ਜੀਰਾ ਹੈ ਸਿਹਤ ਲਈ ਬਹੁਤ ਗੁਣਕਾਰੀ, ਸ਼ੂਗਰ, ਕੋਲੈਸਟ੍ਰੋਲ ਤੇ ਪਾਚਨ ਸਬੰਧੀ ਰੋਗਾਂ ''ਚ ਹੁੰਦੈ ਕਾਫੀ ਲਾਹੇਵੰਦ

11/20/2022 7:17:28 PM

ਨਵੀਂ ਦਿੱਲੀ-  ਰਸੋਈ ਵਿੱਚ ਜੀਰੇ ਦੀ ਵਰਤੋ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਨਾਲ ਪੇਟ ਸਬੰਧੀ ਬਿਮਾਰੀਆਂ ਦੂਰ ਹੁੰਦੀਆ ਹਨ। ਇਹ ਸ਼ੂਗਰ, ਘਬਰਾਹਟ, ਪੇਟ ਫੁੱਲਣ ਇੰਟੇਸਟਾਈਨਲ ਕੜਵੱਲ, ਕੋਲੈਸਟ੍ਰੋਲ ਤੇ ਹੱਡੀਆਂ ਦੇ ਰੋਗਾਂ 'ਚ  ਬਹੁਤ ਫਾਇਦੇਮੰਦ ਹੈ। ਜੀਰੇ ਨੂੰ ਮਸਾਲੇ ਦੇ ਰੂਪ ਰਾਹੀ ਭੋਜਨ ਵਿੱਚ ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਦੇ ਬਜ਼ੁਰਗ ਜੀਰੇ ਰਾਹੀ ਕਈ ਬਿਮਾਰੀਆਂ ਠੀਕ ਕਰਦੇ ਸਨ। ਜੀਰੇ ਰਾਹੀ ਪਾਚਨ ਕਿਰਿਆ ਸਹੀ ਹੁੰਦੀ ਹੈ। 

ਡਾਕਟਰ ਜੀਰੇ ਨੂੰ ਪਾਚਨ ਕਿਰਿਆ ਵਿੱਚ ਸੁਧਾਰ, ਮਾਹਵਾਰੀ ਦੇ ਦਰਦ ਤੋਂ ਰਾਹਤ, ਦੁੱਧ ਚੁੰਘਾਉਣ ਅਤੇ ਪੇਟ ਦੀ ਗੈਸ ਨੂੰ ਠੀਕ ਕਰਨ ਵਿੱਚ ਕਾਰਗਰ ਦੱਸਦੇ ਹਨ। ਆਮ ਕਰਕੇ ਘਰਾਂ ਵਿੱਚ ਜੇਕਰ ਪੇਟ ਦਰਦ ਜਾਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਜੀਰੇ ਦੀ ਵਰਤੋ ਕੀਤੀ ਜਾਂਦੀ ਹੈ। ਜੀਰੇ 'ਚ ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਵੀ ਹੁੰਦੇ ਹਨ, ਜੋ ਠੰਡ ਤੋਂ ਬਚਾਅ ਦੇ ਨਾਲ-ਨਾਲ ਇਮਿਊਨਿਟੀ ਵਧਾ ਕੇ ਇਨਫੈਕਸ਼ਨ ਨਾਲ ਲੜਨ 'ਚ ਵੀ ਮਦਦ ਕਰਦੇ ਹਨ।

ਇਹ ਵੀ ਪੜ੍ਹੋ : ਸਰਦੀਆਂ ਦੇ ਮੌਸਮ 'ਚ ਕੁਦਰਤ ਦਾ ਵਰਦਾਨ ਹੈ ਸ਼ਲਗਮ, ਕੈਂਸਰ ਤੇ ਸ਼ੂਗਰ ਸਣੇ ਕਈ ਬੀਮਾਰੀਆਂ ਤੋਂ ਕਰਦਾ ਹੈ ਬਚਾਅ

ਜੀਰਾ ਔਰਤਾਂ ਨੂੰ ਮਾਹਵਾਰੀ ਦੌਰਾਨ ਰਾਹਤ ਦਿੰਦਾ ਹੈ। ਪੀਰੀਆਡਸ ਦੌਰਾਨ ਔਰਤਾਂ ਦਾ ਪੇਟ ਦਰਦ, ਪੇਟ ਵਿਚ ਕੜਵੱਲ, ਪਿੱਠ ਦਰਦ, ਘਬਰਾਹਟ ਹੋਣੀ ਆਮ ਗੱਲ ਹੈ। ਇਸ ਸਥਿਤੀ ਵਿੱਚ ਜੀਰੇ ਦੀ ਵਰਤੋ ਔਰਤਾਂ ਨੂੰ ਰਾਹਤ ਦਿੰਦੀ ਹੈ।

ਪਾਚਨ ਕਿਰਿਆ ਨੂੰ ਲੈ ਕੇ ਜੀਰਾ ਸਭ ਤੋਂ ਵੱਧ ਸਹਾਈ ਹੁੰਦਾ ਹੈ। ਪੁਰਾਣੇ ਸਮੇਂ ਪਾਚਨ ਕਿਰਿਆ ਜਾ ਫਿਰ ਪੇਟ ਸਬੰਧੀ ਕੋਈ ਬਿਮਾਰੀ ਹੁੰਦੀ ਸੀ ਤਾਂ ਜੀਰੇ ਦੀ ਵਰਤੋ ਕੀਤੀ ਜਾਂਦੀ ਸੀ। ਆਮ ਕਰਕੇ ਮਸਾਲੇਦਾਰ ਭੋਜਨ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਹੁੰਦੀ ਹੈ। ਜੀਰੇ ਦੀ ਵਰਤੋ ਨਾਲ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤਲੇ ਹੋਏ ਭੋਜਨ ਖਾਣ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ ਜਿਹੜੀ ਜੀਰੇ ਰਾਹੀਂ ਹੱਲ ਕੀਤੀ ਜਾ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਜਵਾਬ।


Tarsem Singh

Content Editor

Related News