ਹੁਣ ਹੋਵੇਗਾ 100 ਤਰ੍ਹਾਂ ਦੇ ਕੈਂਸਰ ਦਾ ਖਾਤਮਾ, ਚੌਥੀ ਸਟੇਜ ''ਚ ਵੀ ਸਫਲ ਹੋਵੇਗਾ ਇਲਾਜ

11/12/2019 5:03:50 PM

ਸਿਡਨੀ— ਉਹ ਦਿਨ ਦੂਰ ਨਹੀਂ ਜਦੋਂ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨੂੰ ਕਿਸੇ ਵੀ ਸਟੇਜ 'ਤੇ ਜੜ ਤੋਂ ਖਤਮ ਕੀਤਾ ਜਾ ਸਕੇਗਾ। ਵਿਗਿਆਨਕਾਂ ਨੂੰ ਇਸ ਦਿਸ਼ਾ 'ਚ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਅਜਿਹਾ ਵਾਇਰਸ ਲੱਭਣ ਦਾ ਦਾਅਵਾ ਕੀਤਾ ਹੈ ਜੋ ਦੁਨੀਆ ਭਰ 'ਚ ਪਾਏ ਜਾਣ ਵਾਲੇ 100 ਤੋਂ ਜ਼ਿਆਦਾ ਤਰ੍ਹਾਂ ਦੇ ਕੈਂਸਰ ਨੂੰ ਤੀਜੀ ਅਤੇ ਚੌਥੀ ਸਟੇਜ 'ਤੇ ਪਤਾ ਲੱਗਣ ਦੇ ਬਾਵਜੂਦ ਪੂਰੀ ਤਰ੍ਹਾਂ ਨਾਲ ਖਤਮ ਕਰਨ ਚ ਸਮਰਥ ਹੈ।

ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਭ ਕੁਝ ਤਜਰਬਿਆਂ ਮੁਤਾਬਕ ਰਿਹਾ ਤਾਂ ਅਗਲੇ ਸਾਲ ਹੀ ਇਸ ਨੂੰ ਬ੍ਰੈਸਟ ਕੈਂਸਰ ਦੇ ਮਰੀਜ਼ਾਂ 'ਤੇ ਟੈਸਟ ਕੀਤਾ ਜਾ ਸਕੇਗਾ। ਇਸ ਵਾਇਰਸ ਨੂੰ ਵੈਕਸੀਨੀਆ ਸੀ. ਐੱਫ.-33 ਨਾਂ ਦਿੱਤਾ ਗਿਆ ਹੈ। ਵਿਗਿਆਨਕਾਂ ਮੁਤਾਬਕ, ਦਿੱਖਣ 'ਚ ਇਹ ਵਾਇਰਸ ਵੈਸੇ ਤਾਂ ਕਾਊਪਾਕਸ ਵਾਇਰਸ ਜਿਹਾ ਹੀ ਹੈ। ਇਹ ਆਮ ਤੌਰ 'ਤੇ ਮਨੁੱਖਾਂ 'ਚ ਸਰਦੀ-ਜ਼ੁਕਾਮ ਦੀ ਵਜ੍ਹਾ ਬਣਦਾ ਹੈ। ਜਦੋਂ ਇਸ ਵਾਇਰਸ ਨੂੰ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਨਾਲ ਮਿਲਾਇਆ ਗਿਆ ਤਾਂ ਇਸ ਦੇ ਨਤੀਜੇ ਬੇਹੱਦ ਹੈਰਾਨ ਕਰਨ ਵਾਲੇ ਮਿਲੇ। ਵਿਗਿਆਨਕਾਂ ਨੇ ਟੈਸਟ ਦੇ ਦੌਰਾਨ ਦੇਖਿਆ ਕਿ ਵਾਇਰਸ ਨੇ ਪੇਟ੍ਰੀ ਡਿਸ਼ 'ਚ ਮੌਜੂਦ ਸਾਰੇ ਤਰ੍ਹਾਂ ਦੇ ਕੈਂਸਰ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਕੈਂਸਰ ਪ੍ਰਭਾਵਿਤ ਚੂਹੇ ਦੇ ਸਰੀਰ 'ਚ ਵੀ ਇਸ ਵਾਇਰਸ ਨੇ ਕਮਾਲ ਕਰ ਵਿਖਾਇਆ। ਇਸ ਨੇ ਚੂਹੇ 'ਚ ਕੈਂਸਰ ਦੇ ਟਿਊਮਰ ਨੂੰ ਸੁੰਗੜਾਅ ਕੇ ਛੋਟਾ ਕਰ ਦਿੱਤਾ।

ਅਮਰੀਕਾ 'ਚ ਬ੍ਰੇਨ ਕੈਂਸਰ ਦੇ ਇਲਾਜ ਨਾਲ ਹੋਈ ਸੀ ਸ਼ੁਰੂਆਤ
ਇਸ ਵਾਇਰਸ ਦਾ ਟੈਸਟ ਸ਼ੁਰੂਆਤ 'ਚ ਬ੍ਰੇਨ ਕੈਂਸਰ ਦੇ ਇਲਾਜ 'ਚ ਵਿਗਿਆਨਕ ਕਰ ਰਹੇ ਸਨ। ਉੱਥੇ ਉਨ੍ਹਾਂ ਨੂੰ ਇਸ ਦਿਸ਼ਾ 'ਚ ਥੋੜ੍ਹੀ ਸਫਲਤਾ ਵੀ ਮਿਲੀ। ਵਿਗਿਆਨਕਾਂ ਨੇ ਪਾਇਆ ਕਿ ਕੁਝ ਮਰੀਜ਼ਾਂ 'ਚ ਟਿਊਮਰ ਗਾਇਬ ਹੋ ਗਿਆ ਤਾਂ ਕੁਝ ਮਰੀਜ਼ਾਂ 'ਚ ਟਿਊਮਰ ਬੇਹੱਦ ਛੋਟਾ ਹੋ ਗਿਆ।

ਆਸਟਰੇਲੀਆਈ ਕੰਪਨੀ ਨਾਲ ਜੁੜੇ ਹਨ ਵਿਗਿਆਨਕ
ਬਾਅਦ 'ਚ ਇਸ ਨੂੰ ਇਕ ਆਸਟਰੇਲੀਆਈ ਬਾਇਟੈਕ ਕੰਪਨੀ ਇਮਿਊਜੀਨ ਨੇ ਦਵਾਈ ਦੇ ਤੌਰ 'ਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸ ਕੰਪਨੀ ਨੇ ਵਾਇਰਸ ਵਾਲੀ ਦਵਾਈ ਬਣਾਉਣ ਦਾ ਸਿਹਰਾ ਅਮਰੀਕੀ ਵਿਗਿਆਨਕ ਅਤੇ ਕੈਂਸਰ ਮਾਹਰ ਪ੍ਰੋਫੈਸਰ ਯੂਮਾਨ ਫੌਂਗ ਨੂੰ ਦਿੱਤਾ।


Tarsem Singh

Content Editor

Related News