ਸਰੀਰ ’ਚ ਪਾਣੀ ਦੀ ਘਾਟ ਸਣੇ ਕਈ ਸਮੱਸਿਆਵਾਂ ਨੂੰ ਦੂਰ ਕਰਦੈ ਖੀਰਾ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

03/14/2021 11:18:54 AM

ਨਵੀਂ ਦਿੱਲੀ— ਖੀਰਾ ਸਲਾਦ 'ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ ਹੈ। ਇਹ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਤਾਜ਼ਗੀ ਬਣੀ ਰਹਿੰਦੀ ਹੈ। ਅੱਜ ਕੱਲ ਇਸ ਨੂੰ ਫਾਸਟ ਫੂਡ ਜਾਂ ਸੈਂਡਵਿੱਚ 'ਚ ਵੀ ਵਰਤਿਆ ਜਾ ਰਿਹਾ ਹੈ। ਖੀਰੇ ਦੀ ਵਰਤੋ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਦੇ ਬਾਰੇ...
1. ਕਬਜ਼
ਖਾਲੀ ਢਿੱਡ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

PunjabKesari
2. ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਲਈ ਖੀਰਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਬਲੱਡ ਦਾ ਪੱਧਰ ਸਹੀ ਰੱਖਣ 'ਚ ਮਦਦ ਮਿਲਦੀ ਹੈ।

PunjabKesari
3. ਕੈਂਸਰ ਲਈ ਫ਼ਾਇਦੇਮੰਦ
ਇਸ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹਨ ਜੋ ਕਿ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
4. ਭਾਰ ਘਟਾਉਣ ਲਈ
ਖੀਰੇ 'ਚ ਕੈਲਰੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਮਾਤਰਾ 'ਚ ਹੁੰਦੇ ਹਨ। ਭੁੱਖ ਸ਼ਾਂਤ ਕਰਨ ਲਈ ਖੀਰਾ ਖਾਓ। ਇਸ ਨੂੰ ਖਾਣ ਨਾਲ ਭਾਰ ਵੀ ਜ਼ਰੂਰ ਘਟੇਗਾ।

PunjabKesari
5. ਦਿਲ ਲਈ ਲਾਹੇਵੰਦ
ਖੀਰੇ 'ਚ ਕਲੈਸਟ੍ਰੋਲ ਬਿਲਕੁੱਲ ਨਹੀਂ ਹੁੰਦਾ। ਦਿਲ ਦੇ ਮਰੀਜ਼ਾਂ ਲਈ ਖੀਰਾ ਖਾਣਾ ਚੰਗਾ ਹੁੰਦਾ ਹੈ।

PunjabKesari
6. ਸਿਰ ਦਰਦ ਕਰੇ ਦੂਰ
ਅੱਜ ਕੱਲ੍ਹ 10 'ਚੋਂ ਸੱਤ ਲੋਕ ਸਿਰ ਦਰਦ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਸਹੀ ਕਾਫ਼ੀ ਲਾਹੇਵੰਦ ਹੈ।

PunjabKesari
7. ਮੂੰਹ ਦੀ ਬਦਬੂ
ਜੇਕਰ ਰੋਜ਼ ਦੰਦ ਸਾਫ ਕਰਨ ਦੇ ਬਾਵਜੂਦ ਮੂੰਹ 'ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਖੀਰੇ ਦਾ ਇਕ ਟੁਕੜਾ ਰੱਖ ਲਓ। ਇਸ ਨਾਲ ਸਾਰੇ ਜੀਵਾਣੂ ਮਰ ਜਾਣਗੇ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
8. ਕਿਡਨੀ ਸਟੋਨ
ਭੋਜਨ 'ਚ ਹਰ ਰੋਜ਼ ਇਸ ਦੀ ਵਰਤੋਂ ਕਰਨ ਨਾਲ ਪੱਥਰੀ ਘੁੱਲ ਕੇ ਨਿਕਲ ਲੱਗ ਜਾਂਦੀ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।

PunjabKesari
9. ਪਾਣੀ ਦੀ ਘਾਟ
ਖੀਰੇ 'ਚ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੋ ਜਾਂਦੀ ਹੈ।
10. ਮਾਹਾਵਾਰੀ ਦੇ ਦਰਦ 'ਚ ਫ਼ਾਇਦੇਮੰਦ
ਜਿਨ੍ਹਾਂ ਲੜਕੀਆਂ ਨੂੰ ਮਾਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਹੁੰਦਾ ਹੈ। ਉਹ ਦਹੀਂ 'ਚ ਖੀਰੇ ਨੂੰ ਕੱਦੂਕਸ ਕਰਕੇ ਉਸ 'ਚ ਪੁਦੀਨਾ, ਕਾਲਾ ਲੂਣ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News