ਪਨੀਰ ਖਾਣ ਨਾਲ ਵੱਧਦਾ ਹੈ ਮੋਟਾਪਾ ਜਾਂ ਫਿਰ ਮਿਲਦੀ ਹੈ ਚੰਗੀ ਸਿਹਤ?

04/29/2016 10:32:47 AM

ਅੱਜ ਦੇ ਸਮੇਂ ''ਚ ਪਨੀਰ ਭਾਰਤੀ ਖਾਣੇ ਦਾ ਇਕ ਮੁੱਖ ਹਿੱਸਾ ਬਣਾ ਗਿਆ ਹੈ। ਇਸ ਨੂੰ ਕਈ ਸਾਰੇ ਪਕਵਾਨ ਬਣਾਉਣ ਸਮੇਂ ਵਰਤਿਆ ਜਾਂਦਾ ਹੈ, ਜਿਵੇਂ ਸਬਜ਼ੀ, ਭੁਰਜੀ, ਸੂਪ, ਸਲਾਦ, ਸਨੈਕ, ਮਿਠਾਈ ਆਦਿ ''ਚ।
ਤੁਸੀਂ ਪਨੀਰ ਨੂੰ ਚਾਹੇ ਜਿਸ ਤਰ੍ਹਾਂ ਵੀ ਖਾਓ, ਤੁਹਾਨੂੰ ਇਹ ਓਨਾ ਹੀ ਸੁਆਦ ਮਿਲੇਗਾ। ਪਨੀਰ ਡੇਅਰੀ ਪ੍ਰੋਡੈਕਟ ਦਾ ਸਭ ਤੋਂ ਸੁਆਦਦਿਸ਼ਟ ਉਤਪਾਦ ਹੈ। ਪਨੀਰ, ਪ੍ਰੋਟੀਨ ਦਾ ਸਭ ਤੋਂ ਉੱਤਮ ਸਰੋਤ ਹੈ। ਖਾਸ ਤੌਰ ''ਤੇ ਵੈੱਜ ਖਾਣ ਵਾਲਿਆਂ ਲਈ। 
ਸਾਡੇ ''ਚੋਂ ਕਈ ਲੋਕਾਂ ਦੀ ਇਹ ਧਾਰਨਾਂ ਹੈ ਕਿ ਪਨੀਰ ''ਚ ਮੀਟ ਦੇ ਮੁਕਾਬਲੇ ਹੀ ਕਈ ਗੁਣਾ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਬਿਲਕੁੱਲ ਗਲਤ ਹੈ। ਅਸਲ ''ਚ ਪਨੀਰ ''ਚ ਪ੍ਰੋਟੀਨ ਅਤੇ ਵਸਾ ਇਕ ਹੀ ਮਾਤਰਾ ''ਚ ਸ਼ਾਮਲ ਹੁੰਦੀ ਹੈ, ਤਾਂ ਹੁਣ ਅਜਿਹੇ ''ਚ ਸਵਾਲ ਉੱਠਦਾ ਹੈ ਕਿ ਕੀ ਪਨੀਰ ਖਾਣ ਨਾਲ ਅਸੀਂ ਫਿੱਟ ਹੋਵੇਗਾ ਜਾਂ ਫਿਰ ਮੋਟੇ? 

