ਪਲਾਸਟਿਕ ਦੀ ਬੋਤਲ ਵਿਚ ਦੁੱਧ ਪਿਲਾਉਣਾ ਬੱਚੇ ਦੀ ਸਿਹਤ ''ਤੇ ਪੈ ਸਕਦਾ ਹੈ ਭਾਰੀ
Monday, Sep 18, 2017 - 06:18 PM (IST)
ਨਵੀਂ ਦਿੱਲੀ— ਅਕਸਰ ਬੱਚਿਆਂ ਦੇ ਥੋੜ੍ਹਾ ਵੱਡਾ ਹੋਣ ਜਾਣ 'ਤੇ ਮਾਂ ਉਨ੍ਹਾਂ ਨੂੰ ਪਲਾਸਟਿਕ ਦੀ ਬੋਤਲ ਵਿਚ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ। ਅਜਿਹਾ ਕਰਨਾ ਬੱਚੇ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਸਸਤੀ ਅਤੇ ਆਸਾਨੀ ਨਾਲ ਮਿਲ ਜਾਣ ਵਾਲੀ ਇਨ੍ਹਾਂ ਬੋਤਲਾਂ 'ਤੇ ਕੀਟਾਣੂ ਹੁੰਦੇ ਹਨ। ਜੋ ਛੋਟੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ।
ਇਕ ਖੋਜ ਦੌਰਾਨ ਇਸ ਪਲਾਸਟਿਕ ਦੀ ਬੋਤਲਾਂ ਨੂੰ ਬੱਚਿਆਂ ਲਈ ਖਤਰਨਾਕ ਐਲਾਨ ਦਿੱਤਾ ਗਿਆ ਹੈ। ਇਸ ਵਿਚ ਬੱਚਿਆਂ ਨੂੰ ਦੁੱਧ ਪਿਲਾਉਣ ਨਾਲ ਉਨ੍ਹਾਂ ਦੇ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਬੱਚਿਆਂ ਨੂੰ ਉਲਟੀ, ਦਸਤ, ਬੁਖਾਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਵਿਚ ਅਜਿਹੇ ਖਤਰਨਾਕ ਕੈਮੀਕਲ ਹੁੰਦੇ ਹਨ। ਇਹ ਕੈਮੀਕਲ ਦੁੱਧ ਨਾਲ ਮਿਲ ਕੇ ਬੱਚਿਆਂ ਦੇ ਸਰੀਰ ਵਿਚ ਚਲੇ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਇਲਾਵਾ ਬੋਤਲ ਨਾਲ ਦੁੱਧ ਪੀਣ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ।
ਬੱਚਿਆਂ ਦੇ ਦਿਮਾਗ 'ਤੇ ਵੀ ਨਕਾਰਤਮਕ ਅਸਰ ਪਾਉਣ ਵਾਲੇ ਇਹ ਕੈਮੀਕਲ ਭਵਿੱਖ ਵਿਚ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬੱਚਿਆਂ ਨੂੰ ਦੁੱਧ ਪਿਲਾਉਣ ਲਈ ਤੁਸੀਂ ਪਲਾਸਟਿਤ ਦੀ ਬਜਾਏ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
