ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ‘ਸ਼ਿਮਲਾ ਮਿਰਚ’, ਵਰਤੋਂ ਕਰਨ ’ਤੇ ਇਨ੍ਹਾਂ ਬੀਮਾਰੀਆਂ ਤੋਂ ਪਾ ਸਕਦੇ ਹੋ ਮੁਕਤੀ
Sunday, Oct 04, 2020 - 06:26 PM (IST)
ਜਲੰਧਰ (ਬਿਊਰੋ) - ਸ਼ਿਮਲਾ ਮਿਰਚ ਗੁਣਕਾਰੀ ਹਰੀ ਸਬਜ਼ੀ ਹੈ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਫਾਈਬਰ ਅਤੇ ਬੀਟਾ ਕੈਰਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਸ਼ਿਮਲਾ ਮਿਰਚ ਦੀ ਵਰਤੋਂ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਸ਼ਿਮਲਾ ਮਿਰਚ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਕਲੈਸਟਰੋਲ ਕਾਬੂ ’ਚ ਰਹਿੰਦਾ ਹੈ। ਸਬਜ਼ੀ, ਨਿਊਡਲਸ, ਸਲਾਦ ਅਤੇ ਬੇਕਰੀ ਉਤਪਾਦਾਂ 'ਚ ਇਸਤੇਮਾਲ ਹੋਣ ਵਾਲੀ ਸ਼ਿਮਲਾ ਮਿਰਚ ਹੁਣ ਐਨੀਮੀਆ ਦੂਰ ਕਰਨ ਦਾ ਮੁੱਖ ਸਰੋਤ ਬਣੇਗੀ। ਆਓ ਜਾਣਦੇ ਹਾਂ ਲਾਭਕਾਰੀ ਸ਼ਿਮਲਾ ਮਿਰਚ ਦੇ ਫਾਇਦਿਆਂ ਬਾਰੇ-
ਭਾਰ ਘੱਟ ਕਰਦੀ ਹੈ
ਸ਼ਿਮਲਾ ਮਿਰਚ ਅਜਿਹੀ ਸਬਜ਼ੀ ਹੈ, ਜਿਸ ’ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਦਾ ਸੇਵਨ ਚਰਬੀ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਜ਼ਹਿਰੀਲੇ ਤੱਤ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ।
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ
ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਸ਼ਿਮਲਾ ਮਿਰਚ ਦੀ ਵਰਤੋਂ ਦੇ ਨਾਲ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਹਰੀ ਸਬਜ਼ੀ ‘ਚ ਫਾਇਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੀ ਹੈ। ਇਸ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਸਹੀ ਢੰਗ ਦੇ ਨਾਲ ਕੰਮ ਕਰਦੀ ਹੈ ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਸ਼ੂਗਰ ਨੂੰ ਕਰੇ ਕਾਬੂ
ਅੱਜ ਕੱਲ ਦੀ ਖਾਣ-ਪੀਣ ਦੀਆਂ ਆਦਤਾਂ ਕਰਕੇ ਬਹੁਤ ਸਾਰੇ ਲੋਕ ਸ਼ੂਗਰ ਤੋਂ ਪੀੜਤ ਹੋ ਜਾਂਦੇ ਨੇ । ਸ਼ੂਗਰ ਦੇ ਮਰੀਜ਼ਾਂ ਲਈ ਸ਼ਿਮਲਾ ਮਿਰਚ ਬਹੁਤ ਹੀ ਗੁਣਕਾਰੀ ਹੈ । ਇਸ ਦੇ ਸੇਵਨ ਦੇ ਨਾਲ ਬਲੱਡ ਸ਼ੂਗਰ ਘੱਟ ਹੁੰਦੀ ਹੈ ।
ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਕੋਲੈਸਟਰੋਲ ਨੂੰ ਕੰਟਰੋਲ
ਸ਼ਿਮਲਾ ਮਿਰਚ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੈਡ ਕੋਲੈਸਟਰੋਲ ਨੂੰ ਖਤਮ ਕਰਦੇ ਹਨ ਅਤੇ ਸਰੀਰ ‘ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਦੇ ਹਨ ।
ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਦਿਲ ਦੀਆਂ ਬੀਮਾਰੀਆਂ
ਮਿਸ਼ਲਾ ਮਿਰਚ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਬੀਮਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ ।
ਅਨੀਮੀਆ ਨੂੰ ਕਰੇ ਦੂਰ
ਸਰੀਰ ਵਿਚ ਆਇਰਨ ਜਜ਼ਬ ਕਰਨ ਲਈ ਵਿਟਾਮਿਨ-ਸੀ ਦੀ ਜ਼ਰੂਰਤ ਹੁੰਦੀ ਹੈ। ਸ਼ਿਮਲਾ ਮਿਰਚ ਵਿਚ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਆਇਰਨ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਹੁੰਦਾ ਹੈ ਅਤੇ ਤੁਹਾਨੂੰ ਅਨੀਮੀਆ ਜਾਂ ਇੱਥੋਂ ਤੱਕ ਕਿ ਅਨੀਮੀਆ ਵੀ ਨਹੀਂ ਹੁੰਦੀ।
ਪੜ੍ਹੋ ਇਹ ਵੀ ਖਬਰ - Beauty Tips : ਚਮਕਦਾਰ ਚਿਹਰਾ ਪਾਉਣ ਲਈ ਹਲਦੀ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਹੋਣਗੇ ਫਾਇਦੇ
ਪੋਸ਼ਟਿਕ ਤੱਤਾਂ ਨਾਲ ਭਰਪੂਰ
ਸ਼ਿਮਲਾ ਮਿਰਚ ਵਿਚ ਕਈ ਅਜਿਹੇ ਪੋਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਲਈ ਬੇਹਦ ਜ਼ਰੂਰੀ ਹੁੰਦੇ ਹਨ। ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ, ਫਲੇਵਾਨਾਈਡਸ, ਐਲਕਾਕਾਇਡਸ, ਟੈਨਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜੋ ਐਂਟੀ-ਇੰਫਲੇਮੇਟਰੀ, ਐਨਾਲਜੇਸਟਿਕ ਅਤੇ ਐਂਟੀਆਕਸਾਈਡ ਦੇ ਤੌਰ ਉਤੇ ਕੰਮ ਕਰਦੇ ਹਨ।