ਪਨੀਰ ''ਚ ਕੀ ਪਾਇਆ ਜਾਂਦਾ ਹੈ—

ਪਨੀਰ, ਦੁੱਧ ਨੂੰ ਫਾੜ ਕੇ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਬਣਾਉਂਦੇ ਸਮੇਂ ਜੋ ਪਾਣੀ ਬਚ ਜਾਂਦਾ ਹੈ, ਉਹ ਪ੍ਰੋਟੀਨ ਹੁੰਦਾ ਹੈ। ਹਮੇਸਾ ਲੋਕ ਇਸ ਪਾਣੀ ਨੂੰ ਸੁੱਟ ਦਿੰਦੇ ਹਨ ਪਰ ਜੇਕਰ ਤੁਸੀਂ ਸਰੀਰ ''ਚ ਪ੍ਰੋਟੀਨ ਦੇ ਮਾਤਰਾ ਵਧਾਉਣੀ ਹੈ ਤਾਂ ਇਸ ਪਾਣੀ ਨੂੰ ਪੀ ਲਓ। ਪਨੀਰ, ਕਾਰਬੋਹਾਈਡ੍ਰੇਟਸ, ਫੈਟਸ ਅਤੇ ਪ੍ਰੋਟੀਨ ਨਾਲ ਬਣਿਆ ਉਤਪਾਦ ਹੈ। 
100 ਗ੍ਰਾਮ ਪਨੀਰ ''ਚ ਤੁਹਾਨੂੰ ਥੋੜ੍ਹੀ ਮਾਤਰਾ ''ਚ ਕਾਰਬ, 8 ਗ੍ਰਾਮ ਪ੍ਰੋਟੀਨ ਫੈਟਸ ਮਿਲਣਗੇ। ਤਾਂ ਅਜਿਹੇ ''ਚ ਨਾ ਤਾਂ ਇਹ ਪੂਰੀ ਤਰ੍ਹਾਂ ਪ੍ਰੋਟੀਨ ਅਤੇ ਨਾ ਹੀ ਫੈਟ ਦਾ ਸਰੋਤ ਮੰਨਿਆ ਜਾ ਸਕਦਾ ਹੈ। ਜੇਕਰ ਤੁਸੀਂ ਪਨੀਰ ਨੂੰ ਸੰਤੁਲਿਤ ਤਰੀਕੇ ਨਾਲ ਖਾਓਗੇ ਤਾਂ ਤੁਸੀਂ ਮੋਟੇ ਨਹੀਂ ਸਗੋਂ ਫਿੱਟ ਰਹੋਗੇ। 

ਪਨੀਰ ਖਾਣ ਦਾ ਸਮਾਂ—ਪਨੀਰ ਨੂੰ ਕਦੇ ਵੀ ਕਸਰਤ ਕਰਨ ਤੋਂ ਪਹਿਲਾਂ ਜਾਂ ਫਿਰ ਬਾਅਦ ''ਚ ਨਹੀਂ ਖਾਣਾ ਚਾਹੀਦਾ ਕਿਉਂਕਿ ਤੁਹਾਡੀ ਬੋਡੀ ਨੂੰ ਫੈਟ ਦੀ ਲੋੜ ਨਹੀਂ ਹੈ। ਇਸ ''ਚ ਮੌਜੂਦ ਫੈਟ ਤੁਹਾਡੀ ਪਾਚਨ ਕਿਰਿਆ ਨੂੰ ਹੌਲੀ ਕਰ ਦੇਵੇਗੀ। ਪਨੀਰ ਨੂੰ ਰਾਤ ਨੂੰ ਸੋਣ ਤੋਂ ਇਕ ਘੰਟਾ ਪਹਿਲਾਂ ਖਾਧਾ ਜਾ ਸਕਦਾ ਹੈ। ਸੋਂਦੇ ਸਮੇਂ ਸਾਡੀਆਂ ਮਾਸਪੇਸ਼ੀਆਂ ਅਤੇ ਲੰਬਾਈ ਵੱਧ ਜਾਂਦੀ ਹੈ ਜਿਸ ਲਈ ਸਾਡੇ ਸਰੀਰ ਨੂੰ ਪ੍ਰੋਟੀਨ ਦੀ ਲੋੜ ਪੈਂਦੀ ਹੈ। ਅਜਿਹੇ ''ਚ ਪਨੀਰ ਖਾਣਾ ਇਕ ਚੰਗੀ ਆਪਸ਼ਨ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦਿਨ ਦੇ ਸਮੇਂ ਵੀ ਖਾ ਸਕਦੇ ਹੋ, ਪਰ ਇਸ ਨੂੰ ਜ਼ਿਆਦਾ ਮਾਤਰਾ ''ਚ ਖਾਣ ਤੋਂ ਬਚਣਾ ਚਾਹੀਦਾ ਹੈ।


Related News