ਸਾਵਧਾਨ! ਖ਼ੁਦ ਨਾ ਕਰੋ ਕੋਰੋਨਾ ਦਾ ਇਲਾਜ, ਡਾਕਟਰ ਦੀ ਸਲਾਹ ਨਾਲ ਹੀ ਖਾਓ ਦਵਾਈ

Friday, May 07, 2021 - 11:14 AM (IST)

ਸਾਵਧਾਨ! ਖ਼ੁਦ ਨਾ ਕਰੋ ਕੋਰੋਨਾ ਦਾ ਇਲਾਜ, ਡਾਕਟਰ ਦੀ ਸਲਾਹ ਨਾਲ ਹੀ ਖਾਓ ਦਵਾਈ

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਕੋਰੋਨਾ ਦੇ ਇੰਫੈਕਸ਼ਨ ਤੋਂ ਬਚਣ ਲਈ ਲੋਕ ਘਰੇਲੂ ਨੁਸਖ਼ੇ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਕੁਝ ਦਵਾਈਆਂ ਅਤੇ ਇਲਾਜ ’ਤੇ ਕਈ ਤਰ੍ਹਾਂ ਦੀ ਚਰਚਾਵਾਂ ਕੀਤੀਆਂ ਜਾ ਰਹੀਆਂ ਤਾਂ ਉੱਧਰ ਕੁਝ ਝੂਠੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਦੌਰਾਨ ਮਾਹਿਰਾਂ ਵੱਲੋਂ ਕੋਵਿਡ-19 ਇਲਾਜ ਪ੍ਰੋਟੋਕਾਲ ਬਾਰੇ ਅਤੇ ਕਈ ਤਰ੍ਹਾਂ ਦੀਆਂ ਕੋਰੋਨਾ ਦਵਾਈਆਂ ਬਾਰੇ ’ਚ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਬਾਰੇ ਜਾਣਕਾਰੀ ਹੋਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। 

PunjabKesari
ਪੈਰਾਸਿਟਾਮੋਲ
ਮਰੀਜ਼ ਨੂੰ ਬੁਖ਼ਾਰ ਜਾਂ ਸਰੀਰ ਦਰਦ ਹੋਣ ’ਤੇ ਪੈਰਾਸਿਟਾਮੋਲ ਖਾਣੀ ਚਾਹੀਦੀ ਹੈ ਪਰ 24 ਘੰਟਿਆਂ ’ਚ ਡਾਕਟਰ ਮਰੀਜ਼ਾਂ ਨੂੰ ਪ੍ਰਤੀ ਦਿਨ 2-3 ਗ੍ਰਾਮ ਤੋਂ ਜ਼ਿਆਦਾ ਇਸ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ। 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਐਂਟੀ-ਵਾਇਰਲ
ਕੋਵਿਡ-19 ਲਈ ਹੁਣ ਤੱਕ ਜਿਨ੍ਹਾਂ ਐਂਟੀ-ਵਾਇਰਲ ਦਾ ਟ੍ਰਾਇਲ ਹੋਇਆ ਹੈ ਉਹ ਲੋਪੀਨਵੀਰ-ਰਟਨਵੀਰ, ਰੇਮੇਡਿਸਵਰ ਅਤੇ ਫੇਵੀਪਿਰਵੀਰ ਹਨ। ਇਨ੍ਹਾਂ ’ਚੋਂ ਸਿਰਫ਼ ਇਕ ਹੀ ਐਂਟੀ-ਵਾਇਰਸ ਡਰੱਗ ਰੇਮੇਡਿਸਵਿਰ ਜੋ ਕੋਰੋਨਾ ਦੇ ਇਲਾਜ ਲਈ ਉਪਯੋਗੀ ਸਾਬਤ ਹੋਈ ਹੈ ਪਰ ਬਾਕੀ ਐਂਟੀ-ਵਾਇਰਲ ਦੀ ਵਿੱਕਰੀ ਵੀ ਦੇਸ਼ ’ਚ ਹੋ ਰਹੀ ਹੈ ਅਤੇ ਲੋਕ ਇਨ੍ਹਾਂ ਦੀ ਵਰਤੋਂ ਵੀ ਕਰ ਰਹੇ ਹਨ। 

PunjabKesari
ਐਂਟੀ-ਬਾਇਓਟਿਕਸ
ਐਂਟੀ-ਬਾਇਓਟਿਕਸ ਐਂਟੀ-ਬੈਕਟੀਰੀਅਲ ਹੁੰਦੇ ਹਨ ਅਤੇ ਕੋਵਿਡ ਦੇ ਇਲਾਜ ’ਚ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਹਾਲਾਂਕਿ ਬਾਕੀ ਬੈਕਟੀਰੀਅਲ ਇੰਫੈਕਸ਼ਨ ਹੋਣ ’ਤੇ ਬੀਮਾਰੀ ਤੋਂ ਪਹਿਲਾਂ 2 ਹਫ਼ਤੇ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। 

