ਕੇਲੇ ਦੇ ਛਿਲਕੇ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/06/2017 1:23:15 PM

ਨਵੀਂ ਦਿੱਲੀ— ਫਲ ਕੋਈ ਵੀ ਹੋਵੇ, ਇਹ ਤੁਹਾਡੀ ਸਿਹਤ ਨੂੰ ਫਾਇਦਾ ਹੀ ਪਹੁੰਚਾਉਂਦੇ ਹਨ। ਕੇਲਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦਾ ਵੀ ਫੇਵਰਿਟ ਹੁੰਦਾ ਹੈ। ਇਸ ਲਈ ਇਸ ਨੂੰ ਲੋਕ ਹਰ ਮੌਸਮ 'ਚ ਖਾਣਾ ਪਸੰਦ ਕਰਦੇ ਹਨ। ਇਹ ਇਕ ਅਜਿਹਾ ਫਲ ਹੈ, ਜਿਸ ਵਿਚ ਵਿਟਾਮਿਨ, ਮਿਨਰਲਜ਼, ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦੀ ਹੈ। ਜ਼ਿਆਦਾਤਰ ਲੋਕ ਕੇਲਾ ਖਾ ਕੇ ਇਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਡਸਟਬਿਨ 'ਚ ਸੁੱਟ ਦਿੰਦੇ ਹਨ।  ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜਿੰਨਾ ਫਾਇਦੇਮੰਦ ਕੇਲੇ ਦਾ ਫਲ ਹੈ, ਓਨਾ ਹੀ ਫਾਇਦੇਮੰਦ ਕੇਲੇ ਦਾ ਛਿਲਕਾ ਵੀ ਹੈ। ਕੇਲੇ ਦੇ ਛਿਲਕੇ 'ਚ ਕਈ ਨਿਊਟ੍ਰੀਸ਼ਨ ਹੁੰਦੇ ਹਨ, ਜੋ ਦੰਦਾਂ ਤੋਂ ਲੈ ਕੇ ਕਿਸੇ ਵੀ ਜ਼ਖਮ ਨੂੰ ਭਰਨ 'ਚ ਬਹੁਤ ਮਦਦਗਾਰ ਸਿੱਧ ਹੁੰਦੇ ਹਨ।
1. ਦੰਦਾਂ ਦਾ ਪੀਲਾਪਨ ਦੂਰ
ਦੰਦ ਪੀਲੇ ਹਨ ਤਾਂ ਕੈਮੀਕਲ-ਯੁਕਤ ਟੁੱਥ-ਪੇਸਟ ਇਸਤੇਮਾਲ ਕਰਨ ਤੋਂ ਬਿਹਤਰ ਹੈ ਕੇਲੇ ਦਾ ਛਿਲਕਾ।
ਦੰਦਾਂ 'ਤੇ 2 ਮਿੰਟ ਲਈ ਕੇਲੇ ਦੇ ਛਿਲਕੇ ਦਾ ਅੰਦਰੂਨੀ ਹਿੱਸਾ ਰਗੜੋ। ਇਸ ਤੋਂ ਬਾਅਦ ਕੁਰਲੀ ਕਰ ਲਓ। ਇਸ ਵਿਚ ਮੌਜੂਦ  ਸ ਾਈਟ੍ਰਿਕ ਐਸਿਡ ਪੀਲੇ ਦੰਦਾਂ ਨੂੰ ਚਮਕਾ ਦਿੰਦਾ ਹੈ। ਜੇਕਰ ਤੁਸੀਂ ਇਸ ਨੂੰ  ਸਕਿੱਨ 'ਤੇ ਵੀ ਰਗੜੋਗੇ ਤਾਂ ਡੈੱਡ ਸਕਿਨ ਉਤਰ ਜਾਏਗੀ।
