ਸਾਵਧਾਨ! ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਨਹੀਂ ਖਾਣੀਆਂ ਚਾਹੀਦੀਆਂ ਅਚਾਰ ਸਣੇ ਇਹ ਵਸਤੂਆਂ

06/18/2021 10:27:02 AM

ਨਵੀਂ ਦਿੱਲੀ: ਹਾਈ ਬਲੱਡ ਪ੍ਰੈਸ਼ਰ ਜਾਂ ਲੋਅ ਬਲੱਡ ਪ੍ਰੈਸ਼ਰ, ਅੱਜ ਘਰ-ਘਰ ਦੀ ਬਿਮਾਰੀ ਬਣ ਚੁੱਕੀ ਹੈ ਅਤੇ ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਇਕ ਵਾਰ ਇਹ ਸਮੱਸਿਆ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਕੰਟਰੋਲ ’ਚ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਅਜਿਹੇ ’ਚ ਤੁਹਾਡਾ ਲਾਈਫਸਟਾਈਲ ਅਤੇ ਖ਼ਾਸ ਤੌਰ ’ਤੇ ਖੁਰਾਕ ਬੀਪੀ ’ਤੇ ਇਕ ਵੱਡਾ ਪ੍ਰਭਾਵ ਪਾ ਸਕਦੇ ਹਨ।
ਜੇਕਰ ਤੁਹਾਡੀ ਖੁਰਾਕ ’ਚ ਨਮਕੀਨ, ਸ਼ੂਗਰ ਅਤੇ ਹਾਈ-ਫੈਟਸ ਨਾਲ ਭਰਪੂਰ ਵਸਤੂਆਂ ਸ਼ਾਮਲ ਹੁੰਦੀਆਂ ਹਨ ਤਾਂ ਇਹ ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦੀਆਂ ਹਨ। ਕਈ ਫਲ਼ ਅਤੇ ਸਬਜ਼ੀਆਂ ਅਜਿਹੀਆਂ ਹਨ ਜੋ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ’ਚ ਮਦਦ ਕਰ ਸਕਦੀਆਂ ਹਨ ਤਾਂ ਉਥੇ ਹੀ ਕਈ ਅਜਿਹੀਆਂ ਵੀ ਹਨ, ਜੋ ਤੁਹਾਡੀ ਪਰੇਸ਼ਾਨੀ ਵਧਾ ਸਕਦੀਆਂ ਹਨ। ਇਸ ਲਈ ਖ਼ਾਸ ਡਾਈਟ ਪਲਾਨ ਬਣਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਡਾਈਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਆਰਟੀਕਲ ਤੁਹਾਡੇ ਕੰਮ ਆ ਸਕਦਾ ਹੈ।

PunjabKesari
ਹਾਈ ਬਲੱਡ ਪ੍ਰੈਸ਼ਰ ਲਈ ਖੁਰਾਕ ’ਚ ਕੀ-ਕੀ ਸ਼ਾਮਲ ਕਰੀਏ?
ਕਣਕ, ਮੂੰਗ ਦੀ ਦਾਲ, ਮਸਰ ਦੀ ਦਾਲ, ਸਬਜ਼ੀਆਂ ’ਚ ਪਲਵਲ, ਸਿੰਘਾੜਾ, ਟਮਾਟਰ, ਲੌਕੀ, ਤੋਰੀ, ਕਰੇਲਾ, ਕੱਦੂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੌਸਮੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਨਾਲ ਹੀ ਖਾਣੇ ’ਚ ਜ਼ੀਰਾ ਵੀ ਸ਼ਾਮਲ ਕਰਨਾ ਚਾਹੀਦਾ ਹੈ।

PunjabKesari
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕੀ ਨਹੀਂ ਖਾਣਾ ਚਾਹੀਦਾ?
ਅਚਾਰ, ਜ਼ਿਆਦਾ ਨਮਕੀਨ ਖਾਣਾ, ਆਂਡਾ, ਜ਼ਿਆਦਾ ਮੱਖਣ, ਲੂਣ, ਆਇਲੀ ਚੀਜ਼ਾਂ, ਮਸਾਲੇਦਾਰ ਖਾਣਾ, ਮਾਸ, ਤੇਲ, ਘਿਓ, ਕੇਕ-ਪੇਸਟਰੀ-ਪੀਜ਼ਾ ਜਿਹੇ ਜੰਕ ਫੂਡ, ਡਿੱਬਾਬੰਦ ਭੋਜਨ ਜਿਹੀਆਂ ਵਸਤੂਆਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਇਸ ਤਰ੍ਹਾਂ ਦਾ ਹੋਵੇ ਲਾਈਫਸਟਾਈਲ
ਜੇਕਰ ਤੁਸੀਂ ਲੋਅ ਬੀਪੀ ਦੇ ਮਰੀਜ਼ ਹੋ ਤਾਂ...

- ਮਰੀਜ਼ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

PunjabKesari
- ਹੈਵੀ ਖੁਰਾਕ ਲੈਣ ਤੋਂ ਬਚਣਾ ਚਾਹੀਦਾ ਹੈ।
- ਜ਼ਿਆਦਾ ਦੇਰ ਤਕ ਭੁੱਖੇ ਨਹੀਂ ਰਹਿਣਾ ਚਾਹੀਦਾ।
- ਜ਼ਿਆਦਾ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ।
- ਚੌਲ, ਆਲੂ, ਪਾਸਤਾ ਅਤੇ ਬਰੈੱਡ ਜਿਹੀਆਂ ਵਸਤੂਆਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
- ਹਰ ਥੋੜ੍ਹੀ ਦੇਰ ’ਚ ਕੁਝ ਨਾ ਕੁਝ ਖਾਓ

PunjabKesari
ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ...
- ਖਾਣੇ ’ਚ ਲੂਣ ਦੀ ਮਾਤਰਾ ਘੱਟ ਕਰੋ।
- ਖੁਰਾਕ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਕਰੋ।
- ਦਿਨ ’ਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਜ਼ਰੂਰ ਪੀਓ।  


Aarti dhillon

Content Editor

Related News