Health Tips : ਇਨ੍ਹਾਂ ਕਾਰਨਾਂ ਕਰਕੇ ‘ਛਾਤੀ’ ’ਚ ਹੁੰਦਾ ਹੈ ਦਰਦ, ਘਰੇਲੂ ਨੁਸਖ਼ਿਆਂ ਨਾਲ ਇੰਝ ਕਰੋ ਬਚਾਅ

Tuesday, Jan 12, 2021 - 01:00 PM (IST)

Health Tips : ਇਨ੍ਹਾਂ ਕਾਰਨਾਂ ਕਰਕੇ ‘ਛਾਤੀ’ ’ਚ ਹੁੰਦਾ ਹੈ ਦਰਦ, ਘਰੇਲੂ ਨੁਸਖ਼ਿਆਂ ਨਾਲ ਇੰਝ ਕਰੋ ਬਚਾਅ

ਜਲੰਧਰ (ਬਿਊਰੋ) - ਛਾਤੀ 'ਚ ਇਕਦਮ ਦਰਦ ਦਾ ਹੋਣ ਨਾਲ ਸਭ ਨੂੰ ਪਰੇਸ਼ਾਨੀ ਹੁੰਦੀ ਹੈ। ਲੋਕ ਅਕਸਰ ਡਰ ਜਾਂਦੇ ਹਨ ਕਿ ਉਨ੍ਹਾਂ ਨੂੰ ਸ਼ਾਇਦ ਦਿਲ ਦਾ ਰੋਗ ਤਾਂ ਨਹੀਂ ਹੋ ਗਿਆ। ਛਾਤੀ 'ਚ ਦਰਦ ਹੋਣਾ ਸਿਰਫ਼ ਹਾਰਟ ਅਟੈਕ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਸੰਕੇਤ ਦਿੰਦਾ ਹੈ ਕਿ ਹੁਣ ਤੁਹਾਡੀ ਆਪਣੀ ਖੁਰਾਕ 'ਚ ਬਦਲਾਵ ਲਿਆਉਣਾ ਚਾਹੀਦਾ ਹੈ। ਭੋਜਨ 'ਚ ਜ਼ਿਆਦਾ ਚਰਬੀ ਵਾਲੇ ਅਤੇ ਪੋਸ਼ਣ ਰਹਿਤ ਸਮੱਗਰੀਆਂ ਦੀ ਵਰਤੋਂ ਕਰਨ ਨਾਲ ਛਾਤੀ 'ਚ ਦਰਦ ਹੁੰਦਾ ਹੈ, ਜਿਸ ਦੀ ਸਭ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜਾਂਚ ਕਰਵਾਓ। ਹਾਰਟ ਅਟੈਕ ਨਾ ਹੋਣ ਦੀ ਹਾਲਤ 'ਚ ਕੁਝ ਸਪੈਸ਼ਲ ਫੂਡ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਕਦੇ ਵੀ ਛਾਤੀ ਦਾ ਦਰਦ ਨਾ ਹੋਵੇ। ਇਨ੍ਹਾਂ ਸਮੱਗਰੀਆਂ 'ਚ ਆਯੁਰਵੈਦਿਕ ਗੁਣਾਂ ਦੀ ਭਰਮਾਰ ਹੈ, ਜੋ ਸਿਰਫ਼ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਇਹ ਨੁਕਸਾਨਦਾਇਕ ਨਹੀਂ ਹੁੰਦੈ। ਗੰਭੀਰ ਜਾਂ ਵਾਰ-ਵਾਰ ਹੋਣ ਵਾਲੀ ਦਰਦ ਨੂੰ ਨਜ਼ਰ-ਅੰਦਾਜ਼ ਨਾ ਕਰਦੇ ਹੋਏ ਸਿਹਤ ਦੀ ਤੁਰੰਤ ਡਾਕਟਰੀ ਜਾਂਚ ਕਰਨਾ ਲੈਣੀ ਚਾਹੀਦੀ ਹੈ।

ਛਾਤੀ ’ਚ ਹੋਣ ਵਾਲੇ ਦਰਦ ਦੇ ਲੱਛਣ
ਛਾਤੀ ਵਿਚ ਖਿੱਚ ਪੈਣਾ
ਮਾਸਪੇਸ਼ੀ ਵਿਚ ਤਣਾਅ
ਪਿੰਜਰ ਪ੍ਰਣਾਲੀ ਨੂੰ ਨੁਕਸਾਨ
ਦਿਲ ਦੀ ਬਿਮਾਰੀ
ਸਾਹ ਦੀ ਨਾਲੀ ਦੀ ਬੀਮਾਰੀ
ਛਾਤੀ ਦੇ ਖੇਤਰ ਵਿਚ ਜਲੂਣ
ਚਿਹਰੇ ਦਾ ਪੀਲਾਪਨ
ਬਹੁਤ ਜ਼ਿਆਦਾ ਪਸੀਨਾ ਆਉਣਾ
ਸਾਹ ਚੜ੍ਹਨਾ

ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ 

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਛਾਤੀ ਦੇ ਦਰਦ ਨੂੰ ਦੂਰ ਕਰਨ ਦੇ ਨੁਸਖ਼ੇ
1. ਲਸਣ ਦੀ ਇਕ ਕਲੀ ਫ਼ਾਇਦੇਮੰਦ
ਲਸਣ 'ਚ ਕਈ ਆਯੁਰਵੈਦਿਕ ਗੁਣ ਹੁੰਦੇ ਹਨ, ਜੋ ਛਾਤੀ 'ਚ ਹੋਣ ਵਾਲੀ ਜਲਨ, ਦਰਦ, ਤੇਜ਼ਾਬ ਬਣਾਉਣ ਦੀ ਸਮੱਸਿਆ, ਖਾਂਸੀ, ਬਲਗਮ ਆਦਿ ਨੂੰ ਦੂਰ ਕਰਦੇ ਹਨ। ਹਰ ਰੋਜ਼ ਸਵੇਰੇ  ਉੱਠਦੇ ਸਾਰ ਲਸਣ ਦੀ ਇਕ ਕਲੀ ਦੀ ਵਰਤੋਂ ਕਰਨ ਨਾਲ ਛਾਤੀ 'ਚ ਹੋਣ ਵਾਲੀ ਜਲਨ ਅਤੇ ਦਰਦ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ।

2. ਹਲਦੀ ਦੀ ਕਰੋ ਵਰਤੋਂ
ਇਸ 'ਚ ਕਈ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ, ਜੋ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ 'ਚ ਫ਼ਾਇਦੇਮੰਦ ਸਿੱਧ ਹੁੰਦੇ ਹਨ। ਛਾਤੀ 'ਚ ਦਰਦ ਜਾਂ ਦਿਲ ਸੰਬੰਧੀ ਕੋਈ ਸਮੱਸਿਆ ਹੋਣ 'ਤੇ ਹਲਦੀ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਾਉਂਦਾ ਹੈ। ਗਲਦੀ ਦੀ ਭੋਜਨ 'ਚ ਵਰਤੋਂ ਕਰੋ ਜਾਂ ਇਸ ਨੂੰ ਦੁੱਧ 'ਚ ਪਾ ਕੇ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

3. ਮੁਲੱਠੀ ਦੀ ਕਰੋ ਵਰਤੋਂ
ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ-ਬੂਟੀ ਹੁੰਦੀ ਹੈ, ਜਿਸ ਦੀ ਵਰਤੋਂ ਗਲੇ ਦੀ ਖਾਰਸ਼ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਮੁਲੱਠੀ ਚੂਸਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ। ਇਸ ਨੂੰ ਚੂਸਣ ਦੇ ਨਾਲ ਨਿਕਲਣ ਵਾਲਾ ਰਸ, ਛਾਤੀ 'ਚ ਅਰਾਮ ਪਹੁੰਚਾਉਂਦਾ ਹੈ ਅਤੇ ਨਾਲ ਹੀ ਪਾਚਨ ਕਿਰਿਆ ਸਬੰਧੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦ 'ਚ ਇਸ ਬੂਟੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਬਣਾਉਣ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

4. ਮੇਥੀ ਦੇ ਦਾਣੇ
ਮੇਥੀ ਦੇ ਦਾਣਿਆ ਨੂੰ ਇਕ ਰਾਤ ਲਈ ਪਾਣੀ 'ਚ ਭਿਓ ਕੇ ਰੱਖੋ। ਹੁਣ ਇਸ ਨੂੰ ਛਾਣ ਲਓ 'ਤੇ ਹੁਣ ਇਸ ਦੇ ਪਾਣੀ ਨੂੰ ਪੀਓ। ਇਸ ਨਾਲ ਛਾਤੀ 'ਚ ਹੋਣ ਵਾਲੀ ਸੜਣ ਜਾਂ ਦਰਦ ਸ਼ਾਂਤ ਹੋ ਜਾਏਗੀ। ਇਹ ਪਾਣੀ ਬੈਡ ਕੈਲੋਸਟ੍ਰਾਲ ਨੂੰ ਘੱਟ ਕਰ ਦਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

5. ਤੁਲਸੀ
ਤੁਲਸੀ ਦੇ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਸ 'ਚ ਦਿਲ ਨੂੰ ਦਰੁੱਸਤ ਅਤੇ ਸਿਹਤ ਨੂੰ ਠੀਕ ਬਣਾਏ ਰੱਖਣ ਦੇ ਗੁਣ ਵੀ ਹੁੰਦੇ ਹਨ। ਤੁਲਸੀ ਦੇ 5 ਪੱਤਿਆ ਦੀ ਵਰਤੋਂ ਰੋਜ਼ ਸਵੇਰੇ ਕਰਨ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਸਹੀ ਹੋ ਜਾਂਦੀ ਹੈ। ਖੂਨ ਦਾ ਸੰਚਾਰ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰਦੀਆਂ 'ਚ ਜੋੜਾਂ ਦੇ ਦਰਦ ਹੋਣ 'ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।


author

rajwinder kaur

Content Editor

Related News