ਫਾਇਦੇਮੰਦ ਵੀ। ਆਓ ਜਾਣਦੇ ਹਾਂ ਕਿੰਝ...
ਸ਼ੁੱਧ ਦੇਸੀ ਘਿਓ 'ਚ ਪਾਏ ਜਾਣ ਵਾਲੇ ਜ਼ਰੂਰੀ ਤੱਤ...
ਦੇਸੀ ਘਿਓ 'ਚ ਬਿਊਟੀਰਿਟ ਐਸਿਟ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਪੇਟ ਦੀਆਂ ਅੰਤੜਿਆਂ ਨੂੰ ਜ਼ਰੂਰੀ ਪੋਸ਼ਣ ਦੇਣ ਦਾ ਕੰਮ ਕਰਦਾ ਹੈ। ਜਿਸ ਨਾਲ ਤੁਹਾਡਾ ਗੈਰ-ਸਿਹਤਮੰਦ ਪਾਚਨ ਦਰੁੱਸਤ ਹੁੰਦਾ ਹੈ। ਤੁਹਾਨੂੰ ਭੁੱਖ ਚੰਗੀ ਲੱਗਦੀ ਹੈ। ਖਾਸ ਤੌਰ 'ਤੇ ਜਿਨ੍ਹਾਂ ਬੱਚਿਆਂ ਦਾ ਭਾਰ ਅਤੇ ਹਾਈਟ ਨਹੀਂ ਵਧ ਰਹੀ ਉਨ੍ਹਾਂ ਦੇ ਲਈ ਦੇਸੀ ਘਿਓ ਦੀ ਵਰਤੋਂ ਬਹੁਤ ਲਾਭਦਾਇਦ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹੈਲਦੀ ਲੋਕ ਇਸ ਦੀ ਵਰਤੋਂ ਨਾ ਕਰੋ। ਕੁਝ ਲੋਕ ਭਾਰ ਵਧਣ ਦੇ ਡਰ ਨਾਲ ਦੇਸੀ ਘਿਓ ਦੀ ਵਰਤੋਂ ਨਹੀਂ ਕਰਦੇ, ਪਰ ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਨੂੰ ਜ਼ਰੂਰੀ ਤੱਤ ਨਹੀਂ ਮਿਲ ਪਾਉਂਦੇ।
ਦੇਸੀ ਘਿਓ ਨਾਲ ਮਾਲਿਸ਼
ਸਰਦੀਆਂ 'ਚ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਸੀ ਘਿਓ ਨਾਲ ਮਾਲਿਸ਼ ਜ਼ਰੂਰ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਨੂੰ ਗਰਮਾਹਟ ਮਿਲਦੀ ਹੈ, ਜਿਸ ਨਾਲ ਉਨ੍ਹਾਂ ਨੂੰ ਠੰਡ ਦਾ ਅਹਿਸਾਸ ਹੁੰਦਾ ਹੈ। ਦੇਸੀ ਘਿਓ ਇਕ ਬਿਹਤਰੀਨ ਮਾਇਸਚੁਰਾਈਜ਼ਰ ਦਾ ਕੰਮ ਕਰਦਾ ਹੈ, ਜਿਸ ਨਾਲ ਤੁਹਾਡੀ ਸਕਿਨ ਕਾਫੀ ਲੰਬੇ ਸਮੇਂ ਸਾਫਟ ਐਂਡ ਹੈਲਦੀ ਰਹਿੰਦੀ ਹੈ। ਵਾਲਾਂ ਲਈ ਵੀ ਦੇਸੀ ਘਿਓ ਬਹੁਤ ਲਾਭਦਾਇਕ ਹੈ, ਹਫਤੇ 'ਚ ਇਕ ਵਾਰ ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਤੁਹਾਡੇ ਵਾਲ ਲੰਬੇ ਸਮੇਂ ਤੱਕ ਕਾਲੇ ਅਤੇ ਸੰਘਣੇ ਬਣੇ ਰਹਿੰਦੇ ਹਨ।

Cow Desi Ghee | KISANGYM
ਨੀਂਦ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ, ਉਨ੍ਹਾਂ ਨੂੰ 1 ਗਿਲਾਸ ਦੁੱਧ 'ਚ ਅੱਧਾ ਚਮਚ ਦੇਸੀ ਘਿਓ ਦਾ ਪਾ ਕੇ ਪੀਣਾ ਚਾਹੀਦਾ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਛੇਤੀ ਠੀਕ ਹੋਵੇਗੀ।
ਅੱਖਾਂ ਲਈ ਫਾਇਦੇਮੰਦ
ਦੇਸੀ ਘਿਓ ਦੀ ਵਰਤੋਂ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਸ 'ਚ ਮੌਜੂਦ ਜ਼ਰੂਰੀ ਤੱਤ ਅੱਖਾਂ ਦੀ ਹਰ ਸਮੱਸਿਆ ਤੋਂ ਤੁਹਾਨੂੰ ਬਚਾ ਕੇ ਰੱਖਦਾ ਹੈ। ਰੋਜ਼ਾਨਾ ਦੇਸੀ ਘਿਓ ਖਾਣ ਨਾਲ ਅੱਖਾਂ ਦਾ ਭਾਰੀਪਣ, ਸੜਨ ਅਤੇ ਕਮਜ਼ੋਰੀ ਦੀ ਸਮੱਸਿਆ ਨਹੀਂ ਹੁੰਦੀ ਹੈ।
ਖੂਨ ਦੀ ਸਫਾਈ
ਤੰਦਰੁਸਤ ਸਰੀਰ ਲਈ ਸਿਰਫ ਖੂਨ ਦੀ ਹੀ ਲੋੜ ਨਹੀਂ ਹੁੰਦੀ, ਸਗੋਂ ਖੂਨ ਦਾ ਸਾਫ ਹੋਣਾ ਵੀ ਜ਼ਰੂਰੀ ਹੈ। ਸ਼ੁੱਧ ਦੇਸੀ ਘਿਓ ਦੀ ਵਰਤੋਂ ਖੂਨ ਨੂੰ ਸਾਫ ਕਰਨ 'ਚ ਮਦਦਗਾਰ ਹੈ। ਸਰੀਰ '
ਮਾਈਗ੍ਰਚੋਂ ਬੁਰੇ ਤੱਤਾਂ ਨੂੰ ਬਾਹਰ ਕੱਢਣ ਲਈ ਇਹ ਬਾਡੀ ਲਈ ਨੈਚੁਰਲ ਫਿਲਟਰ ਦਾ ਕੰਮ ਕਰਦਾ ਹੈ।

