ਜੀਰੇ ਅਤੇ ਗੁੜ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

09/25/2018 11:34:44 AM

ਨਵੀਂ ਦਿੱਲੀ— ਜੀਰੇ ਅਤੇ ਗੁੜ ਦੀ ਵਰਤੋਂ ਹਰ ਭਾਰਤੀ ਰਸੋਈ 'ਚ ਕੀਤੀ ਜਾਂਦੀ ਹੈ। ਜਿੱਥੇ ਜੀਰਾ ਨਾਲ ਖਾਣੇ ਦਾ ਸੁਆਦ ਵਧਦਾ ਹੈ ਉੱਥੇ ਹੀ ਗੁੜ ਦੀ ਮਿਠਾਸ ਨਾਲ ਪਕਵਾਨਾਂ ਦਾ ਜਾਇਕਾ ਹੋਰ ਵੀ ਵਧ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਅਤੇ ਜੀਰੇ ਦਾ ਪਾਣੀ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਪਾਣੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
 

ਇਸ ਤਰ੍ਹਾਂ ਬਣਾਓ ਜੀਰੇ ਅਤੇ ਗੁੜ ਦਾ ਪਾਣੀ
ਇਕ ਭਾਂਡੇ 'ਚ 2 ਕੱਪ ਪਾਣੀ 'ਚ 1 ਚੱਮਚ ਗੁੜ ਅਤੇ 1 ਚੱਮਚ ਜੀਰੇ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਕੋਸਾ ਹੋਣ 'ਤੇ ਇਸ ਪਾਣੀ ਨੂੰ ਪੀਓ। ਇਸ ਪਾਣੀ ਨੂੰ ਰੋਜ਼ ਸਵੇਰੇ ਖਾਣੇ ਤੋਂ ਪਹਿਲਾਂ ਇਕ ਕੱਪ ਪੀਓ।
 

ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰੇ
 

1. ਅਨੀਮੀਆ 
ਅਨੀਮੀਆ ਦੀ ਸਮੱਸਿਆ ਹੋਣ 'ਤੇ ਗੁੜ ਅਤੇ ਜੀਰੇ ਵਾਲਾ ਪਾਣੀ ਪੀਣਾ ਸ਼ੁਰੂ ਕਰੋ। ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਕੁਝ ਹੀ ਦਿਨਾਂ 'ਚ ਖੂਨ 'ਚ ਮੌਜੂਦ ਅਸ਼ੁੱਧੀਆਂ ਦੂਰ ਹੋਣ ਦੇ ਨਾਲ-ਨਾਲ ਅਨੀਮੀਆ ਤੋਂ ਵੀ ਰਾਹਤ ਮਿਲੇਗੀ।
 

2. ਸਿਰਦਰਦ ਤੋਂ ਰਾਹਤ ਦਿਵਾਏ
ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਗੁੜ ਅਤੇ ਜੀਰੇ ਦਾ ਪਾਣੀ ਪੀਓ। ਲਗਾਤਾਰ ਇਸ ਪਾਣੀ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦਾ ਹੋਵੇਗਾ।
 

3. ਪੇਟ ਸੰਬੰਧੀ ਸਮੱਸਿਆਵਾਂ
ਜੀਰੇ ਅਤੇ ਗੁੜ ਦਾ ਪਾਣੀ ਪੇਟ ਦਰਦ, ਗੈਸ ਅਤੇ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਲਈ ਸਵੇਰੇ 1 ਕੱਪ ਜੀਰੇ ਅਤੇ ਗੁੜ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ।
 

4. ਮਹਾਵਾਰੀ ਦੇ ਦਰਦ ਤੋਂ ਆਰਾਮ
ਬਹੁਤ ਸਾਰੀਆਂ ਔਰਤਾਂ ਨੂੰ ਮਹਾਵਾਰੀ ਦੀ ਸਮੱਸਿਆ ਦੌਰਾਨ ਦਰਦ ਰਹਿੰਦਾ ਹੈ। ਇਨ੍ਹਾਂ ਪਰੇਸ਼ਾਨੀਆਂ 'ਚ ਇਹ ਪਾਣੀ ਪੀਣ ਨਾਲ ਬਹੁਤ ਆਰਾਮ ਮਿਲਦਾ ਹੈ।
 

5. ਕਮਰ ਦਰਦ ਦਾ ਇਲਾਜ 
ਅੱਜਕਲ ਦੇ ਸਮੇਂ 'ਚ ਬਹੁਤ ਸਾਰੇ ਲੋਕਾਂ ਨੂੰ ਪਿੱਠ ਦਰਦ ਦੀ ਸਮੱਸਿਆ ਰਹਿੰਦੀ ਹੈ। ਗੁੜ ਅਤੇ ਜੀਰੇ ਵਾਲਾ ਪਾਣੀ ਪੀਣ ਨਾਲ ਕੁੱਝ ਹੀ ਦਿਨਾਂ 'ਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।


Related News