ਮੋਮੋਜ਼ ਦੀ ਜ਼ਿਆਦਾ ਚਟਨੀ ਖਾਣ ਵਾਲੇ ਹੋ ਜਾਓ ਸਾਵਧਾਨ, ਬਾਵਾਸੀਰ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

Thursday, Mar 18, 2021 - 10:44 AM (IST)

ਮੋਮੋਜ਼ ਦੀ ਜ਼ਿਆਦਾ ਚਟਨੀ ਖਾਣ ਵਾਲੇ ਹੋ ਜਾਓ ਸਾਵਧਾਨ, ਬਾਵਾਸੀਰ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਨਵੀਂ ਦਿੱਲੀ—ਅੱਜ ਦੇ ਸਮੇਂ 'ਚ ਲੋਕ ਘਰ ਦਾ ਖਾਣਾ ਘੱਟ ਅਤੇ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੇ ਹਨ ਜਿਸ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਕੁਝ ਖਾਣ ਨੂੰ ਨਹੀਂ ਮਿਲਦਾ ਜਾਂ ਫਿਰ ਘਰ ‘ਚ ਬਣਿਆ ਖਾਣਾ ਪਸੰਦ ਨਹੀਂ ਆਇਆ ਤਾਂ ਲੋਕਾਂ ਲਈ ਫਾਸਟ ਫ਼ੂਡ ਹੀ ਲਾਸਟ ਆਪਸ਼ਨ ਬੱਚਦੀ ਹੈ। ਹੁਣ ਫਾਸਟ ਫੂਡ ‘ਚ ਵੀ ਲੋਕਾਂ ਨੂੰ ਉਹ ਵਸਤੂਆਂ ਜ਼ਿਆਦਾਤਰ ਪਸੰਦ ਹੁੰਦੀਆਂ ਹਨ ਜੋ ਤਿੱਖੀਆਂ (ਸਪਾਈਸੀ) ਹੁੰਦੀਆਂ ਹਨ। ਕਈ ਲੋਕ ਤਾਂ ਆਪਣੇ ਭੋਜਨ ‘ਚ ਇੰਨੀ ਮਿਰਚ ਪਵਾਉਂਦੇ ਹਨ ਕਿ ਚਾਹੇ ਉਨ੍ਹਾਂ ਦੀਆਂ ਅੱਖਾਂ ‘ਚੋਂ ਪਾਣੀ ਨਿਕਲ ਆਵੇ ਪਰ ਲੋਕ ਹਨ ਕਿ ਮੰਨਦੇ ਨਹੀਂ। ਖ਼ਾਸਕਰ ਮੋਮੋਜ਼ ਦੀ ਚਟਨੀ ਨਾਲ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਮੋਮੋਜ਼ ਦੇ ਨਾਲ ਦੋ ਚਟਨੀਆਂ ਮਿਲਦੀਆਂ ਹਨ ਪਰ ਲੋਕ ਤਿੱਖੀ ਚਟਨੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਸੁਆਦ-ਸੁਆਦ ‘ਚ ਖਾਧੀ ਗਈ ਇਹ ਚਟਨੀ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਅਤੇ ਜੇ ਤੁਸੀਂ ਇਸ ਨੂੰ ਚਟਕਾਰੇ ਲੈ ਕੇ ਖਾਂਦੇ ਹਨ ਤਾਂ ਅੱਜ ਤੋਂ ਹੀ ਇਸ ਦੇ ਨੁਕਸਾਨ ਜਾਣ ਲਓ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਪੈ ਸਕਦਾ ਹੈ।

