ਸਰਦੀਆਂ ''ਚ ਜ਼ਰੂਰ ਖਾਓ ''ਸੰਘਾੜਿਆਂ ਦੇ ਆਟੇ'' ਦੀ ਰੋਟੀ, ਹਾਈ ਬੀ.ਪੀ. ਸਣੇ ਕਈ ਸਮੱਸਿਆਵਾਂ ਹੋਣਗੀਆਂ ਦੂਰ

Monday, Nov 27, 2023 - 01:33 PM (IST)

ਨਵੀਂ ਦਿੱਲੀ- ਦੇਸ਼ ਭਰ ਦੇ ਜ਼ਿਆਦਾਤਰ ਰਸੋਈ ਘਰਾਂ 'ਚ ਕਣਕ ਦੇ ਆਟੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਸਿਹਤ ਮਾਹਰਾਂ ਦੀ ਮੰਨੀਏ ਤਾਂ ਸੰਘਾੜਿਆਂ ਦਾ ਆਟਾ ਕਣਕ ਦੇ ਆਟੇ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਸੰਘਾੜਿਆਂ ਦਾ ਆਟਾ ਸੁੱਕੇ ਸੰਘਾੜਿਆਂ ਨੂੰ ਪੀਸ ਕੇ ਬਣਾਇਆ ਜਾਂਦਾ ਹੈ। ਇਸ ਦੇ ਆਟੇ ਨਾਲ ਤਿਆਰ ਰੋਟੀ ਸਰੀਰ ਨੂੰ ਕੈਂਸਰ ਤੋਂ ਲੈ ਕੇ ਮੋਟਾਪੇ ਸਮੇਤ ਕਈ ਹੋਰ ਬੀਮਾਰੀਆਂ ਤੋਂ ਰਾਹਤ ਦਿੰਦਾ ਦਿਵਾਉਂਦਾ ਹੈ। ਆਓ ਜਾਣਦੇ ਹਾਂ ਕਿ ਸੰਘਾੜਿਆਂ ਦੇ ਆਟੇ ਦੀ ਰੋਟੀ ਨੂੰ ਖੁਰਾਕ 'ਚ ਸ਼ਾਮਲ ਕਰਨ ਦੇ ਕੀ ਫ਼ਾਇਦੇ ਮਿਲਦੇ ਹਨ।

PunjabKesari
ਸੰਘਾੜਿਆਂ ਦੇ ਆਟੇ ਦੀ ਰੋਟੀ ਨਾਲ ਹੋਣ ਵਾਲੇ ਫ਼ਾਇਦੇ

1. ਸੰਘਾੜਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਸਰੀਰ ਦਾ ਮੋਟਾਪਾ ਘੱਟ ਹੁੰਦਾ ਹੈ। ਕੁਝ ਲੋਕਾਂ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਅਜਿਹੇ 'ਚ ਸੰਘਾੜਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਤੁਸੀਂ ਓਵਰ ਇੰਟਿੰਗ ਤੋਂ ਬਚ ਜਾਂਦੇ ਹੋ। ਇਸ ਨਾਲ ਸਰੀਰ ਦਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। 

2. ਸੰਘਾੜਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾਂਦਾ ਹੈ। ਇਸ 'ਚ ਫੇਰੂਲਿਕ ਐਸਿਡ ਨਾਂ ਦਾ ਇਕ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ। ਇਸ ਐਸਿਡ ਕਾਰਨ ਸਰੀਰ 'ਚ ਕੈਂਸਰ ਸੈੱਲਸ ਦੀ ਗਰੋਥ ਹੌਲੀ ਹੋ ਜਾਂਦੀ ਹੈ।

PunjabKesari

3. ਜੇਕਰ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਤਾਂ ਉਹ ਸੰਘਾੜਿਆਂ ਦੇ ਆਟੇ ਨਾਲ ਬਣੀ ਰੋਟੀ ਦਾ ਸੇਵਨ ਕਰੋ। ਇਹ ਵਿਟਾਮਿਨ-6 ਦਾ ਚੰਗਾ ਸਰੋਤ ਹੈ ਜੋ ਮੂਡ ਨੂੰ ਠੀਕ ਰੱਖਦਾ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ। ਅਵਸਾਦ ਨਾਲ ਜੂਝ ਰਹੇ ਲੋਕਾਂ ਲਈ ਵੀ ਸੰਘਾੜਿਆਂ ਦੇ ਆਟੇ ਨਾਲ ਤਿਆਰ ਰੋਟੀ ਇਕ ਚੰਗਾ ਵਿਕਲਪ ਹੋ ਸਕਦਾ ਹੈ।

4. ਹਾਈ ਬੀਪੀ ਤੋਂ ਪਰੇਸ਼ਾਨ ਲੋਕਾਂ ਲਈ ਸੰਘਾੜਿਆਂ ਦਾ ਆਟਾ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਹ ਵਿਟਾਮਿਨ ਦਾ ਚੰਗਾ ਸਰੋਤ ਹੁੰਦਾ ਹੈ। ਜਿਸ ਕਾਰਨ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਨਰਵਸ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।  


sunita

Content Editor

Related News