ਆਯੁਰਵੈਦ ਅਨੁਸਾਰ ਇੰਜ ਰੱਖੋ ਸਿਰ ਠੰਡਾ, ਢਿੱਡ ਨਰਮ ਅਤੇ ਪੈਰ ਗਰਮ, ਬਿਮਾਰੀਆਂ ਤੋਂ ਰਹੇਗਾ ਬਚਾਅ

04/05/2021 12:01:23 PM

ਨਵੀਂ ਦਿੱਲੀ - ਸਰੀਰ ਦਾ ਤਾਪਮਾਨ ਸਹੀ ਹੋਣਾ ਸਾਡਾ ਸਿਹਤਮੰਦ ਹੋਣਾ ਦਰਸਾਉਂਦਾ ਹੈ। ਆਯੁਰਵੈਦ ਅਨੁਸਾਰ ਸਾਡਾ ਸਿਰ ਠੰਡਾ ਹੋਣਾ, ਢਿੱਡ ਨਰਮ ਹੋਣਾ ਅਤੇ ਪੈਰ ਗਰਮ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹਾ ਨਾ ਹੋਣ ਦੀ ਸਥਿਤੀ ਵਿਚ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਤੁਹਾਨੂੰ ਸਰੀਰ ਦੇ ਤਾਪਮਾਨ ਨਾਲ ਜੁੜੀ ਕੋਈ ਸਮੱਸਿਆ ਹੈ, ਤਾਂ ਅੱਜ ਅਸੀਂ ਤੁਹਾਨੂੰ ਇਸ ਨੂੰ ਸਹੀ ਕਰਨ ਦੇ ਤਰੀਕੇ ਬਾਰੇ ਦੱਸਦੇ ਹਾਂ। 

ਇਸ ਲਈ ਅੱਜ ਅਸੀਂ ਤੁਹਾਨੂੰ ਸਰੀਰ ਦੇ ਤਾਪਮਾਨ ਨੂੰ ਸਹੀ ਰੱਖਣ ਦੇ ਕੁਝ ਖਾਸ ਤਰੀਕੇ ਦੱਸਣ ਜਾ ਰਹੇ ਹਾਂ।

ਇਹ ਵੀ ਪੜ੍ਹੋ : D-MART ਦੇ ਬਾਨੀ ਰਾਧਾਕਿਸ਼ਨ ਦਮਾਨੀ ਨੇ ਮੁੰਬਈ 'ਚ ਖਰੀਦਿਆ ਬੰਗਲਾ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

1. ਸਿਰ ਠੰਡਾ ਨਾ ਹੋਣ ਦੇ ਨੁਕਸਾਨ

ਬੁਖਾਰ ਵਿਚ ਸਿਰ ਗਰਮ ਹੋਣਾ ਆਮ ਸਥਿਤੀ ਹੈ। ਦੂਜੇ ਪਾਸੇ ਕਈ ਵਾਰ ਜ਼ਿਆਦਾ ਗੁੱਸਾ, ਤਣਾਅ, ਚਿੰਤਾ ਅਤੇ ਚਿੜਚਿੜਾਪਣ ਵੀ ਸਿਰ ਨੂੰ ਗਰਮ ਕਰਨ ਦਾ ਕਾਰਨ ਬਣਦਾ ਹੈ। ਲਗਾਤਾਰ ਸਿਰ ਗਰਮ ਰਹਿਣ ਨਾਲ ਸਿਰਦਰਦ, ਅੱਖ ਅਤੇ ਕੰਨ ਦੀਆਂ ਸਮੱਸਿਆਵਾਂ, ਇਨਸੌਮਨੀਆ/ਨੀਂਦ ਨਾ ਆਉਣਾ, ਘਬਰਾਹਟ, ਹਾਈ ਬਲੱਡ ਪ੍ਰੈਸ਼ਰ ਅਤੇ ਤਣਾਅ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਕਰੋ ਬਚਾਅ

ਤੁਸੀਂ ਆਪਣੇ ਸਿਰ ਨੂੰ ਠੰਡਾ ਰੱਖਣ ਲਈ ਗਿੱਲੇ ਕੱਪੜੇ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹਰ ਰੋਜ਼ ਸ਼ੀਤਲੀ ਅਤੇ ਸ਼ੀਤਕਾਰੀ ਪ੍ਰਣਾਯਾਮ ਅਤੇ ਚੰਦਰ ਅਨੂਲੋਮ-ਵਿਲੋਮ ਕਰਨਾ ਸਹੀ ਹੋਵੇਗਾ। ਇਸ ਦੇ ਨਤੀਜੇ ਵਜੋਂ ਸਰੀਰ ਵਿਚ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਹੋਵੇਗਾ। ਦਿਮਾਗ ਨੂੰ ਸਹੀ ਮਾਤਰਾ ਵਿਚ ਆਕਸੀਜਨ ਪ੍ਰਾਪਤ ਹੋਣ ਨਾਲ ਸਿਰ ਨੂੰ ਠੰਡਾ ਕਰਨ ਵਿਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ : ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ

2. ਨਰਮ ਢਿੱਡ ਤੁਹਾਨੂੰ ਬਿਮਾਰੀਆਂ ਤੋਂ ਬਚਾਏਗਾ

ਆਯੁਰਵੈਦ ਅਨੁਸਾਰ ਜ਼ਿਆਦਾਤਰ ਬਿਮਾਰੀਆਂ ਢਿੱਡ ਦੀ ਸਮੱਸਿਆ ਕਾਰਨ ਹੁੰਦੀਆਂ ਹਨ। ਦਰਅਸਲ ਜ਼ਿਆਦਾ ਤੇਲਯੁਕਤ ਅਤੇ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਕਾਰਨ, ਗੈਸ, ਬਦਹਜ਼ਮੀ, ਐਸਿਡਿਟੀ, ਕਬਜ਼ ਅਤੇ ਭਾਰੀਪਨ ਆਦਿ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਇਸਦੇ ਨਾਲ ਖੱਟੇ ਡਕਾਰ ਆਉਣ ਲੱਗਦੇ ਹਨ। ਇਸ ਦੇ ਨਾਲ ਹੀ ਇਹ ਸਮੱਸਿਆਵਾਂ ਕਈ ਦਿਨ ਜਾਰੀ ਰਹਿਣ ਨਾਲ ਕਈ ਹੋਰ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਰਹਿੰਦੀਆਂ ਹਨ।

ਇਸ ਢੰਗ ਨਾਲ ਕਰੋ ਇਲਾਜ

ਤੁਸੀਂ ਪੇਟ ਨਰਮ ਕਰਨ ਲਈ ਠੰਡੇ ਅਤੇ ਗਰਮ ਦਾ ਇਕੱਠੇ ਸੇਕ ਦੇ ਸਕਦੇ ਹੋ। ਇਸ ਦੇ ਨਾਲ ਹੀ ਵਧੇਰੇ ਤੇਲਯੁਕਤ ਅਤੇ ਮਸਾਲੇਦਾਰ ਭੋਜਨ ਖਾਣ ਦੀ ਬਜਾਏ ਸਾਦਾ ਭੋਜਨ ਖਾਓ। ਭੋਜਨ ਚੰਗੀ ਤਰ੍ਹਾਂ ਅਤੇ ਹੌਲੀ ਹੌਲੀ ਚਬਾ ਕੇ ਖਾਓ। ਇਹ ਵੀ ਧਿਆਨ ਰੱਖੋ ਕਿ ਪਾਣੀ ਦਾ ਸਹੀ ਮਾਤਰਾ ਅਤੇ ਸਹੀ ਸਮੇਂ ਸੇਵਨ ਕੀਤਾ ਜਾਵੇ।

ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’

3. ਪੈਰ ਗਰਮ ਰੱਖਣਾ ਹੁੰਦਾ ਹੈ ਮਹੱਤਵਪੂਰਨ 

ਇਹ ਯਾਦ ਰੱਖੋ ਕਿ ਸਾਡੇ ਪੈਰ ਥੋੜ੍ਹੇ ਗਰਮ ਰਹਿਣ। ਇਸ ਨਾਲ ਪੈਰਾਂ ਵਿਚ ਖੂਨ ਦੀਆਂ ਨਾੜੀਆਂ ਨੂੰ ਚੌੜਾ ਕਰਨ ਵਿਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਸਿਰ ਅਤੇ ਛਾਤੀ ਦਾ ਭਾਰੀਪਨ ਦੂਰ ਹੋ ਜਾਂਦਾ ਹੈ ਅਤੇ ਵਿਅਕਤੀ ਹਲਕਾ ਮਹਿਸੂਸ ਕਰਦਾ ਹੈ।

ਆਪਣੇ ਪੈਰਾਂ ਨੂੰ ਇਸ ਤਰ੍ਹਾਂ  ਰੱਖੋ  ਗਰਮ

ਇਸ ਦੇ ਲਈ ਇਕ ਬਾਲਟੀ ਵਿਚ ਕੋਸਾ ਪਾਣੀ ਲਓ ਅਤੇ ਆਪਣੇ ਪੈਰਾਂ ਨੂੰ ਲਗਭਗ 10 ਮਿੰਟ ਲਈ ਇਸ ਵਿਚ ਡੁਬੋ ਦਿਓ। ਇਸ ਤੋਂ ਇਲਾਵਾ ਤੁਸੀਂ ਕੱਪੜੇ ਨੂੰ ਗਰਮ ਪਾਣੀ ਵਿਚ ਭਿਓ ਇਸ ਨਾਲ ਪੈਰਾਂ ਦੀ ਹਲਕੀ ਮਾਲਸ਼ ਕਰ ਸਕਦੇ ਹੋ। ਇਸ ਪ੍ਰਕਿਰਿਆ ਨੂੰ ਹਲਕੇ ਹੱਥ ਨਾਲ 5 ਮਿੰਟ ਲਈ ਕਰੋ। ਇਸਦੇ ਨਾਲ ਪੈਰਾਂ ਦੇ ਤਾਪਮਾਨ ਸਹੀ ਹੋਵੇਗਾ ਅਤੇ ਤੁਸੀਂ ਆਰਾਮਦਾਇਕ ਅਤੇ ਹਲਕਾ ਮਹਿਸੂਸ ਕਰੋਗੇ। ਇਸ ਨਾਲ ਸਿਰ ਵੀ ਠੰਡਾ ਹੋ ਜਾਵੇਗਾ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ  ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News