ਠੰਡ ''ਚ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ''ਵੱਡੀ ਇਲਾਇਚੀ'', ਜਾਣੋ ਫਾਇਦੇ ਤੇ ਇਸਤੇਮਾਲ ਦੇ ਤਰੀਕੇ

Monday, Dec 14, 2020 - 01:06 PM (IST)

ਨਵੀਂ ਦਿੱਲੀ (ਬਿਊਰੋ) : ਦੀਵਾਲੀ ਤੋਂ ਬਾਅਦ ਭਾਰਤ ਦੇ ਕਈ ਰਾਜਾਂ 'ਚ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਇਕ ਤਰ੍ਹਾਂ ਜਿਥੇ, ਪ੍ਰਦੂਸ਼ਣ ਵੱਧਣ ਕਾਰਨ ਲੋਕਾਂ ਨੂੰ ਫੇਫੜਿਆਂ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ, ਉਥੇ ਹੀ ਕੋਰੋਨਾ ਵਾਇਰਸ ਨਾਂ ਦੀ ਆਫ਼ਤ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਜ਼ਿਆਦਾਤਰ ਲੋਕਾਂ ਨੂੰ ਇਸ ਪ੍ਰਦੂਸ਼ਣ ਕਾਰਨ ਸਾਹ ਲੈਣ 'ਚ ਤਕਲੀਫ਼, ਖੰਘ-ਜੁਕਾਮ, ਅਤੇ ਚੈਸਟ ਕੰਜੈਸ਼ਨ ਦੀ ਪਰੇਸ਼ਾਨੀ ਹੋ ਰਹੀ ਹੈ। ਅਜਿਹੇ 'ਚ ਇਸ ਤਰੀਕੇ ਦੀ ਮੌਸਮੀ ਇੰਫੈਕਸ਼ਨ ਨੂੰ ਘੱਟ ਕਰੋ। ਵੱਡੀ ਇਲਾਇਚੀ ਇਨ੍ਹਾਂ ਸਥਿਤੀਆਂ 'ਚ ਇਕ ਰਾਮਬਾਣ ਉਪਾਅ ਹੈ। ਇਹ ਖੰਘ ਨੂੰ ਘੱਟ ਕਰ ਸਕਦੀ ਹੈ, ਉਥੇ ਹੀ ਇਹ ਫੇਫੜਿਆਂ ਨੂੰ ਸਾਫ਼ ਕਰਕੇ ਇਸ ਦੇ ਪ੍ਰੋਸੈੱਸ ਨੂੰ ਬਿਹਤਰ ਬਣਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵੱਡੀ ਇਲਾਇਚੀ ਦੇ ਫਾਇਦੇ ਅਤੇ ਇਸ ਦੇ ਇਸਤੇਮਾਲ ਕਰਨ ਦੇ ਕੁਝ ਖ਼ਾਸ ਤਰੀਕੇ।

ਵੱਡੀ ਇਲਾਇਚੀ ਦੇ ਫਾਇਦੇ : -

1. ਮੌਸਮੀ ਇੰਫੈਕਸ਼ਨ ਤੋਂ ਬਚਾਅ
ਵੱਡੀ ਇਲਾਇਚੀ 'ਚ ਐਂਟੀ ਇੰਫਲੇਮੇਟਰੀ, ਐਂਟੀਆਕਸੀਡੈਂਟ ਅਤੇ ਐਂਟੀ ਮਾਈਕ੍ਰੋਬਿਅਲ ਗੁਣ ਹੁੰਦੇ ਹਨ। ਇਹ ਤਿੰਨੋਂ ਹੀ ਤੁਹਾਨੂੰ ਕਿਸੇ ਵੀ ਮੌਸਮੀ ਇੰਫੈਕਸ਼ਨ ਤੋਂ ਬਚਾਅ ਰੱਖ ਸਕਦੇ ਹਨ। ਨਾਲ ਹੀ ਇਹ ਗੁਣ ਸੰਯੁਕਤ ਰੂਪ ਨਾਲ Respiratory system ਦੀ ਤੰਦਰੁਸਤੀ ਨੂੰ ਬਣਾਏ ਰੱਖਣ 'ਚ ਮਦਦ ਕਰ ਸਕਦੇ ਹਨ।

2. ਖੰਘ ਅਤੇ ਕੰਜੈਸ਼ਨ ਦੀ ਪਰੇਸ਼ਾਨੀ
ਆਯੁਰਵੈਦ ਅਨੁਸਾਰ, ਵੱਡੀ ਇਲਾਇਚੀ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਕਿ ਖੰਘ-ਜੁਕਾਮ ਨੂੰ ਠੀਕ ਕਰਨ ਲਈ ਉਪਯੋਗੀ ਹੈ। ਇਹ ਸਾਹ ਦੀ ਨਲੀ 'ਚੋਂ ਬਲਗਮ ਨੂੰ ਹਟਾਉਣ 'ਚ ਮਦਦ ਕਰਦਾ ਹੈ ਅਤੇ ਕੰਜੈਸ਼ਨ ਤੋਂ ਰਾਹਤ ਦਿਵਾਉਂਦਾ ਹੈ। ਸਰੋਂ ਦੇ ਤੇਲ ਨਾਲ ਵੱਡੀ ਇਲਾਇਚੀ ਦੇ ਸੇਵਨ ਨਾਲ ਖੰਘ ਅਤੇ ਜੁਕਾਮ ਦੇ ਲੱਛਣਾਂ 'ਚ ਕਮੀ ਆ ਸਕਦੀ ਹੈ।

3. ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ
ਵੱਡੀ ਇਲਾਇਚੀ 'ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਜਿਹੀਆਂ ਖਣਿਜਾਂ ਦੀ ਵੀ ਇਕ ਚੰਗੀ ਮਾਤਰਾ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹੈ। ਨਾਲ ਹੀ ਇਹ ਤੁਹਾਡੇ ਬੀਪੀ ਨੂੰ ਵੀ ਕਾਬੂ ਰੱਖਣ 'ਚ ਮਦਦ ਕਰਦਾ ਹੈ, ਜੋ ਸਰੀਰਕ ਤੇ ਮਾਨਸਿਕ ਸਥਿਤੀ ਲਈ ਫਾਇਦੇਮੰਦ ਹੈ।

ਕਿਵੇਂ ਕਰੀਏ ਵੱਡੀ ਇਲਾਇਚੀ ਦਾ ਇਸਤੇਮਾਲ?

