ਕੈਲਸ਼ੀਅਮ ਦੀ ਘਾਟ ਹੀ ਨਹੀਂ, ਤੁਹਾਡੀਆਂ ਇਹ ਆਦਤਾਂ ਵੀ ਕਰ ਰਹੀਆਂ ਹਨ ਹੱਡੀਆਂ ਨੂੰ ਕਮਜ਼ੋਰ

12/12/2020 11:11:59 AM

ਜਲੰਧਰ: 50 ਦੀ ਉਮਰ ਤੋਂ ਬਾਅਦ ਲੋਕਾਂ 'ਚ ਬੋਨ ਡੈਂਸਿਟੀ ਘੱਟ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅੱਜ ਕੱਲ ਘੱਟ ਉਮਰ 'ਚ ਹੀ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਸਟੀਯੋਪੋਰੋਸਿਸ ਰੋਗ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਭੋਜਨ 'ਚ ਕੈਲਸ਼ੀਅਮ ਦੀ ਘਾਟ ਹੈ ਜਦੋਂਕਿ ਅਜਿਹਾ ਨਹੀਂ ਹੈ। ਸਿਰਫ਼ ਕੈਲਸ਼ੀਅਮ ਦੀ ਕਮੀ ਹੀ ਨਹੀਂ ਸਗੋਂ ਤੁਹਾਡੀਆਂ ਰੋਜ਼ਮੱਰਾ ਦੀਆਂ ਕੁਝ ਆਦਤਾਂ ਵੀ ਹੱਡੀਆਂ ਨੂੰ ਕਮਜ਼ੋਰ ਬਣਾ ਦਿੰਦੀਆਂ ਹਨ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਾਰੇ 'ਚ ਦੱਸਾਂਗੇ। ਚੱਲੋ ਤੁਹਾਨੂੰ ਦੱਸਦੇ ਹਾਂ ਘੱਟ ਉਮਰ 'ਚ ਕਿਉਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਲੋਕਾਂ ਦੀਆਂ ਹੱਡੀਆਂ।
ਜ਼ਿਆਦਾ ਸਿਗਰਟਨੋਸ਼ੀ ਕਰਨਾ
ਜੇਕਰ ਤੁਹਾਨੂੰ ਵੀ ਸਿਗਰਟਨੋਸ਼ੀ ਦੀ ਆਦਤ ਪੈ ਗਈ ਹੈ ਤਾਂ ਸੰਭਲ ਜਾਓ ਕਿਉਂਕਿ ਸਮੋਕਿੰਗ ਨਾਲ ਬੋਨਸ ਟਿਸ਼ੂ ਅਤੇ ਹੱਡੀਆਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਹੱਡੀਆਂ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀਆਂ ਹਨ।

PunjabKesari
ਸ਼ਰਾਬ ਪੀਣਾ
ਸ਼ਰਾਬ ਸਰੀਰ 'ਚੋਂ ਕੈਲਸ਼ੀਅਮ ਨੂੰ ਖਤਮ ਕਰ ਦਿੰਦੀ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਸਰੀਰਿਕ ਐਕਟੀਵਿਟੀ 'ਚ ਕਮੀ
ਅੱਜ ਕੱਲ ਲੋਕਾਂ ਲਈ ਇੰਨੀਆਂ ਸੁਵਿਧਾਵਾਂ ਆ ਚੁੱਕੀਆਂ ਹਨ ਕਿ ਸਰੀਰਿਕ ਐਕਟੀਵਿਟੀ ਨਾ ਦੇ ਬਰਾਬਰ ਹੋ ਗਈ ਹੈ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਕਿ ਸਰੀਰਿਕ ਐਕਟੀਵਿਟੀ ਕਾਰਨ ਵੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਲਈ ਰੋਜ਼ ਕਸਰਤ ਜ਼ਰੂਰ ਕਰੋ। ਨਾਲ ਹੀ ਦਫ਼ਤਰ 'ਚ ਵੀ ਲਿਫਟ ਦੀ ਬਜਾਏ ਜ਼ਿਆਦਾ ਪੌੜੀਆਂ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਜ਼ਿਆਦਾ ਦਵਾਈਆਂ ਦੀ ਵਰਤੋਂ
ਸਿਰਦਰਦ, ਢਿੱਡ ਦਰਦ, ਬੁਖਾਰ, ਖਾਂਸੀ ਲਈ ਹਮੇਸ਼ਾ ਲੋਕ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਹੀ ਦਵਾਈਆਂ ਲੈ ਲੈਂਦੇ ਹਨ। ਜ਼ਿਆਦਾ ਦਵਾਈਆਂ ਦੀ ਵਰਤੋਂ ਨਾ ਸਿਰਫ ਲਿਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਸਗੋਂ ਇਸ ਨਾਲ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ।

PunjabKesari
ਜ਼ਿਆਦਾ ਲੂਣ ਖਾਣਾ
ਕੁਝ ਲੋਕ ਖਾਣੇ 'ਚ ਜ਼ਿਆਦਾ ਲੂਣ ਖਾਣਾ ਪਸੰਦ ਕਰਦੇ ਹਨ ਪਰ ਇਸ ਨਾਲ ਹੱਡੀਆਂ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋ ਸਕਦੀਆਂ ਹਨ। ਦਰਅਸਲ ਲੂਣ ਸਰੀਰ 'ਚੋਂ ਕੈਲਸ਼ੀਅਮ ਨੂੰ ਖਤਮ ਕਰ ਦਿੰਦਾ ਹੈ ਜਿਸ ਨਾਲ ਉਹ ਯੂਰਿਨ ਦੇ ਰਸਤੇ ਬਾਹਰ ਆ ਜਾਂਦਾ ਹੈ।

PunjabKesari
ਇੰਝ ਪੂਰੀ ਕਰੋ ਕੈਲਸ਼ੀਅਮ ਦੀ ਕਮੀ
ਜੇਕਰ ਸਰੀਰ 'ਚ ਕੈਲਸ਼ੀਆਂ ਦੀ ਕਮੀ ਹੈ ਤਾਂ ਖੁਰਾਕ 'ਚ ਆਂਲਵਾ, ਦੁੱਧ, ਜੀਰਾ, ਅਦਰਕ, ਅਸ਼ਵਗੰਧਾ, ਦਹੀਂ, ਆਂਡਾ, ਨਟਸ, ਮੂੰਗਫਲੀ, ਅਖਰੋਟ, ਹਰੀਆਂ ਸਬਜ਼ੀਆਂ, ਸਾਲਸਨ ਅਤੇ ਮੱਛੀ ਜ਼ਰੂਰ ਲਓ। ਇਸ ਤੋਂ ਇਲਾਵਾ ਤੁਸੀਂ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਦੀਆਂ ਗੋਲੀਆਂ ਵੀ ਲੈ ਕੇ ਖਾ ਸਕਦੇ ਹੋ।


Aarti dhillon

Content Editor

Related News