PunjabKesari
ਢਿੱਡ ਦਰਦ ਦੀ ਸਮੱਸਿਆ
ਮੋਮੋਜ਼ ਦੀ ਤਿੱਖੀ ਚਟਨੀ ਭਲੇ ਹੀ ਤੁਹਾਨੂੰ ਖਾਣ ‘ਚ ਬਹੁਤ ਸੁਆਦ ਲੱਗੇ ਪਰ ਇਸ ਦੀ ਲਗਾਤਾਰ ਵਰਤੋਂ ਨਾਲ ਢਿੱਡ ਦਰਦ ਹੋ ਸਕਦਾ ਹੈ। ਇਸ ਦਾ ਇਕ ਕਾਰਨ ਹੈ ਇਸ ‘ਚ ਭਰਪੂਰ ਲਾਲ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਨੂੰ ਫ਼ਾਇਦਾ ਨਹੀਂ ਨੁਕਸਾਨ ਪਹੁੰਚਾਉਂਦੀ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਢਿੱਡ ‘ਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਮੋਮੋਜ਼ ਦੀ ਲਾਲ ਚਟਨੀ ਜਿੰਨੀ ਘੱਟ ਹੋ ਸਕੇ ਉਨ੍ਹੀ ਹੀ ਖਾਓ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਗੈਸ ਦੀ ਸਮੱਸਿਆ
ਮੋਮੋਜ਼ ਦੀ ਚਟਨੀ ‘ਚ ਕਈ ਵਾਰੀ ਤਾਂ ਤਿੱਖੀ ਮਿਰਚ ਚੰਗੀ ਤਰ੍ਹਾਂ ਪੀਸੀ ਹੋਈ ਵੀ ਨਹੀਂ ਹੁੰਦੀ ਜਿਸ ਕਾਰਨ ਤੁਹਾਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਉਂਝ ਵੀ ਲਾਲ ਮਿਰਚ ਤੁਹਾਡੀ ਸਿਹਤ ਨੂੰ ਕਿਸੇ ਵੀ ਤਰੀਕੇ ਨਾਲ ਲਾਭ ਨਹੀਂ ਪਹੁੰਚਾਉਂਦੀ ਇਸ ਨਾਲ ਤੁਹਾਨੂੰ ਨੁਕਸਾਨ ਹੀ ਹੁੰਦੇ ਹਨ। ਜੇ ਤੁਸੀਂ ਰੋਜ਼ ਮੋਮੋਜ ਖਾਂਦੇ ਹੋ ਜਾਂ ਇਸ ਦੀ ਚਟਨੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਢਿੱਡ ‘ਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। 

PunjabKesari
ਪਾਚਨ ਤੰਤਰ 'ਚ ਸਮੱਸਿਆ ਹੋਣਾ
ਜਦੋਂ ਵੀ ਤੁਹਾਨੂੰ ਢਿੱਡ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਤੁਹਾਨੂੰ ਇਹੀ ਸਲਾਹ ਦਿੰਦੇ ਹਨ ਕਿ ਤੁਸੀਂ ਘੱਟੋ-ਘੱਟ ਮਿਰਚਾਂ ਵਾਲੀਆਂ ਚੀਜ਼ਾਂ ਖਾਓ। ਦੂਜੇ ਪਾਸੇ ਜੇ ਤੁਸੀਂ ਮੋਮੋਜ਼ ਦੀ ਚਟਨੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੁੰਦਾ ਹੈ। ਤੁਹਾਨੂੰ ਖਾਣਾ ਹਜ਼ਮ ਕਰਨ ‘ਚ ਮੁਸ਼ਕਿਲ ਆਉਂਦੀ ਹੈ 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਹੋ ਸਕਦੀ ਹੈ ਬਾਵਾਸੀਰ
ਜ਼ਿਆਦਾ ਮਿਰਚ ਅਤੇ ਜ਼ਿਆਦਾ ਮੋਮੋਜ਼ ਦੀ ਚਟਨੀ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਾਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਤੁਹਾਨੂੰ ਬਹੁਤ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਜੇ ਤੁਸੀਂ ਲਗਾਤਾਰ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਇਹ ਪਰੇਸ਼ਾਨੀਆਂ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। 

PunjabKesari
ਫੂਡ ਪੁਆਇਜ਼ਨਿੰਗ ਦੀ ਸਮੱਸਿਆ
ਲਾਲ ਚਟਨੀ ਜ਼ਿਆਦਾ ਖਾਣ ਨਾਲ ਤੁਹਾਨੂੰ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ ਜਿਵੇਂ ਕਿ ਵਾਰ-ਵਾਰ ਢਿੱਡ ਦਰਦ ਹੋਣਾ ਜਾਂ ਉਲਟੀਆਂ ਲੱਗਣਾ। ਹੋ ਸਕਦਾ ਹੈ ਕਿ ਜੋ ਤੁਸੀਂ ਚਟਨੀ ਖਾ ਰਹੇ ਹੋ ਉਹ ਕਦੋਂ ਦੀ ਬਣੀ ਹੋਵੇ ਜਾਂ ਫਿਰ ਉਹ ਸਾਫ਼ ਹੈ ਜਾਂ ਨਹੀਂ ਇਸ ਲਈ ਜੇ ਤੁਸੀਂ ਮੋਮੋਜ਼ ਚਟਨੀ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਅੱਜ ਤੋਂ ਹੀ ਆਪਣੀ ਇਸ ਆਦਤ ਨੂੰ ਬਦਲ ਦਿਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News