ਗਰਮੀਆਂ 'ਚ ਬੱਚਿਆਂ ਦੇ ਸਰੀਰ ਵਿਚਲੀ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਇਹ 4 ਤਰ੍ਹਾਂ ਦੇ ਤਰਲ ਪਦਾਰਥ

Tuesday, May 26, 2020 - 11:54 AM (IST)

ਗਰਮੀਆਂ 'ਚ ਬੱਚਿਆਂ ਦੇ ਸਰੀਰ ਵਿਚਲੀ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਇਹ 4 ਤਰ੍ਹਾਂ ਦੇ ਤਰਲ ਪਦਾਰਥ

ਨਵੀਂ ਦਿੱਲੀ : ਇਨ੍ਹੀਂ-ਦਿਨੀਂ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਮੌਸਮ 'ਚ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਸਿਹਤ 'ਤੇ ਪੈਂਦਾ ਹੈ, ਕਿਉਂਕਿ ਬੱਚੇ ਘਰ 'ਚ ਘੱਟ ਅਤੇ ਬਾਹਰ ਜ਼ਿਆਦਾ ਖੇਡਦੇ ਹਨ। ਇਸ ਨਾਲ ਉਨ੍ਹਾਂ ਦੇ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਅਜਿਹੇ 'ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਸਮੇਂ-ਸਮੇਂ 'ਤੇ ਪਾਣੀ ਪੀਣ ਨੂੰ ਦਿਓ। ਜੇਕਰ ਬੱਚਾ ਪਾਣੀ ਪੀਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਕੁੱਝ ਤਰਲ ਪਦਾਰਥ ਵੀ ਬਣਾ ਕੇ ਦੇ ਸਕਦੇ ਹੋ, ਜੋ ਸਰੀਰ ਵਿਚਲੀ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ।

1. ਨਿੰਬੂ ਪਾਣੀ
ਨਿੰਬੂ 'ਚ ਵਿਟਾਮਿਨ ਸੀ ਅਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੱਚਿਆਂ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਤੁਰੰਤ ਐਨਰਜੀ ਵੀ ਦਿੰਦਾ ਹੈ। ਇਸ ਲਈ ਬੱਚਿਆਂ ਨੂੰ ਗਰਮੀਆਂ 'ਚ ਨਿੰਬੂ ਪਾਣੀ ਜ਼ਰੂਰ ਦਿਓ।

2. ਅੰਬ ਪੰਨਾ
ਬੱਚਿਆਂ ਨੂੰ ਚਟਪਟੀਆਂ ਚੀਜ਼ਾਂ ਖਾਣਾ ਬਹੁਤ ਚੰਗਾ ਲੱਗਦਾ ਹੈ। ਇਸ ਲਈ ਤੁਸੀਂ ਬੱਚਿਆਂ ਨੂੰ ਅੰਬ ਪੰਨਾ ਬਣਾ ਕੇ ਦੇ ਸਕਦੇ ਹੋ। ਇਸ ਨੂੰ ਪੀਣ ਨਾਲ ਬੱਚਿਆਂ ਨੂੰ ਵਿਟਾਮਿਨ ਕੇ ਅਤੇ ਆਇਰਨ ਦੀ ਕਮੀ ਨਹੀਂ ਹੋਵੇਗੀ। ਤੁਸੀਂ ਅੰਬ ਪੰਨੇ 'ਚ ਗੁੜ ਜਾਂ ਗੰਨੇ ਦਾ ਰਸ ਵੀ ਪਾ ਸਕਦੇ ਹੋ।

3. ਨਾਰੀਅਲ ਪਾਣੀ
ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਅਜਿਹੀ ਪੌਸ਼ਟਿਕ ਚੀਜ਼ ਪੀਣ ਲਈ ਦੇਣਾ ਚਾਹੁੰਦੇ ਹੋ, ਜਿਸ 'ਚ ਸਾਰੇ ਪੋਸ਼ਣ ਮੌਜੂਦ ਹੋਣ ਤਾਂ ਉਨ੍ਹਾਂ ਨੂੰ ਨਾਰੀਅਲ ਪਾਣੀ ਵੀ ਦੇ ਸਕਦੇ ਹੋ।

4. ਲੱਸੀ
ਬੱਚੇ ਦੇ ਦਿਮਾਗ ਨੂੰ ਤਾਜ਼ਾ ਅਤੇ ਪਾਚਨ ਤੰਤਰ ਨੂੰ ਦਰੁੱਸਤ ਰੱਖਣ ਲਈ ਲੱਸੀ ਪੀਲਾਓ। ਲੱਸੀ 'ਚ ਨਮਕ, ਕਾਲੀ ਮਿਰਚ, ਮਿੰਟ ਮਿਲਾ ਸਕਦੇ ਹੋ। ਇਸ 'ਚ ਕੈਲਸ਼ੀਅਮ, ਰਾਈਬੋਫਲੇਵਿਨ, ਪ੍ਰੋਟੀਨ ਹੁੰਦੇ ਹਨ ਜੋ ਡੀਹਾਈਡ੍ਰੇਸ਼ਨ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਣ ਦਿੰਦੇ।


author

cherry

Content Editor

Related News