ਨੁਕਸਾਨ ਵੀ ਕਰਦਾ ਹੈ ਤਾਂਬੇ ਦਾ ਭਾਂਡਾ, ਭੁੱਲ ਕੇ ਵੀ ਨਾ ਖਾਓ ਇਸ ''ਚ ਇਹ ਚੀਜ਼ਾਂ

10/06/2019 4:15:13 PM

ਜਲੰਧਰ—ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਟਿਪਸ ਐਂਡ ਟ੍ਰਿਕਸ ਅੱਜ ਕੱਲ ਟਰੈਂਡ 'ਚ ਹਨ। ਜਿੰਨੀ ਪ੍ਰਾਬਲਮ ਉਸ ਦੇ ਓਨੇ ਹੀ ਹੱਲ। ਉਨ੍ਹਾਂ 'ਚੋਂ ਇਕ ਹੈ ਤਾਂਬੇ ਦੇ ਭਾਂਡੇ 'ਚ ਭੋਜਨ ਕਰਨ ਦੇ ਫਾਇਦੇ। ਕਈ ਲੋਕ ਤਾਂਬੇ ਦੇ ਭਾਂਡੇ 'ਚ ਪਾਣੀ ਪੀਣਾ ਪਸੰਦ ਕਰਦੇ ਹਨ ਤਾਂ ਕਈ ਇਸ ਨਾਲ ਤਿਆਰ ਭਾਂਡਿਆਂ 'ਚ ਭੋਜਨ ਵੀ ਕਰਦੇ ਹਨ। ਤਾਂਬੇ ਦੇ ਭਾਂਡੇ 'ਚ ਪੀਤਾ ਪਾਣੀ ਜਾਂ ਫਿਰ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤਾਂਬਾ ਭਾਵ ਕਾਪਰ ਤੁਹਾਡੇ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਸੀਂ ਜੀਵਨ ਭਰ ਫਿੱਟ ਅਤੇ ਐਕਟਿਵ ਫੀਲ ਕਰਦੇ ਹੋ।

PunjabKesari
ਆਚਾਰ
ਤਾਂਬੇ ਦੇ ਭਾਂਡੇ 'ਚ ਆਚਾਰ ਰੱÎਖਣ ਨਾਲ ਕਾਪਰ ਦੇ ਨਾਲ ਮਿਲ ਕੇ ਆਚਾਰ ਪੁਆਈਜ਼ਨਿੰਗ ਅਫੈਕਟ ਪੈਦਾ ਕਰਦਾ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਫੂਡ ਪੁਆਈਜ਼ਨਿੰਗ, ਪੇਟ 'ਚ ਜਲਨ, ਗੈਸ ਅਤੇ ਅਪਚ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂਬੇ ਦੇ ਭਾਂਡੇ 'ਚ ਰੱਖਿਆ ਗਿਆ ਆਚਾਰ ਜ਼ਿਆਦਾ ਦੇਰ ਤੱਕ ਠੀਕ ਵੀ ਨਹੀਂ ਰਹਿੰਦਾ।

PunjabKesari
ਦਹੀ
ਦਹੀ 'ਚ ਵੈਸੇ ਵੀ ਗੁੜ ਬੈਕਟੀਰੀਆ ਮੌਜੂਦ ਹੁੰਦਾ ਹੈ। ਜਿਸ ਵਜ੍ਹਾ ਨਾਲ ਤਾਂਬੇ ਦੇ ਭਾਂਡੇ 'ਚ ਇਸ ਨੂੰ ਰੱਖਣ ਜਾਂ ਜਮਾਉਣ ਨਾਲ ਇਸ ਦਾ ਨਤੀਜਾ ਉਲਟ ਦਿਸਣ ਲੱਗਦਾ ਹੈ। ਦੁੱਧ ਜਾਂ ਦੁੱਧ ਨਾਲ ਬਣੇ ਪਦਾਰਥ ਤਾਂਬੇ ਦੇ ਭਾਂਡੇ 'ਚ ਰੱਖਣ ਨਾਲ ਉਸ ਦੇ ਸਾਰੇ ਪੋਸ਼ਕ ਤੱਤ ਖਤਮ ਕਰ ਦਿੰਦਾ ਹੈ। ਤਾਂਬੇ ਦੇ ਭਾਂਡੇ 'ਚ ਰੱਖਿਆ ਦਹੀਂ ਖਾਣ ਨਾਲ ਤੁਹਾਨੂੰ ਉਲਟੀ, ਡਾਈਰੀਆ ਅਤੇ ਪੇਟ ਨਾਲ ਸੰਬੰਧਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesari
ਨਿੰਬੂ ਦਾ ਰਸ
ਤਾਂਬੇ ਦੇ ਜੱਗ ਵਾਲਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ। ਪਰ ਜੋ ਲੋਕ ਇਸ 'ਚ ਸ਼ਿਕੰਜਮੀ (ਨਿੰਬੂ ਪਾਣੀ) ਬਣਾ ਕੇ ਪੀਂਦੇ ਹਨ, ਉਨ੍ਹਾਂ ਲਈ ਇਹ ਨੁਕਸਾਨਦਾਇਕ ਸਾਬਿਤ ਹੁੰਦਾ ਹੈ। ਲੈਮਨ ਜੂਸ 'ਚ ਮੌਜੂਦ ਐਸਿਡ ਤਾਂਬੇ ਦੇ ਨਾਲ ਮਿਲ ਕੇ ਨੈਗੇਟਿਵ ਇਫੈਕਟ ਪੈਦਾ ਕਰਦੇ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ।  


Aarti dhillon

Content Editor

Related News