PunjabKesari
ਲਵੇਰਮੇਕਟਿਨ 
ਇਹ ਇਕ ਐਂਟੀ-ਪੈਰਾਸਿਟਿਕ ਡਰੱਗ ਹੈ ਜਿਸ ਨੂੰ ਹੁਣ ਤੱਕ ਕੋਵਿਡ-19 ਦੇ ਇਲਾਜ ਲਈ ਬੇ-ਅਸਰ ਪਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੋਵਿਡ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਹੁਣ ਤੱਕ ਕਿਸੇ ਰਿਸਰਚ ’ਚ ਇਹ ਗੱਲ ਸਾਹਮਣੇ ਨਹੀਂ ਆਈ। 
ਪਲਾਜ਼ਮਾ
ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖ਼ੂਨ ’ਚੋਂ ਪਲਾਜ਼ਮਾ ਕੱਢਿਆ ਜਾਂਦਾ ਹੈ ਫਿਰ ਇਸ ਨੂੰ ਸੰਕਰਮਿਤ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਸਰੀਰ ਅੰਦਰ ਐਂਟੀ-ਬਾਡੀਜ਼ ਬਣਦੀ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਵਾਇਰਸ ਨਾਲ ਲੜਣ ’ਚ ਮਦਦ ਮਿਲਦੀ ਹੈ। ਫਿਲਹਾਲ ਇਸ ਗੱਲ ਦੇ ਪੱਕੇ ਸਬੂਤ ਨਹੀਂ ਹਨ ਕਿ ਇਹ ਪਲਾਜ਼ਮਾ ਥੈਰੇਪੀ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਜਾਂ ਨਹੀਂ। ਹਰ ਮਰੀਜ਼ ਲਈ ਪਲਾਜ਼ਮਾ ਥੈਰੇਪੀ ਵਰਤੋਂ’ਚ ਨਹੀਂ ਲਿਆਂਦੀ ਜਾ ਸਕਦੀ। ਇਹ ਰੋਗੀ ਬੀਮਾਰੀ ਅਤੇ ਉਸ ਦੀ ਗੰਭੀਰਤਾ ’ਤੇ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ 
ਸਟੇਰਾਇਡ
ਕੁਝ ਲੋਕ ਜਲਦ ਰਿਕਵਰੀ ਦੇ ਚੱਕਰ ’ਚ ਸਟੇਰਾਇਡ ਦੀ ਓਵਰਡੋਜ਼ ਲੈਂਦੇ ਹਨ, ਜੋ ਨੁਕਸਾਨਦਾਇਕ ਹੋ ਸਕਦੀ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਇਨ੍ਹਾਂ ਦੀ ਵਰਤੋਂ ਬਿਮਾਰੀ ਦੇ ਸ਼ੁਰੂਆਤੀ ਸਟੇਜ਼ ’ਚ ਕੀਤੀ ਜਾਵੇ। ਇਸ ਨਾਲ ਫੇਫੜਿਆਂ ’ਤੇ ਬੁਰਾ ਅਸਰ ਪੈ ਸਕਦਾ ਹੈ। ਕੋਰੋਨਾ ਸੰਕਰਮਿਤ ਵਿਅਕਤੀ ਨੂੰ ਇਮਿਊਮ ਸਿਸਟਮ ਜਦੋਂ ਕੰਮ ਕਰਨਾ ਬੰਦ ਕਰ ਦੇਵੇ ਤਾਂ ਉਸ ਦੇ ਸਰੀਰ ਨੂੰ ਸਟੇਰਾਇਡ ਦੀ ਲੋੜ ਹੁੰਦੀ ਹੈ। 

PunjabKesari
ਰੇਮੇਡਿਸਵਿਰ 
ਕੋਰੋਨਾ ਦੇ ਇਲਾਜ ਲਈ ਰੇਮੇਡਿਸਵਿਰ ਟੀਕੇ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਸਿਹਤ ਵਿਭਾਗ ਮਾਹਿਰਾਂ ਦਾ ਕਹਿਣਾ ਹੈ ਕਿ ਰੇਮੇਡਿਸਵਿਰ ਕੋਈ ਜੀਵ-ਰੱਖਿਅਕ ਦਵਾਈ ਨਹੀਂ ਹੈ ਭਾਵ ਜ਼ਰੂਰੀ ਨਹੀਂ ਕੀ ਇਸ ਦਵਾਈ ਨਾਲ ਕੋਰੋਨਾ ਮਰੀਜ਼ ਦੀ ਜਾਨ ਬਚ ਸਕੇ। ਇਸ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨੁਕਸਾਨਦਾਇਕ ਵੀ ਹੋ ਸਕਦੀ ਹੈ। ਰੇਮੇਡਿਸਵਿਰ ਦੀ ਵਰਤੋਂ ਦੂਜੇ ਐਂਟੀ-ਬਾਇਓਟਿਕ ਦੀ ਤਰ੍ਹਾਂ ਨਹੀਂ ਕੀਤੀ ਜਾਣੀ ਚਾਹੀਦੀ। ਜਿਨ੍ਹਾਂ ਮਰੀਜ਼ਾਂ ਦਾ ਆਕਸੀਜਨ ਲੈਵਲ ਘੱਟ ਹੋਵੇ ਅਤੇ ਐਕਸ-ਰੇ ਜਾਂ ਸੀਟੀ-ਸਕੈਨ ਨਾਲ ਛਾਤੀ ’ਚ ਪਰੇਸ਼ਾਨੀਆਂ ਦਾ ਪਤਾ ਚੱਲੇ, ਉਨ੍ਹਾਂ ਨੂੰ ਹੀ ਅਜਿਹੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News