ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
Monday, Aug 10, 2020 - 06:15 PM (IST)
ਜਲੰਧਰ - ਕੋਵਿਡ-19 ਅਰਥਾਤ ਕੋਰੋਨਾ ਵਾਇਰਸ ਦਾ ਕਹਿਰ ਜਿਥੇ ਲਗਾਤਾਰ ਪੂਰੀ ਦੁਨੀਆਂ ਵਿਚ ਜਾਰੀ ਹੈ, ਉਸੇ ਤਰ੍ਹਾਂ ਲੋਕਾਂ ਦੇ ਦਿਲ ਅੰਦਰ ਵੀ ਇਸ ਨੂੰ ਲੈ ਕੇ ਬਹੁਤ ਡਰ ਹੈ। ਇਸ ਵਾਇਰਸ ਦਾ ਜ਼ਿਆਦਾ ਡਰ ਮਾਤਾ-ਪਿਤਾ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਹੁਣ ਤੱਕ ਜਿਨੇ ਵੀ ਕੋਰੋਨਾ ਮਰੀਜ਼ ਦੇਖਣ ਨੂੰ ਮਿਲੇ ਹਨ ਜਾਂ ਫਿਰ ਕੋਰੋਨਾ ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰਿਆਂ ਦੀ ਇਮਿਊਨ ਸਿਸਟਮ ਕਮਜ਼ੋਰ ਸੀ। ਅਜਿਹੀ ਸਥਿਤੀ ਵਿੱਚ WHO ਅਤੇ ਦੇਸ਼ ਭਰ ਦੇ ਡਾਕਟਰਾਂ ਵਲੋਂ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦੀ ਖਾਸ ਤੌਰ ’ਤੇ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜੇਕਰ ਗੱਲ ਕੀਤੀ ਜਾਵੇ ਬੱਚਿਆਂ ਦੀ ਤਾਂ ਕੋਵਿਡ-19 ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ’ਤੇ ਹੀ ਮਾਤਾ-ਪਿਤਾ ਨੂੰ ਬੱਚਿਆਂ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੋਵਿਡ-19 ਦੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਾਂਗੇ, ਜੋ ਬੱਚਿਆਂ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਨ…
ਛਾਤੀ ਬੰਦ ਹੋਣੀ
ਉਂਝ ਤਾਂ ਸਾਧਾਰਨ ਫਲੂ ਦੇ ਹੁੰਦੇ ਬੱਚਿਆਂ ਦੀ ਛਾਤੀ ਵਿੱਚ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਬੱਚਿਆਂ ਦੀ ਛਾਤੀ ਜ਼ਿਆਦਾ ਜਾਮ ਹੋ ਜਾਵੇ ਜਾਂ ਫਿਰ ਦਵਾਈ ਦੇਣ ਦੇ 1-2 ਦਿਨ ਬਾਵਜੂਦ ਵੀ ਆਰਾਮ ਨਾ ਮਿਲੇ ਤਾਂ ਡਾਕਟਰ ਨੂੰ ਜ਼ਰੂਰ ਚੈਕ ਕਰਵਾਓ। ਇਸ ਹਾਲਤ ਵਿਚ ਮਾਤਾ-ਪਿਤਾ ਆਪਣੇ ਬੱਚੇ ਦਾ ਟੈਸਟ ਹਸਪਤਾਲ ਜਾ ਕੇ ਜ਼ਰੂਰ ਕਰਵਾਉਣ।
ਲੰਬੇ ਸਮੇਂ ਤੱਕ ਬੁਖਾਰ
ਦਵਾਈ ਦੇਣ ਦੇ ਬਾਵਜੂਦ ਜੇਕਰ ਬੱਚੇ ਦਾ ਬੁਖਾਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਉਸ ਦਾ ਟੈਸਟ ਜ਼ਰੂਰ ਕਰਵਾਓ। ਜਾਮ ਹੋਈ ਛਾਤੀ ਫੇਫੜਿਆਂ ’ਤੇ ਬੁਰਾ ਅਸਰ ਪਾ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'
ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
ਠੰਡ ਮਹਿਸੂਸ ਹੋਣੀ
ਜਦੋਂ ਬੱਚੇ ਨੂੰ ਬੁਖਾਰ ਹੁੰਦਾ ਹੈ ਤਾਂ ਠੰਡ ਲੱਗਦੀ ਹੀ ਹੈ। ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਬੁਖਾਰ ਹੋਣ ’ਤੇ ਹੀ ਠੰਡ ਲੱਗੇ। ਬੁਖਾਰ ਹੋਣ ’ਤੇ ਜੇਕਰ ਤੁਹਾਡੇ ਬੱਚਾ ਕੱਬ ਰਿਹੈ ਹੈ, ਤਾਂ ਤੁਹਾਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਉਲਟੀ ਜਾਂ ਘਬਰਾਹਟ ਹੋਣੀ
ਅੱਜ ਕੱਲ ਗਰਮੀ ਬਹੁਤ ਹੈ, ਜਿਸ ਕਰਕੇ ਉਸ ਮੌਸਮ ਵਿਚ ਘਬਰਾਹਟ ਹੋਣਾ ਆਮ ਗੱਲ ਹੈ। ਕੁਝ ਲੋਕਾਂ ਨੂੰ ਗਰਮੀ ਦੇ ਕਾਰਨ ਚੱਕਰ ਆਉਣਾ ਅਤੇ ਜੀ ਕੱਚਾ ਹੋਣ ਲੱਗ ਪੈਂਦਾ ਹੈ। ਜੇਕਰ ਤੁਹਾਡੇ ਬੱਚੇ ’ਚ ਵੀ ਅਜਿਹੇ ਲੱਛਣ ਦਿਖਾਈ ਦੇ ਰਹੇ ਹਨ ਅਤੇ ਉਸ ਨੂੰ ਸਰਦੀ-ਜ਼ੁਕਾਮ ਹੋਣ ਦੇ ਨਾਲ-ਨਾਲ ਬੁਖਾਰ ਵੀ ਹੈ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ। ਚੈਕਅੱਪ ਕਰਵਾਉਣ ਤੋਂ ਬਾਅਦ ਉਸ ਦਾ ਟੈਸਟ ਕਰਵਾਓ।
ਪੜ੍ਹੋ ਇਹ ਵੀ ਖਬਰ - ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