ਭੋਜਨ ਨੂੰ ਸਵਾਦਿਸ਼ਟ ਬਣਾਉਣ ਵਾਲਾ ਜੀਰਾ ਪਾਊਡਰ ਸਿਹਤ ਲਈ ਵੀ ਹੈ ਵਰਦਾਨ, ਸੇਵਨ ਨਾਲ ਹੋਣਗੇ ਅਨੇਕਾਂ ਲਾਭ

Saturday, Feb 04, 2023 - 06:54 PM (IST)

ਭੋਜਨ ਨੂੰ ਸਵਾਦਿਸ਼ਟ ਬਣਾਉਣ ਵਾਲਾ ਜੀਰਾ ਪਾਊਡਰ ਸਿਹਤ ਲਈ ਵੀ ਹੈ ਵਰਦਾਨ, ਸੇਵਨ ਨਾਲ ਹੋਣਗੇ ਅਨੇਕਾਂ ਲਾਭ

ਨਵੀਂ ਦਿੱਲੀ : ਜੀਰਾ ਪਾਊਡਰ ਹਰ ਘਰ ਦੀ ਰਸੋਈ 'ਚ ਮੌਜੂਦ ਹੁੰਦਾ ਹੈ। ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ-ਨਾਲ ਇਹ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ 'ਚ ਮਦਦਗਾਰ ਹੈ। ਇਹ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਆਇਰਨ, ਕਾਪਰ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਲਈ ਜ਼ਰੂਰੀ ਹਨ। ਇਹ ਪਾਚਨ ਸੰਬੰਧੀ ਸਮੱਸਿਆਵਾਂ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਹੈ। ਆਓ ਜਾਣਦੇ ਹਾਂ ਜੀਰੇ ਦੇ ਪਾਊਡਰ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।

ਢਿੱਡ ਸਬੰਧੀ ਸਮੱਸਿਆਵਾਂ 'ਚ ਰਾਮਬਾਣ

ਜਿਨ੍ਹਾਂ ਲੋਕਾਂ ਨੂੰ ਕਬਜ਼ ਜਾਂ ਗੈਸ ਦੀ ਸਮੱਸਿਆ ਹੈ, ਉਨ੍ਹਾਂ ਲਈ ਜੀਰਾ ਪਾਊਡਰ ਇੱਕ ਰਾਮਬਾਣ ਹੈ। ਇਸ ਦੇ ਲਈ ਇਕ ਗਲਾਸ ਪਾਣੀ 'ਚ ਭੁੰਨੇ ਹੋਏ ਜ਼ੀਰੇ ਦਾ ਪਾਊਡਰ ਮਿਲਾ ਕੇ, ਨਮਕ ਪਾ ਕੇ ਉਬਾਲ ਲਓ। ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ।

PunjabKesari

ਵਜ਼ਨ ਘਟਾਉਣ 'ਚ ਮਦਦਗਾਰ

ਤੁਸੀਂ ਵਜ਼ਨ ਘਟਾਉਣ ਵਾਲੀ ਖੁਰਾਕ 'ਚ ਜੀਰੇ ਨੂੰ ਸ਼ਾਮਲ ਕਰ ਸਕਦੇ ਹੋ। ਵਜ਼ਨ ਘਟਾਉਣ ਲਈ ਇਸ ਨੂੰ ਦਹੀਂ 'ਚ ਮਿਲਾ ਕੇ ਸੇਵਨ ਕਰੋ।

PunjabKesari

ਇਹ ਵੀ ਪੜ੍ਹੋ : ਕੀ ਹੁੰਦਾ ਹੈ ਸਕਿਨ ਕੈਂਸਰ? ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ

ਯਾਦਦਾਸ਼ਤ ਵਧਾਉਣ 'ਚ ਮਦਦਗਾਰ

ਜੀਰਾ ਪਾਊਡਰ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਤੁਸੀਂ ਇਸ ਦੀ ਵਰਤੋਂ ਕਰਕੇ ਯਾਦਾਸ਼ਤ ਵਧਾ ਸਕਦੇ ਹੋ। ਦਿਮਾਗ ਦੀ ਸਿਹਤ ਲਈ ਭੁੰਨਿਆ ਹੋਇਆ ਜ਼ੀਰਾ ਖਾਧਾ ਜਾ ਸਕਦਾ ਹੈ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ

ਇਕ ਰਿਪੋਰਟ ਮੁਤਾਬਕ ਜੀਰਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਜੀਰਾ ਪਾਊਡਰ ਨੂੰ ਭੁੰਨ ਲਓ, ਤੁਸੀਂ ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰ ਸਕਦੇ ਹੋ।

PunjabKesari

ਹੱਡੀਆਂ ਨੂੰ ਮਜ਼ਬੂਤ ​​ਬਣਾਏ

ਜੀਰੇ ਵਿੱਚ ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ। ਹੱਡੀਆਂ ਨੂੰ ਮਜ਼ਬੂਤ ​​ਕਰਨ ਲਈ ਜੀਰੇ ਨੂੰ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News