Corona ALert! ਕੌਣ ਹੋਵੇਗਾ ਠੀਕ ਅਤੇ ਕਿਸ ਦਾ ਹੋਵੇਗਾ ਬਚਣਾ ਮੁਸ਼ਕਲ?

03/19/2020 12:27:34 PM

ਜਲੰਧਰ—ਕੋਰੋਨਾ ਵਾਇਰਸ ਨੂੰ ਲੈ ਕੇ ਜੋ ਗੱਲ ਸਭ ਤੋਂ ਜ਼ਿਆਦਾ ਚਰਚਾ 'ਚ ਹੈ ਉਹ ਗੱਲ ਇਹ ਹੈ ਕਿ ਕੀ ਇਸ ਬੀਮਾਰੀ ਦੀ ਲਪੇਟ 'ਚ ਆਉਣ ਦੇ ਬਾਅਦ ਬਚਿਆ ਜਾ ਸਕਦਾ ਹੈ? ਦੁਨੀਆ ਜਿਸ ਦਿਨ ਤੋਂ ਸ਼ੁਰੂ ਹੋਈ ਹੈ ਲਗਭਗ ਹਰ ਸਾਲ ਕੋਈ ਨਾ ਕੋਈ ਮਹਾਮਾਰੀ ਦਾ ਪ੍ਰਕੋਪ ਇਸ ਨੂੰ ਝੱਲਣਾ ਪੈਂਦਾ ਹੀ ਹੈ। ਅਜਿਹੇ 'ਚ ਹਰ ਮਹਾਮਾਰੀ ਦੀ ਸ਼ੁਰੂਆਤ 'ਚ ਕਾਫੀ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਪਰ ਜਿਵੇਂ-ਜਿਵੇਂ ਦੂਜੇ ਲੋਕਾਂ ਤੱਕ ਉਸ ਫੈਲੀ ਮਹਾਮਾਰੀ ਦੇ ਬਾਰੇ 'ਚ ਗੱਲ ਪਹੁੰਚਦੀ ਹੈ ਉਹ ਲੋਕ ਕੁਝ ਸਾਵਧਾਨ ਹੋ ਜਾਂਦੇ ਹਨ।

PunjabKesari
ਮੈਡੀਕੇਸ਼ਨ ਕੇਅਰ ਨਾਲ ਹੀ ਹੋਵੋਗੇ ਠੀਕ
ਕੁਝ ਲੋਕ ਹਲਕਾ-ਫੁਲਕਾ ਬੁਖਾਰ ਹੋਣ 'ਤੇ ਘਰ 'ਚ ਹੀ ਦਵਾਈ ਲੈਣਾ ਠੀਕ ਸਮਝਦੇ ਹਨ। ਪਰ ਜੇਕਰ ਤੁਹਾਨੂੰ ਨਾਰਮਲ ਬੁਖਾਰ ਵੀ ਹੈ ਤਾਂ ਵੀ ਤੁਸੀਂ ਹਸਪਤਾਲ ਜਾ ਕੇ ਚੰਗੀ ਤਰ੍ਹਾਂ ਨਾਲ ਆਪਣਾ ਟ੍ਰੀਟਮੈਂਟ ਲਓ, ਨਹੀਂ ਤਾਂ ਤੁਹਾਡੇ ਅਤੇ ਦੂਜੇ ਲੋਕਾਂ ਲਈ ਮੁਸ਼ਕਲ ਵਧ ਸਕਦੀ ਹੈ। ਬੱਚਿਆਂ ਅਤੇ ਵੱਡੇ ਲੋਕ ਭਾਵ 50 ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਠੀਕ ਹੋਣ 'ਚ ਸਮਾਂ ਲੱਗ ਸਕਦਾ ਹੈ, ਉਧਰ 20-30 ਉਮਰ ਦੇ ਨੌਜਵਾਨ ਛੇਤੀ ਠੀਕ ਹੋ ਸਕਦੇ ਹਨ।
ਹੁਣ ਤੱਕ ਜਿੰਨਾ ਦੇਖਿਆ ਜਾ ਚੁੱਕਾ ਹੈ ਉਸ ਦੇ ਮੁਤਾਬਕ ਕੋਰੋਨਾ ਹੋਣ ਦੇ ਮਤਲਬ ਮੌਤ ਨਹੀਂ ਸਗੋਂ ਇਸ ਦੌਰਾਨ ਇਲਾਜ 'ਚ ਵਰਤੀ ਗਈ ਲਾਹਪਰਵਾਹੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਹੁਣ ਤੱਕ ਕੋਰੋਨਾ ਦੀ ਵਜ੍ਹਾ ਨਾਲ ਜਿੰਨੀਆਂ ਵੀ ਮੌਤਾਂ ਦੇਖੀਆਂ ਗਈਆਂ ਹਨ ਉਨ੍ਹਾਂ ਦਾ ਸਿਰਫ ਇਕ ਹੀ ਕਾਰਨ ਹੈ ਕਿ ਉਨ੍ਹਾਂ ਲੋਕਾਂ ਨੂੰ ਹਸਪਤਾਲ ਲਿਜਾਣ 'ਚ ਦੇਰ ਕੀਤੀ।
ਇਟਲੀ ਦੇ ਡਾਕਟਰ ਚੁਣ ਰਹੇ ਹਨ ਮਰੀਜ਼
ਆਉਣ ਵਾਲੇ 4-5 ਦਿਨਾਂ 'ਚ ਇਟਲੀ ਦੇ ਹਸਪਤਾਲ ਇੰਨੇ ਭਰ ਜਾਣਗੇ ਕਿ ਉਥੇ ਦੇ ਡਾਕਟਰਾਂ ਮੁਤਾਬਕ ਸਿਰਫ ਨੌਜਵਾਨ ਲੋਕਾਂ ਨੂੰ ਹੀ ਆਈ.ਸੀ.ਯੂ. 'ਚ ਭਰਤੀ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੇ ਠੀਕ ਹੋਣ ਦੇ ਚਾਨਸਿਸ ਬਜ਼ੁਰਗਾਂ ਤੋਂ ਕਾਫੀ ਘੱਟ ਹਨ। ਨਾਲ ਹੀ ਸਰਕਾਰ ਉਨ੍ਹਾਂ ਲੋਕਾਂ ਦਾ ਵੀ ਇਲਾਜ ਨਹੀਂ ਕਰੇਗੀ, ਜੋ ਇਸ ਸਮੱਸਿਆ ਦੇ ਦੌਰਾਨ ਘਰ 'ਚੋਂ ਬੇਵਜ੍ਹਾ ਬਾਹਰ ਨਿਕਲੇ, ਪਾਰਟੀ ਕੀਤੀ ਜਾਂ ਫਿਰ ਮਾਸਕ ਨਾ ਪਾਇਆ।

