ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ

Saturday, May 23, 2020 - 05:54 PM (IST)

ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ

ਜਲੰਧਰ - ਖੀਰਾ ਖਾਣਾ ਹਰ ਕਿਸੇ ਨੂੰ ਪਸੰਦ ਹੈ। ਗਰਮੀਆਂ ਆਉਂਦੇ ਹੀ ਇਸ ਦੀ ਬਹਾਰ ਆ ਜਾਂਦੀ ਹੈ, ਕਿਉਂਕਿ ਇਸ ਦੀ ਠੰਡਕ ਨਾਲ ਸਾਰਿਆਂ ਨੂੰ ਰਾਹਤ ਮਿਲਦੀ ਹੈ। ਖੀਰੇ ਵਿੱਚ 95% ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਲਈ ਬਹੁਤ ਜ਼ਰੂਰੀ ਹੈ। ਖੀਰਾ ਸਲਾਦ ਦੇ ਰੂਪ ਵਿਚ ਖਾਣਾ ਸਿਹਤ ਲਈ ਲਾਭਦਾਇਕ ਹੈ, ਇਸ ਦੇ ਨਾਲ ਹੀ ਇਸ ਦਾ ਜੂਸ ਵੀ ਪੀ ਸਕਦੇ ਹੋ। ਖੀਰੇ ਦਾ ਠੰਡਾ-ਠੰਡਾ ਰਸ ਗਰਮੀਆਂ ਵਿਚ ਅੰਮ੍ਰਿਤ ਦੇ ਸਾਮਾਨ ਹੁੰਦਾ ਹੈ। ਇਸ ਦਾ ਜੂਸ ਬਣਾਉਣਾ ਬਹੁਤ ਆਸਾਨਾ ਹੈ। 

ਜੂਸ ਬਣਾਉਣ ਦੀ ਵਿਧੀ

ਖੀਰੇ ਨੂੰ ਕੱਟ ਕੇ ਇਸ ਨੂੰ ਟੁੱਕੜਿਆਂ 'ਚ ਕੱਟ ਲਓ। ਹੁਣ ਇਕ ਮਿਕਸੀ 'ਚ ਖੀਰਾ, ਨਿੰਬੂ ਦਾ ਰਸ, ਅਦਰਕ, ਪੁਦੀਨੇ ਦੀਆਂ ਪੱਤੀਆਂ, ਕਾਲਾ ਨਮਕ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਦੇ ਬਾਅਦ ਖੀਰੇ ਦੇ ਇਸ ਮਿਸ਼ਰਣ 'ਚ ਬਰਫ ਦੇ ਟੁੱਕੜੇ ਪਾ ਕੇ ਮਿਕਸ ਕਰ ਲਓ। ਫਿਰ ਖੀਰੇ ਦੇ ਰਸ ਨੂੰ ਛਾਣ ਲਓ। ਤੁਹਾਡਾ ਜੂਸ ਤਿਆਰ ਹੈ।

1. ਜ਼ਹਿਰੀਲੇ ਤੱਤਾਂ ਨੂੰ ਕਰੇ ਖਤਮ
ਖੀਰੇ ਦੇ ਜੂਸ 'ਚ ਕੋਈ ਸੋਡੀਅਮ ਨਹੀਂ ਹੁੰਦਾ ਅਤੇ ਇਹ ਕੁਦਰਤੀ ਤੌਰ 'ਤੇ ਡਾਈਯੂਰੇਟਿਕ ਹੁੰਦਾ ਹੈ। ਇਸੇ ਖੂਬੀ ਕਾਰਨ ਇਹ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਅਤੇ ਫੈਟ ਸੈੱਲਜ਼ ਨੂੰ ਖਤਮ ਕਰ ਦਿੰਦਾ ਹੈ। 

PunjabKesari

2. ਭੁੱਖ ਲਈ ਫਾਇਦੇਮੰਦ
ਜੇ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਦੋ ਖੀਰੇ ਕੱਟ ਕੇ ਖਾ ਲਓ। ਖੀਰੇ ਖਾਣ ਨਾਲ ਤੁਹਾਨੂੰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗੇਗੀ। ਖੀਰੇ 'ਚ ਪੋਟਾਸ਼ੀਅਮ, ਫਾਈਬਰ, ਵਿਟਾਮਿਨ ਸੀ, ਕੇ. ਮੈਗਨੀਸ਼ੀਅਮ ਅਤੇ ਵਿਟਾਮਿਨ ਏ ਹੁੰਦਾ ਹੈ, ਜੋ ਸਰੀਰ ਨੂੰ ਪੋਸ਼ਣ ਦੇਣ ਲਈ ਜ਼ਰੂਰੀ ਹੈ।

