ਕੱਚੇ ਪਪੀਤੇ ਦਾ ਜੂਸ ਪੀਣ ਨਾਲ ਦੂਰ ਹੋਵੇਗਾ ਗਠੀਆ

Saturday, Jun 25, 2016 - 10:29 AM (IST)

 ਕੱਚੇ ਪਪੀਤੇ ਦਾ ਜੂਸ ਪੀਣ ਨਾਲ ਦੂਰ ਹੋਵੇਗਾ ਗਠੀਆ

ਪੈਰ ਦੀਆਂ ਉਂਗਲੀਆਂ, ਗੋਡਿਆਂ ਅਤੇ ਅੱਡੀਆਂ ''ਚ ਦਰਦ ਹੋਣ ਦਾ ਮਤਲੱਬ ਖੂਨ ''ਚ ਯੂਰਿਕ ਐਸਿਡ ਦੀ ਮਾਤਰਾ ਵੱਧ ਗਈ ਹੈ। ਜਦੋਂ ਇਹ ਯੂਰਿਕ ਐਸਿਡ ਸਾਡੇ ਹੱਥਾਂ ਅਤੇ ਪੈਰਾਂ ਦੇ ਜੋੜਾਂ ''ਚ ਜਮ ਜਾਂਦਾ ਹੈ, ਤਾਂ ਉਸ ਨੂੰ ਗਾਊਟ ਦੀ ਬੀਮਾਰੀ ਬੋਲਦੇ ਹਨ। ਜੇਕਰ ਇਸ ਨੂੰ ਅਣਦੇਖਿਆ ਕਰ ਦਿੱਤਾ ਜਾਵੇ ਤਾਂ ਉੱਠਣ-ਬੈਠਣ ''ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ''ਚ ਤੁਸੀਂ ਕੱਚੇ ਪਪੀਤੇ ਅਤੇ ਪਾਣੀ ਨਾਲ ਤਿਆਰ ਡਰਿੰਕ ਪੀ ਕੇ ਇਸ ਬੀਮਾਰੀ ਤੋਂ ਛੁੱਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਸਪੈਸ਼ਲ ਡਰਿੰਕ ਨੂੰ ਕਿੰਝ ਬਣਾਇਆ ਜਾਂਦਾ ਹੈ।
ਸਭ ਤੋਂ ਪਹਿਲਾਂ 2 ਲੀਟਰ ਪਾਣੀ ਉਬਾਲ ਲਓ। ਇਕ ਮਾਧਿਅਮ ਸਾਈਜ਼ ਦਾ ਪਪੀਤਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਫਿਰ ਪਪੀਤੇ ਦੇ ਅੰਦਰ ਦੇ ਬੀਜ ਕੱਢ ਕੇ ਉਸ ਦੇ ਛੋਟੇ-ਛੋਟੇ ਟੁੱਕੜੇ ਕਰ ਲਓ। ਇਨ੍ਹਾਂ ਪਪੀਤੇ ਦੇ ਟੁੱਕੜਿਆਂ ਨੂੰ ਉਬਲਦੇ ਪਾਣੀ ''ਚ ਪਾ ਕੇ 5 ਮਿੰਟ ਤੱਕ ਉਬਾਲੋ। ਫਿਰ ਇਸ ''ਚ 2 ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾ ਕੇ ਕੁਝ ਸਮੇਂ ਲਈ ਉਬਾਲੋ। ਹੁਣ ਪਾਣੀ ਨੂੰ ਛਾਣ ਕੇ ਠੰਡਾ ਕਰ ਲਓ ਅਤੇ ਦਿਨ ''ਚ ਇਸ ਨੂੰ ਪੀਂਦੇ ਰਹੋ। 


Related News