ਦਿਮਾਗ ਨੂੰ ਰਿਲੈਕਸ ਰੱਖਦੀ ਹੈ 'ਡਾਰਕ ਚਾਕਲੇਟ', ਬਲੱਡ ਪ੍ਰੈਸ਼ਰ ਵੀ ਰਹਿੰਦਾ ਹੈ ਕੰਟਰੋਲ, ਜਾਣੋ ਹੋਰ ਵੀ ਲਾਭ

02/12/2023 12:07:22 PM

ਨਵੀਂ ਦਿੱਲੀ- ਚਾਕਲੇਟ ਖਾਣਾ ਸਭ ਨੂੰ ਪਸੰਦ ਹੁੰਦੀ ਹੈ। ਪਰ ਬਹੁਤ ਘੱਟ ਲੋਕ ਡਾਰਕ ਚਾਕਲੇਟ ਖਾਣਾ ਪਸੰਦ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਸ ਦੇ ਸਵਾਦ 'ਚ ਹਲਕੀ ਕੜਵਾਹਟ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਡਾਰਕ ਚਾਕਲੇਟ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਡਾਰਕ ਚਾਕਲੇਟ ਦੇ ਸੇਵਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਡਾਰਕ ਚਾਕਲੇਟ ਖਾਂਦੇ ਹੋ ਤਾਂ ਤੁਸੀਂ ਅੰਦਰੋਂ ਖੁਸ਼ ਰਹਿੰਦੇ ਹੋ ਅਤੇ ਕਈ ਬੀਮਾਰੀਆਂ ਦੀ ਲਪੇਟ 'ਚ ਆਉਣ ਤੋਂ ਵੀ ਬਚ ਸਕਦੇ ਹੋ। ਆਓ ਤੁਹਾਨੂੰ ਡਾਰਕ ਚਾਕਲੇਟ ਖਾਣ ਦੇ ਫ਼ਾਇਦੇ ਦੱਸਦੇ ਹਾਂ।

PunjabKesari
ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ
ਡਾਰਕ ਚਾਕਲੇਟ 'ਚ ਫਲੇਵੋਨਾਈਡ ਹੁੰਦਾ ਹੈ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਲਈ ਜੇਕਰ ਤੁਹਾਨੂੰ ਦਿਲ ਨਾਲ ਜੁੜੀ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਡਾਰਕ ਚਾਕਲੇਟ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਡਾਰਕ ਚਾਕਲੇਟ ਦਾ ਸੇਵਨ ਘੱਟ ਬੀਪੀ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਲਈ ਜੇਕਰ ਤੁਸੀਂ ਵੀ ਬੀਪੀ ਦੇ ਮਰੀਜ਼ ਹੋ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਇਹ ਵੀ ਪੜ੍ਹੋ-ਦਸੰਬਰ ’ਚ ਉਦਯੋਗਿਕ ਉਤਪਾਦਨ ਦਾ ਵਿਕਾਸ ਘਟ ਕੇ 4.3 ਫੀਸਦੀ ’ਤੇ ਆਇਆ
ਦਿਲ ਦੀ ਬੀਮਾਰੀ ਤੋਂ ਰਹਿੰਦਾ ਹੈ ਬਚਾਅ
ਜੇਕਰ ਤੁਹਾਨੂੰ ਦਿਲ ਦੀ ਕੋਈ ਬੀਮਾਰੀ ਹੈ ਤਾਂ ਤੁਸੀਂ ਡਾਰਕ ਚਾਕਲੇਟ ਦਾ ਸੇਵਨ ਕਰ ਸਕਦੇ ਹੋ। ਅਜਿਹਾ ਇਸ ਲਈ ਕਿਉਂਕਿ ਇਸ ਦਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ।

ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਭਾਰ ਹੁੰਦਾ ਹੈ ਘੱਟ 
ਡਾਰਕ ਚਾਕਲੇਟ ਖਾਣ ਤੋਂ ਬਾਅਦ ਭੁੱਖ ਘੱਟ ਲੱਗਦੀ ਹੈ ਜਿਸ ਕਾਰਨ ਤੁਸੀਂ ਜ਼ਿਆਦਾ ਖਾਣਾ ਨਹੀਂ ਖਾ ਪਾਉਂਦੇ। ਇਸ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ।

PunjabKesari

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਦਿਮਾਗ ਰਹਿੰਦਾ ਹੈ ਰਿਲੈਕਸ
ਡਾਰਕ ਚਾਕਲੇਟ 'ਚ ਸੇਰੋਟੋਨਿਨ ਅਤੇ ਐਂਡੋਰਫਿਨ ਮੌਜੂਦ ਹੁੰਦੇ ਹਨ। ਇਸ ਲਈ ਇਸ ਦਾ ਸੇਵਨ ਕਰਨ ਨਾਲ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਅਤੇ ਤੁਹਾਡਾ ਮਨ ਅਤੇ ਸਰੀਰ ਦੋਵੇਂ ਰਿਲੈਕਸ ਮਹਿਸੂਸ ਕਰਦੇ ਹਨ। ਇੰਨਾ ਹੀ ਨਹੀਂ ਜੇਕਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਤਣਾਅ 'ਚ ਹੋ ਤਾਂ ਵੀ ਤੁਸੀਂ ਡਾਰਕ ਚਾਕਲੇਟ ਦਾ ਸੇਵਨ ਕਰ ਸਕਦੇ ਹੋ।

PunjabKesari

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News