3. ਭਾਰ ਘੱਟ ਕਰਨ 'ਚ ਕਰਦਾ ਹੈ ਮਦਦ
ਰੋਜ਼ ਸਵੇਰੇ ਖਾਲੀ ਪੇਟ ਖੀਰੇ ਦਾ ਜੂਸ ਪੀਓ। ਇਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਖੀਰੇ ਦਾ ਜੂਸ ਬਣਾਉਣ ਲਈ ਇਕ ਖੀਰਾ ਲਓ ਅਤੇ ਉਸ ਵਿਚ ਥੋੜ੍ਹਾ ਜਿਹਾ ਨਿੰਬੂ, ਇਕ ਚੁਟਕੀ ਕਾਲਾ ਨਮਕ, ਇਕ ਚੁਟਕੀ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਪੁਦੀਨਾ ਪਾ ਕੇ ਇਸ ਨੂੰ ਬਲੈਂਡ ਕਰ ਲਵੋ। ਇਸ ਨਾਲ ਜੂਸ ਟੇਸਟੀ ਬਣੇਗਾ ਅਤੇ ਤੁਸੀਂ ਰੋਜ਼ਾਨਾ ਇਸ ਨੂੰ ਸਵੇਰੇ ਖਾਲੀ ਪੇਟ ਪੀ ਸਕੋਗੇ।

PunjabKesari

4. ਮੈਟਾਬੋਲੀਜ਼ਮ ਨੂੰ ਲਈ ਫਾਇਦੇਮੰਦ
ਖੀਰੇ ਦਾ ਜੂਸ ਤੁਹਾਡੇ ਮੈਟਾਬੋਲੀਜ਼ਮ ਨੂੰ ਵੀ ਸੁਧਾਰਦਾ ਹੈ। ਮੈਟਾਬੋਲੀਜ਼ਮ ਠੀਕ ਰਹਿੰਦਾ ਹੈ ਤਾਂ ਖਾਣ ਦੀ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ ਅਤੇ ਉਹ ਆਸਾਨੀ ਨਾਲ ਸਰੀਰ 'ਚ ਰਚ ਜਾਂਦੀ ਹੈ।

5. ਖੀਰੇ ’ਚ ਫੈਟ ਨਹੀਂ ਹੁੰਦੀ
ਖੀਰੇ ਦੇ ਜੂਸ ਵਿਚ ਥੋੜ੍ਹੀ ਜਿਹੀ ਵੀ ਫੈਟ ਨਹੀਂ ਹੁੰਦੀ। ਇਸ ਲਈ ਤੁਸੀਂ ਨਿਸ਼ਚਿਤ ਹੋ ਕੇ ਇਸ ਹੈਲਦੀ ਜੂਸ ਦਾ ਸੇਵਨ ਕਰ ਸਕਦੇ ਹੋ। ਚੰਗੇ ਨਤੀਜੇ ਲਈ ਇਸ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਡਾਈਟ 'ਚ ਸ਼ਾਮਲ ਕਰੋ।

ਪੜ੍ਹੋ ਇਹ ਵੀ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ

PunjabKesari

6. ਚਿਹਰੇ ’ਤੇ ਆਵੇ ਨਿਖਾਰ
ਖੀਰੇ ਦਾ ਜੂਸ ਵੀ ਸਿਹਤ ਦੇ ਨਾਲ-ਨਾਲ ਚਿਹਰੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਖੀਰੇ ਦਾ ਜੂਸ ਬਣਾਉਣ ਲਈ ਖੀਰੇ ‘ਚ ਪੁਦੀਨੇ ਦੇ ਪੱਤੇ ਤੁਲਸੀ ਦੇ ਪੱਤੇ ਅਤੇ 1 ਨਿੰਬੂ ਦਾ ਰਸ ਮਿਲਾਓ। ਖੀਰੇ ਦਾ ਜੂਸ ਪੀਣ ਨਾਲ ਸਕਿੰਨ ‘ਤੇ ਨਿਖਾਰ ਆਵੇਗਾ।

ਪੜ੍ਹੋ ਇਹ ਵੀ - ਸਿਰ ਦਰਦ ਤੋਂ ਪਰੇਸ਼ਾਨ ‘ਦਾਲਚੀਨੀ’ ਦੀ ਕਰਨ ਵਰਤੋਂ, ਮੁਹਾਸਿਆਂ ਤੋਂ ਵੀ ਮਿਲੇਗਾ ਛੁਟਕਾਰਾ

ਪੜ੍ਹੋ ਇਹ ਵੀ - ਗਲੇ ਦੀ ਖਰਾਸ਼ ਅਤੇ ਭਾਰ ਨੂੰ ਘਟਾਉਣ ਦਾ ਕੰਮ ਕਰਦੀ ਹੈ ‘ਤੁਲਸੀ ਦੀ ਚਾਹ’, ਜਾਣੋ ਹੋਰ ਵੀ ਕਈ ਫਾਇਦੇ


author

rajwinder kaur

Content Editor

Related News