ਦਹੀਂ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪਰ ਫੂਡ, ਜਾਣੋ ਇਸ ਦੇ ਫਾਇਦੇ ਤੇ ਸੇਵਨ ਦੇ ਸਹੀ ਸਮੇਂ ਬਾਰੇ

Monday, Feb 27, 2023 - 07:17 PM (IST)

ਦਹੀਂ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪਰ ਫੂਡ, ਜਾਣੋ ਇਸ ਦੇ ਫਾਇਦੇ ਤੇ ਸੇਵਨ ਦੇ ਸਹੀ ਸਮੇਂ ਬਾਰੇ

ਨਵੀਂ ਦਿੱਲੀ (ਬਿਊਰੋ) : ਅਸੀਂ ਆਪਣੇ ਭੋਜਨ 'ਚ ਦਹੀਂ ਵੀ ਖਾਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਦਹੀ ਵਿੱਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਦਹੀਂ 'ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਲਈ ਇਸ ਨੂੰ ਸੂਪਰਫੂਡ ਵੀ ਕਹਿੰਦੇ ਹਨ। ਇਸ ਤੋਂ ਇਲਾਵਾ ਇਹ ਸਕਿਨ ਅਤੇ ਵਾਲਾਂ ਨੂੰ ਮੁਲਾਇਮ ਕਰਨ 'ਚ ਮਦਦ ਕਰਦਾ ਹੈ। ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਚੰਗਾ ਹੋਣ ਦੇ ਨਾਲ ਭੁੱਖ ਵੀ ਜ਼ਿਆਦਾ ਲੱਗਦੀ ਹੈ। ਇਸ ਲਈ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਹੈਲਥ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਦਹੀਂ ਦੀ ਵਰਤੋਂ ਕਰ ਸਕਦੇ ਹੋ।

ਦਹੀਂ ਖਾਣ ਦੇ ਫਾਇਦੇ

ਬਿਹਤਰ ਪਾਚਨ ਕਿਰਿਆ

ਦਸਤ ਲੱਗਣ 'ਤੇ ਦਹੀਂ ਬਹੁਤ ਵੀ ਫਾਇਦੇਮੰਦ ਉਪਾਅ ਹੈ ਕਿਉਂਕਿ ਇਸ 'ਚ ਬੈਕਟੀਰੀਆ ਦੀ ਚੰਗੀ ਪ੍ਰਜਾਤੀਆਂ ਲੈਕਟੋਬੈਸਿਲਸ ਅਤੇ ਸਟ੍ਰੈਟੋਕੋਕਸ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਦਹੀਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

PunjabKesari

ਕੈਂਸਰ ਤੋਂ ਬਚਾਏ

ਦਹੀਂ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ ਅਤੇ ਇਹ ਪ੍ਰਤੀਰੱਖਿਆ ਪਣਾਲੀ ਨੂੰ ਮਜ਼ਬੂਤ ਕਰਦਾ ਹੈ। ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।

PunjabKesari

ਹਾਰਟ ਨੂੰ ਰੱਖੇ ਸਿਹਤਮੰਦ

ਦਹੀਂ ਦੀ ਵਰਤੋਂ ਨਾਲ ਸਰੀਰ 'ਚੋਂ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਹਾਰਟ ਸੰਬੰਧੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਦਹੀਂ ਖਾਣ ਨਾਲ 10 ਪ੍ਰਤੀਸ਼ਤ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਇਹ ਦਿਲ ਦੀ ਧੜਕਣ ਨੂੰ ਸਹੀ ਬਣਾਈ ਰੱਖਦਾ ਹੈ। ਪ੍ਰੋਬਿਓਟਿਕ ਦਹੀਂ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਡਾਇਬਿਟੀਜ਼ ਮੇਲਿਟਸ ਟਾਈਪ 2 ਵਾਲੇ ਲੋਕ ਆਪਣੀ ਡਾÎਈਟ 'ਚ ਜ਼ਰੂਰ ਸ਼ਾਮਲ ਕਰੋ।

PunjabKesari

ਇਹ ਵੀ ਪੜ੍ਹੋ : ਔਸ਼ਧੀ ਗੁਣਾਂ ਨਾਲ ਭਰਪੂਰ ਸ਼ਹਿਦ ਸਿਹਤ ਲਈ ਹੈ ਅੰਮ੍ਰਿਤ, ਸੇਵਨ ਨਾਲ ਹੁੰਦੇ ਨੇ ਕਈ ਲਾਭ

ਭਾਰ ਘੱਟ ਕਰਨ 'ਚ ਮਦਦ ਕਰੇ

ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਲੋਅ ਫੈਟ ਵਾਲਾ ਦਹੀਂ ਨਾ ਸਿਰਫ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਕੇ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ।

PunjabKesari

ਹੱਡੀਆਂ ਨੂੰ ਮਜ਼ਬੂਤ ਕਰੇ

ਦਹੀਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਦੰਦਾਂ ਅਤੇ ਨਹੁੰਆਂ ਨੂੰ ਵੀ ਮਜ਼ਬੂਤ ਕਰਦਾ ਹੈ। ਦਹੀਂ ਖਾਣ ਨਾਲ ਮਾਸਪੇਸ਼ੀਆਂ ਵੀ ਸਹੀ ਢੰਗ ਨਾਲ ਕੰਮ ਕਰਦੀਆਂ ਹਨ।

PunjabKesari

ਦਹੀ ਖਾਣ ਦਾ ਸਹੀ ਸਮਾਂ

ਸਿਹਤ ਮਾਹਿਰਾਂ ਅਨੁਸਾਰ ਦਿਨ ਵੇਲੇ ਦਹੀਂ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਦੁਪਹਿਰ ਦਾ ਸਮਾਂ ਜ਼ਿਆਦਾ ਲਾਭਦਾਇਕ ਹੈ। ਇਸ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਭੋਜਨ ਵੀ ਸਹੀ ਤਰੀਕੇ ਨਾਲ ਪਚਦਾ ਹੈ। ਇਸ ਤੋਂ ਇਲਾਵਾ ਸਰੀਰ ਨੂੰ ਊਰਜਾ ਵੀ ਮਿਲਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ, ਜੋ ਅੰਤੜੀਆਂ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਰਾਤ ਨੂੰ ਦਹੀਂ ਖਾਧਾ ਜਾਵੇ ਤਾਂ ਇਹ ਰਾਤ ਦੀ ਨੀਂਦ ਵਿੱਚ ਵਿਘਨ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਪਾਚਨ ਸੰਬੰਧੀ ਵਿਕਾਰ ਵੀ ਹੁੰਦੇ ਹਨ। ਇਸ ਦੇ ਲਈ ਦੁਪਹਿਰ ਨੂੰ ਦਹੀਂ ਖਾਓ।

PunjabKesari

ਦਹੀਂ ਕਦੋਂ ਨਹੀਂ ਖਾਣਾ ਚਾਹੀਦਾ 

* ਖਾਲੀ ਪੇਟ ਦਹੀਂ ਦਾ ਸੇਵਨ ਨਾ ਕਰੋ।
* ਰਾਤ ਨੂੰ ਸੌਂਦੇ ਸਮੇਂ ਸਨੈਕਸ ਦੇ ਨਾਲ ਦਹੀਂ ਨਾ ਖਾਓ।
* ਸ਼ਾਮ ਨੂੰ ਵੀ ਦਹੀਂ ਨਾ ਖਾਓ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News