''ਰੋਜ਼ਾਨਾ ਮੁੱਠੀ ਭਰ ਸੁੱਕੇ ਮੇਵੇ ਖਾਣ ਨਾਲ ਦਿਲ ਦੀ ਬੀਮਾਰੀ, ਕੈਂਸਰ ਦਾ ਖਤਰਾ ਹੋਵੇਗਾ ਘੱਟ''

Tuesday, Dec 06, 2016 - 06:49 AM (IST)

ਲੰਡਨ—ਰੋਜ਼ਾਨਾ ਘੱਟ ਤੋਂ ਘੱਟ 20 ਗ੍ਰਾਮ ਮਤਲਬ ਮੁੱਠੀ ਭਰ ਸੁੱਕੇ ਮੇਵੇ ਖਾਣ ਨਾਲ ਤੁਹਾਨੂੰ ਦਿਲ ਦੀ ਬੀਮਾਰੀ, ਕੈਂਸਰ ਅਤੇ ਸਮੇਂ ਤੋਂ ਪਹਿਲਾਂ ਮੌਤ ਵਰਗੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਸਕਦਾ ਹੈ। ਸੁੱਕੇ ਮੇਵੇ ਦੀ ਖਪਤ ''ਤੇ ਸਾਰੇ ਮੌਜੂਦਾ ਅਧਿਐਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਰੋਜ਼ਾਨਾ 20 ਗ੍ਰਾਮ ਸੁੱਕੇ ਮੇਵੇ ਖਾਣ ਨਾਲ ਦਿਲ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਲਗਭਗ 30 ਫੀਸਦੀ, ਕੈਂਸਰ 15 ਫੀਸਦੀ ਅਤੇ ਸਮੇਂ ਤੋਂ ਪਹਿਲਾਂ ਮੌਤ 22 ਫੀਸਦੀ ਘੱਟ ਹੋ ਜਾਂਦੀ ਹੈ। 

ਇੰਪੀਰੀਅਲ ਕਾਲਜ ਲੰਡਨ ਅਤੇ ਨਾਰਵੇ ਟੈਕਨਾਲੋਜੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਪੂਰੇ ਵਿਸ਼ਵ ਭਰ ਦੇ 29 ਪ੍ਰਕਾਸ਼ਿਤ ਅਧਿਐਨਾਂ ਦੇ ਵਿਸ਼ਲੇਸ਼ਣ ਕੀਤੇ। ਇਸ ਅਧਿਐਨ ਵਿਚ ਕੁਲ 819000 ਲੋਕ ਸ਼ਾਮਲ ਹੋਏ ਸਨ, ਜਿਨ੍ਹਾਂ ਵਿਚੋਂ 12000 ਤੋਂ ਵੱਧ ਲੋਕ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਮਰੀਜ਼ ਸਨ ਜਦੋਂ ਕਿ 9000 ਮਾਮਲੇ ਹਾਰਟ ਅਟੈਕ, 18000 ਮਾਮਲੇ ਦਿਲ ਦੇ ਰੋਗ ਅਤੇ ਕੈਂਸਰ ਅਤੇ 85000 ਤੋਂ ਵੱਧ ਸਮੇਂ ਤੋਂ ਪਹਿਲਾਂ ਮੌਤਾਂ ਦੇ ਸਨ। ਇਹ ਅਧਿਐਨ ਜਨਰਲ ਬੀ. ਐੱਮ. ਸੀ. ਮੈਡੀਸਨ ਵਿਚ ਪ੍ਰਕਾਸ਼ਿਤ ਹੋਇਆ ਹੈ।

Related News