Beauty Benefits of Desi Ghee For Skin and Hair Health | Femina.in
ਮਾਈਗ੍ਰੇਨ ਅਤੇ ਸਿਰ ਦਰਦ
ਹਰ ਰੋਜ਼ ਨੱਕ 'ਚ 2 ਬੂੰਦ ਗਾਂ ਦਾ ਦੇਸੀ ਘਿਓ ਪਾਉਣ ਨਾਲ ਸਫੈਦ ਵਾਲ, ਵਾਲ ਡਿੱਗਣ ਦੀ ਸਮੱਸਿਆ, ਮਾਈਗ੍ਰੇਨ, ਸਿਰ 'ਚ ਦਰਦ, ਟਿਨੀਟਿਸ, ਸੁਣਨ ਦੀ ਸਮੱਸਿਆ,ਯਾਦਾਸ਼ਤ ਅਤੇ ਏਕਾਗਰਤਾ ਵਰਗੀਆਂ ਪ੍ਰਾਬਲਮਸ ਦਾ ਹੱਲ ਹੁੰਦਾ ਹੈ।
ਗਰਭਅਵਸਥਾ
ਜੋ ਔਰਤਾਂ ਗਰਭਅਵਸਥਾ ਦੇ ਦੌਰਾਨ ਦੇਸੀ ਘਿਓ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਦਾ ਹੋਣ ਵਾਲਾ ਬੱਚਾ ਬਿਲਕੁੱਲ ਹੈਲਦੀ ਪੈਦਾ ਹੁੰਦਾ ਹੈ। ਨਾਲ ਹੀ ਡਿਲਿਵਰੀ ਦੇ ਬਾਅਦ ਰਿਕਵਰੀ ਕਰਨ 'ਚ ਵੀ ਦੇਸੀ ਘਿਓ ਤੁਹਾਡੀ ਬਹੁਤ ਮਦਦ ਕਰਦਾ ਹੈ।

देसी घी के ये फायदे अभी तक नहीं जानते होंगे आप – Navyug Sandesh
ਹੱਡੀਆਂ ਲਈ ਲਾਭਦਾਇਕ
ਜੋ ਲੋਕ ਰੋਜ਼ਾਨਾ ਦੇਸੀ ਘਿਓ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀਆਂ ਹੱਡੀਆਂ ਅੰਦਰੂਨੀ ਤੌਰ 'ਤੇ ਮਜ਼ਬੂਤ ਬਣਦੀਆਂ ਹਨ। ਖਾਸ ਤੌਰ 'ਤੇ ਮਹਿਲਾਵਾਂ ਲਈ ਦੇਸੀ ਘਿਓ ਦੀ ਵਰਤੋਂ ਬਹੁਤ ਜ਼ਰੂਰੀ ਹੈ, 40 ਤੋਂ ਬਾਅਦ ਹਮੇਸ਼ਾ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਪਰ ਦੇਸੀ ਘਿਓ ਤੁਹਾਨੂੰ ਹੋਣ ਵਾਲੀ ਇਸ ਪ੍ਰੇਸ਼ਾਨੀ ਤੋਂ ਬਚਾ ਕੇ ਰੱਖਦਾ ਹੈ।
ਤਾਂ ਇਹ ਸਨ ਦੇਸੀ ਘਿਓ ਦੇ ਅਨੇਕ ਫਾਇਦੇ। ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਹਾਰਟ ਪ੍ਰਾਬਲਮ, ਸ਼ੂਗਰ, ਹਾਈ ਬੀ.ਪੀ. ਅਤੇ ਹਾਈ ਕੈਲੇਸਟ੍ਰੋਲ ਵਰਗੀਆਂ ਬੀਮਾਰੀਆਂ ਹਨ ਉਨ੍ਹਾਂ ਲੋਕਾਂ ਨੂੰ ਦੇਸੀ ਘਿਓ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਇਕ ਵਾਰ ਜ਼ਰੂਰ ਸਲਾਹ ਲੈ ਲੈਣੀ ਚਾਹੀਦੀ।


Aarti dhillon

Content Editor

Related News