PunjabKesari
ਜੰਗਲ 'ਚ ਅੱਗ ਦੀ ਤਰ੍ਹਾਂ ਫੈਲਦੀ ਬੀਮਾਰੀ ਕਦੋਂ ਰੁਕੇਗੀ
ਤੇਜ਼ੀ ਨਾਲ ਫੈਲਦੀ ਜਾ ਰਹੀ ਇਸ ਬੀਮਾਰੀ ਨੂੰ ਰੋਕਣ ਦਾ ਇਕ ਹੀ ਤਾਰੀਕਾ ਹੈ ਆਈਸੋਲੇਸ਼ਨ। ਜਿਸ ਵਿਅਕਤੀ ਨੂੰ ਕੋਰੋਨਾ ਵਾਇਰਸ ਆਪਣੀ ਲਪੇਟ 'ਚ ਲੈ ਚੁੱਕਾ ਹੈ ਉਸ ਦਾ ਇਕ ਥਾਂ ਬੰਦ ਕਮਰੇ 'ਚ ਰਹਿਣਾ ਬਹੁਤ ਜ਼ਰੂਰੀ ਹੈ। ਉਹ ਵਿਅਕਤੀ ਜਿੰਨਾ ਇਕ ਥਾਂ 'ਤੇ ਟਿਕਿਆ ਰਹੇਗਾ, ਇਹ ਉਸ ਦੇ ਅਤੇ ਹੋਰ ਲੋਕਾਂ ਲਈ ਓਨਾ ਹੀ ਵਧੀਆ ਹੋਵੇਗਾ। ਜਿਸ ਦਿਨ ਸਾਰੇ ਮਰੀਜ਼ ਹਸਪਤਾਲ 'ਚ ਆਈਸੋਲੇਟ ਹੋ ਗਏ ਉਸ ਦਿਨ ਆਪਣੇ ਆਪ ਇਹ ਬੀਮਾਰੀ ਖਤਮ ਹੋਣ ਲੱਗੇਗੀ। ਪ੍ਰਭਾਵਿਤ ਵਿਅਕਤੀ ਜਦੋਂ ਕਿਸੇ ਹੋਰ ਇਨਸਾਨ ਦੇ ਸੰਪਰਕ 'ਚ ਨਹੀਂ ਆਵੇਗਾ ਤਾਂ ਨੈਚੁਰਲ ਹੈ ਕਿ ਇਹ ਸਮੱਸਿਆ ਆਪਣੇ ਆਪ ਹੌਲੀ-ਹੌਲੀ ਘੱਟ ਹੋਣ ਲੱਗੇਗੀ।
ਲੋਕ ਕਿਉਂ ਡਰਦੇ ਹਨ ਆਈਸੋਲੇਟ ਹੋਣ ਤੋਂ?
ਤੁਸੀਂ ਹਮੇਸ਼ਾ ਖਬਰਾਂ ਸੁਣੀਆਂ ਹੋਣਗੀਆਂ ਕਿ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਇਹ ਵਿਅਕਤੀ ਹਸਪਤਾਲ 'ਚੋਂ ਭੱਜ ਗਿਆ। ਅਜਿਹਾ ਭਲਾ ਕਿਉਂ? ਪਰ ਅਜਿਹਾ ਨਹੀਂ ਕਰਨਾ ਚਾਹੀਦਾ, ਹਸਪਤਾਲ ਜਾਣ ਦਾ ਮਤਲਬ ਤੁਸੀਂ ਬਹੁਤ ਛੇਤੀ ਇਸ ਵਾਇਰਸ ਤੋਂ ਮੁਕਤ ਹੋਵੋਗੇ। ਨਾਲ ਹੀ ਤੁਹਾਡੀ ਥਾਂ ਤੋਂ ਹੋਰ ਲੋਕ ਵੀ ਇਸ ਸਮੱਸਿਆ ਦੀ ਲਪੇਟ 'ਚ ਆਉਣ ਤੋਂ ਬਚ ਜਾਣਗੇ।


Aarti dhillon

Content Editor

Related News