Health Tips: ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਲੋਕ ਅਪਣਾਓ ਇਹ ਘਰੇਲੂ ਨੁਸਖ਼ੇ, ਕੁਝ ਸਮੇਂ ’ਚ ਮਿਲੇਗੀ ਰਾਹਤ
Saturday, Mar 19, 2022 - 05:10 PM (IST)

ਜਲੰਧਰ (ਬਿਊਰੋ) - ਮੌਸਮ ਬਦਲਣ ’ਤੇ ਸਭ ਤੋਂ ਵੱਡੀ ਸਮੱਸਿਆ ਖੰਘ ਅਤੇ ਜ਼ੁਕਾਮ ਦਾ ਹੋਣਾ ਹੈ। ਖੰਘ ਅਤੇ ਜ਼ੁਕਾਮ ਵਾਇਰਲ ਇਨਫੈਕਸ਼ਨ ਜਾਂ ਮੌਸਮ ਬਦਲਣ ਨਾਲ ਹੋਣ ਵਾਲੀ ਠੰਡ ਕਾਰਨ ਹੋ ਸਕਦੇ ਹਨ। ਇਨ੍ਹਾਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੋ ਜਾਂਦੇ ਹਨ। ਸਾਡੀ ਰਸੋਈ ’ਚ ਕਈ ਘਰੇਲੂ ਚੀਜ਼ਾਂ ਹਨ, ਜਿਨ੍ਹਾਂ ਦੇ ਸੇਵਨ ਨਾਲ ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲ ਸਕਦੀ ਹੈ। ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਕੁਝ ਸਮੇਂ ’ਚ ਖ਼ਤਮ ਹੋ ਜਾਵੇਗੀ....
ਖੰਘ ਅਤੇ ਜ਼ੁਕਾਮ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਗਰਮ ਪਾਣੀ
ਖੰਘ ਅਤੇ ਜ਼ੁਕਾਮ ਹੋਣ ’ਤੇ ਗਰਮ ਪਾਣੀ ਪੀਓ। ਗਰਮ ਪਾਣੀ ਪੀਣ ਨਾਲ ਗਲ ਵਿੱਚ ਜੰਮੀ ਕਫ਼ ਦੂਰ ਹੁੰਦੀ ਹੈ, ਜਿਸ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ: Health Tips: ਨਾਸ਼ਤਾ ਕਰਦੇ ਸਮੇਂ ਕਦੇ ਨਾ ਖਾਓ ਬਰੈੱਡ, ਭਾਰ ਵੱਧਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ
ਸ਼ਹਿਦ, ਨਿੰਬੂ ਅਤੇ ਇਲਾਇਚੀ ਦਾ ਮਿਸ਼ਰਣ
ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਲਈ 1 ਚਮਚ ਸ਼ਹਿਦ ਵਿੱਚ ਚੁੱਟਕੀ ਭਰ ਇਲਾਇਚੀ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਲੈ ਕੇ ਮਿਸ਼ਰਣ ਬਣਾ ਲਓ। ਦਿਨ ਵਿਚ 2 ਵਾਰ ਇਸ ਨੂੰ ਲੈਣ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਠੀਕ ਹੋ ਜਾਵੇਗੀ।
ਹਲਦੀ ਵਾਲਾ ਦੁੱਧ
ਹਲਦੀ ਵਿੱਚ ਐਂਟੀ ਆਕਸੀਡੈਂਟ ਹੁੰਦੇ ਹਨ। ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ।
ਪੜ੍ਹੋ ਇਹ ਵੀ ਖ਼ਬਰ: Health Tips: ਖਾਣੇ ’ਚ ਰੋਜ਼ਾਨਾ ਸ਼ਾਮਲ ਕਰੋ ਇਹ ਲਾਹੇਵੰਦ ਸਬਜ਼ੀਆਂ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੇ ਹੋ ਬੀਮਾਰ
ਆਂਵਲਾ ਚੂਰਨ
ਆਂਵਲੇ ਵਿੱਚ ਵਿਟਾਮਿਨ-ਸੀ ਅਤੇ ਐਂਟੀ ਆਕਸੀਡੈਂਟ ਹੁੰਦਾ ਹੈ, ਜੋ ਖੂਨ ਦੇ ਵਹਾਅ ਨੂੰ ਠੀਕ ਰੱਖਦਾ ਹੈ। ਖੰਘ ਅਤੇ ਜ਼ੁਕਾਮ ਹੋਣ ’ਤੇ ਅੱਧਾ ਚਮਚ ਆਂਵਲਾ ਚੂਰਨ ਕੋਸੇ ਪਾਣੀ ਲਓ।
ਕਾਲੀ ਮਿਰਚ
ਖੰਘ ਦੇ ਨਾਲ ਜੇਕਰ ਤੁਹਾਨੂੰ ਬਲਗਮ ਵੀ ਹੈ ਤਾਂ ਅੱਧਾ ਚਮਚ ਕਾਲੀ ਮਿਰਚ ਨੂੰ ਦੇਸੀ ਘਿਓ ਨਾਲ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਤੁਹਾਨੂੰ ਅਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ: Health Tips: ਗੈਸ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਇਹ ਸਬਜ਼ੀਆਂ, ਵੱਧ ਸਕਦੀ ਹੈ ਸਮੱਸਿਆ
ਅਦਰਕ, ਤੁਲਸੀ ਅਤੇ ਸ਼ਹਿਦ
ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਲੋਕ ਅਦਰਕ ਦੇ ਰਸ ਵਿੱਚ ਤੁਲਸੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ। ਅਜਿਹਾ ਕਰਨ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਠੀਕ ਹੋ ਜਾਵੇਗੀ ।
ਮਸਾਲੇ ਵਾਲੀ ਚਾਹ
ਖੰਘ ਅਤੇ ਜ਼ੁਕਾਮ ਦੀ ਸਮੱਸਿਆ ਹੋਣ ’ਤੇ ਚਾਹ ਵਿੱਚ ਇਲਾਇਚੀ, ਅਦਰਕ, ਤੁਲਸੀ, ਕਾਲੀ ਮਿਰਚ ਮਿਲਾ ਕੇ ਪੀਓ। ਇਸ ਚਾਹ ਦੇ ਸੇਵਨ ਨਾਲ ਖੰਘ ਅਤੇ ਜ਼ੁਕਾਮ ਤੋਂ ਕਾਫ਼ੀ ਰਾਹਤ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