1. ਵੱਡੀ ਇਲਾਇਚੀ ਵਾਲੀ ਚਾਹ
ਬਦਲਦੇ ਮੌਸਮ 'ਚ ਵੱਡੀ ਇਲਾਇਚੀ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਰੋਜ਼ ਪੀਣ ਨਾਲ ਤੁਹਾਡਾ ਕਫ ਪਿਘਲ ਜਾਂਦਾ ਹੈ ਅਤੇ ਕੰਜੈਸ਼ਨ 'ਚ ਕਮੀ ਆ ਸਕਦੀ ਹੈ। ਵੱਡੀ ਇਲਾਇਚੀ ਦੀ ਚਾਹ ਬਣਾਉਣ ਲਈ ਪਾਣੀ 'ਚ ਦੋ ਵੱਡੇ ਚਮਚ ਇਲਾਇਚੀ ਪਾਊਡਰ ਪਾਓ ਅਤੇ ਫਿਰ ਦਾਲਚੀਨੀ ਤੇ ਚਾਹਪੱਤੀ ਮਿਲਾ ਲਓ। ਛਾਣ ਲਓ ਅਤੇ ਫਿਰ ਸ਼ਹਿਦ ਮਿਲਾ ਕੇ ਸਰਵ ਕਰੋ।

2. ਵੱਡੀ ਇਲਾਇਚੀ ਦੀ ਭਾਫ਼ ਲਓ
ਵੱਡੀ ਇਲਾਇਚੀ ਦੀ ਭਾਫ਼ ਤੁਹਾਡੇ ਸੀਨੇ ਦੀ ਜਕੜਨ ਨੂੰ ਘੱਟ ਕਰ ਸਕਦੀ ਹੈ। ਇਸਦੇ ਲਈ ਪਾਣੀ 'ਚ ਤੁਲਸੀ, ਪੁਦੀਨਾ ਅਤੇ ਵੱਡੀ ਇਲਾਇਚੀ ਪਾ ਕੇ ਉਬਾਲ ਲਓ। ਹੁਣ ਇਸ 'ਚ ਥੋੜ੍ਹਾ ਜਿਹਾ 'ਪਿਪ ਮਿੰਟ ਆਇਲ' ਪਾ ਲਓ ਤੇ ਫਿਰ ਇਸ ਪਾਣੀ ਦੀ ਭਾਫ਼ ਲਓ। ਪਾਣੀ ਜਦੋਂ ਠੰਢਾ ਹੋਣ ਲੱਗੇ, ਤਾਂ ਉਸਨੂੰ ਦੁਬਾਰਾ ਗਰਮ ਕਰ ਲਓ ਅਤੇ ਫਿਰ ਤੋਂ ਭਾਫ਼ ਲਓ। ਇਸ ਦੀ ਗਰਮੀ ਤੁਹਾਨੂੰ ਆਰਾਮ ਦਿਵਾਓ।

3. ਵੱਡੀ ਇਲਾਇਚੀ ਅਤੇ ਸ਼ਹਿਦ ਦਾ ਸੇਵਨ
ਵੱਡੀ ਇਲਾਇਚੀ ਪਾਊਡਰ ਨੂੰ ਤੁਸੀਂ ਸ਼ਹਿਦ ਨਾਲ ਮਿਲਾ ਕੇ ਇਸਤੇਮਾਲ ਕਰਕੇ ਕੰਜੈਸ਼ਨ ਤੋਂ ਰਾਹਤ ਪਾ ਸਕਦੇ ਹੋ। ਦਰਅਸਲ, ਸੁੱਕੀ ਖੰਘ 'ਚ ਸ਼ਹਿਦ ਦਾ ਉਪਯੋਗ ਕਰਨਾ, ਖੰਘ ਨੂੰ ਦਬਾਉਣ ਅਤੇ ਗਲੇ ਦੀ ਖਾਰਸ਼ 'ਚ ਰਾਹਤ ਪਾਉਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਸ਼ਹਿਦ ਖੰਘ 'ਚ ਦਵਾਈਆਂ ਤੋਂ ਵੀ ਜ਼ਿਆਦਾ ਫਾਇਦਾ ਦਿੰਦਾ ਹੈ। ਇਸਦੇ ਲਈ ਪਹਿਲਾਂ ਇਲਾਇਚੀ ਨੂੰ ਥੋੜ੍ਹਾ ਗਰਮ ਕਰਕੇ ਕੁੱਟ ਲਓ ਅਤੇ ਫਿਰ ਪਾਊਡਰ ਬਣਾ ਕੇ ਸ਼ਹਿਦ 'ਚ ਮਿਲਾ ਲਓ। ਹੁਣ ਹਰ ਰਾਤ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਸੁੱਕੀ ਖੰਘ ਘੱਟ ਹੋ ਜਾਵੇਗੀ।

 

ਨੋਟ- ਤੁਹਾਡੀ ਇਸ ਖ਼ਬਰ ਸਬੰਧੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

 


sunita

Content Editor

Related News