Cooking Tips : ਬੱਚੇ ਦਾ ਰੋਟੀ ਖਾਣ ਨੂੰ ਨਹੀਂ ਕਰਦਾ ਮਨ, ਤਾਂ ਘਰ 'ਚ ਬਣਾਓ ‘ਰੋਟੀ ਪੀਜ਼ਾ’

10/15/2020 10:33:04 AM

ਜਲੰਧਰ (ਬਿਊਰੋ) : ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਬਹੁਤ ਨਖ਼ਰੇ ਕਰਦੇ ਹਨ। ਬੱਚਿਆਂ ਨੂੰ ਸਬਜ਼ੀ ਰੋਟੀ ਨਾਲੋਂ ਜ਼ਿਆਦਾ ਫਾਸਟ ਫੂਡ ਖਾਣਾ ਚੰਗਾ ਲਗਦਾ ਹੈ ਪਰ ਉਹ ਸ਼ਾਇਦ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਨਹੀਂ ਜਾਣਦੇ ਹੁੰਦੇ। ਜੇਕਰ ਤੁਹਾਡਾ ਬੱਚਾ ਵੀ ਰੋਟੀ ਸਬਜ਼ੀ ਖਾਣ ਨੂੰ ਲੈ ਕੇ ਨਖਰੇ ਦਿਖਾਉਂਦਾ ਹੈ ਤਾਂ ਤੁਸੀਂ ਉਸ ਦੇ ਲਈ ਘਰ 'ਚ ਹੀ ਕੁੱਝ ਨਵਾਂ ਅਤੇ ਖਾਸ ਬਣਾ ਸਕਦੇ ਹੋ, ਜੋ ਉਸ ਦੀ ਸਿਹਤ ਲਈ ਵੀ ਠੀਕ ਹੋਵੇ ਤੇ ਉਸ ਨੂੰ ਖਾ ਕੇ ਖੁਸ਼ ਵੀ ਹੋ ਜਾਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਕਿਵੇਂ ਬਣਾ ਸਕਦੇ ਹਾਂ ਰੋਟੀ ਪੀਜ਼ਾ...

ਸਮੱਗਰੀ 

ਮੱਖਣ - ਅੱਧਾ ਚਮਚ
ਰੋਟੀ - 1 
ਸ਼ਿਮਲਾ ਮਿਰਚ - ½
ਪਿਆਜ਼ - ½
ਪੀਜ਼ਾ ਸਾਸ - 4 ਚਮਚ
ਜਾਲਪੇਨੋ - 6 ਸਲਾਇਸ 
ਮੋਜਰੇਲਾ ਚੀਜ਼ - ½ ਕਪ
ਜੈਤੂਨ - 10 ਟੁਕੜੇ 
ਚਿਲੀ ਫਲੇਕਸ - ¼ ਟੀਸਪੂਨ 
ਮਿਕਸਡ ਹਰਬਸ - ¼ ਟੀਸਪੂਨ

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ 'ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਾਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਰੋਟੀ ਪੀਜ਼ਾ ਬਣਾਉਣ ਦਾ ਤਰੀਕਾ 
. ਸਭ ਤੋਂ ਪਹਿਲਾਂ ਤਵੇ ਉੱਤੇ ਮੱਖਣ ਪਾ ਕੇ ਰੋਟੀ ਨੂੰ ਹਲਕਾ ਗਰਮ ਕਰੋ । 
. ਹੁਣ ਸੇਕ ਬੰਦ ਕਰ ਦਿਓ ਅਤੇ ਉਸ ਉੱਤੇ ਪੀਜ਼ਾ ਸਾਸ ਫੈਲਾਓ। 
. ਹੁਣ ਤੁਸੀਂ ਇਸ ‘ਤੇ ਪਿਆਜ਼, ਸ਼ਿਮਲਾ ਮਿਰਚ, ਜਾਲਪੇਨੋ ਅਤੇ ਜੈਤੂਨ ਦੇ ਟੁਕੜੇ ਰੱਖੋ। ਤੁਸੀਂ ਅਪਣੀ ਪਸੰਦ ਦੀਆਂ ਸਬਜ਼ੀਆਂ ਵੀ ਪਾ ਸਕਦੇ ਹੋ। 
. ਹੁਣ ਇਸ ਦੇ ਉੱਤੇ ਮੋਜਰੇਲਾ ਚੀਜ਼ ਲਗਾਓ। 
. ਹੁਣ ਚਿਲੀ ਫਲੇਕਸ ਅਤੇ ਮਿਕਸਡ ਹਰਬਸ ਛਿੜਕੋ ਅਤੇ ਇਸ ਨੂੰ ਕਵਰ ਕਰਕੇ 3 ਮਿੰਟ ਤੱਕ ਪਕਾਉਣ ਲਈ ਛੱਡ ਦਿਓ। 
. ਜਦੋਂ ਤੱਕ ਚੀਜ਼ ਪਿਘਲ ਨਾ ਜਾਵੇ ਉਦੋਂ ਤੱਕ ਉਸ ਨੂੰ ਪੱਕਣ ਦਿਓ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਪੜ੍ਹੋ ਇਹ ਵੀ ਖਬਰ - Beauty Tips : ਰਸੋਈ 'ਚ ਮੌਜੂਦ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਹਮੇਸ਼ਾ ਲਈ ਬਰਕਰਾਰ ਰੱਖੋ ਆਪਣੀ ‘ਖ਼ੂਬਸੂਰਤੀ’

ਤੁਹਾਡਾ ਰੋਟੀ ਪੀਜ਼ਾ ਬਣ ਕੇ ਤਿਆਰ ਹੈ। ਹੁਣ ਇਸ ਦੇ ਸਲਾਇਸ ਕੱਟ ਕੇ ਆਪਣੇ ਬੱਚਿਆਂ ਨੂੰ ਪਰੋਸੋ। ਤੁਸੀਂ ਆਪ ਹੀ ਦੇਖੋਗੇ ਕਿ ਤੁਹਾਡੇ ਬੱਚੇ ਇਸ ਨੂੰ ਕਿੰਨੇ ਸੁਆਦ ਨਾਲ ਖਾਣਗੇ ਤੇ ਹੋਰ ਖਾਣ ਇੱਛਾ ਜ਼ਾਹਿਰ ਕਰਨਗੇ।  ਇਹ ਰੋਟੀ ਪੀਜ਼ਾ ਤੁਹਾਡੇ ਬੱਚਿਆਂ ਲਈ ਵਧੀਆ ਤੇ ਹੈਲਥੀ ਫੂਡ ਹੈ , ਜੋ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ।  


rajwinder kaur

Content Editor

Related News