ਸੌਂਣ ਤੋਂ ਪਹਿਲਾਂ ਨਾਰੀਅਲ ਦੀ ਗਿਰੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

05/26/2018 12:27:29 PM

ਨਵੀਂ ਦਿੱਲੀ— ਨਾਰੀਅਲ 'ਚ ਵਿਟਾਮਿਨ, ਖਣਿਜ, ਅਮੀਨੋ ਐਸਿਡ, ਫਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਾਰੀਅਲ ਨਾਲ ਕਈ ਤਰ੍ਹਾਂ ਦੇ ਵਿਅੰਜਨ ਦੁੱਧ ਅਤੇ ਤੇਲ ਤਿਆਰ ਕੀਤੇ ਜਾਂਦੇ ਹਨ। ਰਾਤ ਨੂੰ ਸੌਂਣ ਤੋਂ ਪਹਿਲਾਂ ਨਾਰੀਅਲ ਦਾ ਥੋੜ੍ਹਾ ਜਿਹਾ ਟੁੱਕੜਾ ਖਾਣ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਹ ਸਰੀਰ ਦੀ ਇਮਊਨਿਟੀ ਵਧਾਉਣ ਦੇ ਨਾਲ-ਨਾਲ ਦਿਮਾਗ ਨੂੰ ਤੇਜ਼ ਕਰਦਾ ਹੈ। ਗਰਮੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਜਿਸ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਰੋਜ਼ਾਨਾ ਰਾਤ ਨੂੰ ਇਕ ਨਾਰੀਅਲ ਦੀ ਗਿਰੀ ਖਾਣ ਦੇ ਫਾਇਦਿਆਂ ਬਾਰੇ...
1. ਕਬਜ਼ ਦੀ ਸਮੱਸਿਆ
ਨਾਰੀਅਲ 'ਚ ਫਾਈਬਰ ਦੀ ਕਾਫੀ ਮਾਤਰਾ ਮੌਜੂਦ ਹੁੰਦੀ ਹੈ ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਜੇ ਸਵੇਰੇ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਾਰੀਅਲ ਦਾ ਇਕ ਟੁੱਕੜਾ ਖਾ ਕੇ ਸੌਵੋ।

PunjabKesari
2. ਨਕਸੀਰ ਫੁਟਣਾ
ਜਿਨ੍ਹਾਂ ਲੋਕਾਂ ਨੂੰ ਗਰਮੀਆਂ 'ਚ ਨਕਸੀਰ ਫੁਟਣ ਦਾ ਖਤਰਾ ਰਹਿੰਦਾ ਹੈ ਉਨ੍ਹਾਂ ਲਈ ਨਾਰੀਅਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਉਹ ਇਸ ਦੇ ਲਈ ਨਾਰੀਅਲ ਨੂੰ ਮਿਸ਼ਰੀ ਨਾਲ ਮਿਲਾ ਕੇ ਖਾਓ।

PunjabKesari
3. ਉਲਟੀ ਦੀ ਸਮੱਸਿਆ
ਜੇ ਉਲਟੀ ਦੀ ਸਮੱਸਿਆ ਹੋਵੇ ਤਾਂ ਨਾਰੀਅਲ ਦੇ ਟੁੱਕੜੇ ਨੂੰ ਮੂੰਹ 'ਚ ਰੱਖ ਕੇ ਥੋੜ੍ਹੀ ਦੇਰ ਚਬਾਓ। ਇਸ ਨਾਲ ਕਾਫੀ ਜਲਦੀ ਆਰਾਮ ਮਿਲਦਾ ਹੈ।

PunjabKesari
4. ਹਾਰਟ ਨੂੰ ਸਿਹਤਮੰਦ ਰੱਖੇ
ਹਾਰਟ ਨੂੰ ਹੈਲਦੀ ਰੱਖਣ ਲਈ ਨਾਰੀਅਲ ਦੇ ਟੁੱਕੜੇ ਦੀ ਵਰਤੋਂ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਚੰਗਾ ਕੋਲੈਸਟਰੋਲ ਮੌਜੂਦ ਹੁੰਦਾ ਹੈ।

PunjabKesari
5. ਐਲਰਜੀ ਨੂੰ ਦੂਰ ਕਰੇ
ਇਹ ਇਕ ਤਰ੍ਹਾਂ ਦਾ ਚੰਗਾ ਐਂਟੀਬਾਓਟਿਕ ਹੈ। ਇਸ ਨੂੰ ਖਾਣ ਨਾਲ ਐਲਰਜੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari
6. ਯਾਦਦਾਸ਼ਤ ਤੇਜ਼ ਕਰੇ
ਨਾਰੀਅਲ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਇਸ ਲਈ ਨਾਰੀਅਲ ਦੀ ਗਿਰੀ 'ਚ ਬਾਦਾਮ, ਅਖਰੋਟ ਅਤੇ ਮਿਸ਼ਰੀ ਮਿਲਾ ਕੇ ਹਰ ਰੋਜ਼ ਖਾਓ।

PunjabKesari
7. ਭਾਰ ਘੱਟ ਕਰੇ
ਨਾਰੀਅਲ ਦੀ ਵਰਤੋਂ ਕਰਨ ਨਾਲ ਭਾਰ ਘਟਾਇਆ ਜਾ ਸਕਦਾ ਹੈ ਕਿਉਂਕਿ ਇਸ 'ਚ ਵਸਾ ਨਹੀਂ ਹੁੰਦੀ। ਇਸ ਨੂੰ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਵੀ ਨਹੀਂ ਲੱਗਦੀ।

PunjabKesari
8. ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਹੋਣ 'ਤੇ ਰਾਤ ਨੂੰ ਡਿਨਰ ਕਰਨ ਦੇ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਪੀਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ।

PunjabKesari
9. ਪੇਟ 'ਚ ਕੀੜੇ
ਪੇਟ 'ਚ ਕੀੜੇ ਹੋਣ 'ਤੇ ਸਵੇਰੇ ਨਾਸ਼ਤੇ 'ਚ 1 ਚੱਮਚ ਪੀਸੇ ਹੋਏ ਨਾਰੀਅਲ ਦੀ ਵਰਤੋਂ ਕਰੋ ਇਸ ਨਾਲ ਕੀੜੇ ਬਹੁਤ ਜਲਦੀ ਮਰ ਜਾਂਦੇ ਹਨ।

PunjabKesari


Related News