2. ਮੁਹਾਸੇ ਹਟਾਓ
ਵਾਰ-ਵਾਰ ਚਿਹਰੇ 'ਤੇ ਮੁਹਾਸੇ ਹੋ ਰਹੇ ਹਨ ਤਾਂ ਛੋਟਾ ਜਿਹਾ ਛਿਲਕੇ ਦਾ ਟੁਕੜਾ ਕੱਟ ਕੇ ਉਸ 'ਤੇ ਇਕ ਚੁਟਕੀ ਹਲਦੀ ਅਤੇ ਸ਼ਹਿਦ ਲਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮੁਹਾਸਿਆਂ 'ਤੇ ਰਗੜੋ। 10-15 ਮਿੰਟ ਬਾਅਦ ਮੂੰਹ ਧੋ ਲਓ। ਲਗਾਤਾਰ ਕੁਝ ਦਿਨ ਬਾਅਦ ਇਸ ਦਾ ਇਸਤੇਮਾਲ ਕਰਨ ਨਾਲ ਚਿਹਰਾ ਸਾਫ ਹੋ ਜਾਏਗਾ।
3. ਸੱਟ 'ਤੇ ਦਿਖਾਏ ਤੁਰੰਤ ਅਸਰ
ਕਈ ਵਾਰ ਸਰੀਰ 'ਤੇ ਸੱਟ ਦੇ ਨਿਸ਼ਾਨ ਪੈ ਜਾਣ ਨਾਲ ਸਕਿੱਨ ਨੀਲੀ ਪੈ ਜਾਂਦੀ ਹੈ ਜਿਸ ਨੂੰ 'ਨੀਲ' ਕਹਿੰਦੇ ਹਨ। 'ਨੀਲ 'ਦੇ ਇਨ੍ਹਾਂ ਨਿਸ਼ਾਨਾਂ ਨੂੰ ਦੂਰ ਕਰਨ ਲਈ ਇਸ 'ਤੇ ਛਿਲਕੇ ਨੂੰ  ਰਗੜੋ। ਇਸ ਤੋਂ ਇਲਾਵਾ ਕਿਤੇ ਸੱਟ ਲੱਗਣ ਨਾਲ ਦਰਦ ਉਠਦਾ ਹੈ ਤਾਂ ਉਥੇ ਕੇਲੇ ਦਾ ਛਿਲਕਾ 30 ਮਿੰਟ ਰੱਖੋ, ਦਰਦ ਗਾਇਬ ਹੋ ਜਾਵੇਗਾ।
4. ਕੀੜੇ-ਪਤੰਗੇ ਦੇ ਕੱਟਣ 'ਤੇ
ਮੱਛਰ ਕੱਟਣ 'ਤੇ ਸਕਿੱਨ 'ਤੇ ਖਾਰਿਸ਼ ਅਤੇ ਲਾਲ ਨਿਸ਼ਾਨ ਪੈ ਜਾਂਦੇ ਹਨ। ਕਈ ਵਾਰ ਤਾਂ ਇਸ ਨਾਲ ਸੋਜ ਵੀ ਹੋ ਜਾਂਦੀ ਹੈ। ਅਜਿਹੇ 'ਚ ਕੇਲੇ ਦੇ ਛਿਲਕੇ ਨੂੰ ਮੱਛਰ ਕੱਟਣ ਵਾਲੀ ਥਾਂ 'ਤੇ ਰਗੜੋ। ਇਸ ਤੋਂ ਇਲਾਵਾ ਹੋਰ ਕੀੜੇ-ਮਕੌੜੇ ਦੇ ਕੱਟਣ 'ਤੇ ਵੀ ਤੁਸੀਂ ਇਹ ਨੁਸਖਾ ਅਪਣਾ ਸਕਦੇ ਹੋ।
5. ਪਾਇਰੀਆ
ਦੰਦ ਦੇ ਰੋਗ ਮਤਲਬ ਪਾਇਰੀਆ ਕਾਰਨ ਮਸੂੜਿਆਂ ਵਿਚੋਂ ਖੂਨ ਨਿਕਲਣ ਲਗਦਾ ਹੈ। ਇਸ ਨਾਲ ਦਰਦ ਵੀ ਬਹੁਤ  ਹੁੰਦਾ ਹੈ। ਮਸੂੜਿਆਂ 'ਤੇ ਕੇਲੇ ਦਾ ਛਿਲਕਾ ਰਗੜੋ। ਇਸ ਨਾਲ ਬਹੁਤ ਆਰਾਮ ਮਿਲੇਗਾ।
6. ਮੱਸਿਆਂ ਤੋਂ ਰਾਹਤ
ਸਰੀਰ 'ਚ ਮੱਸੇ ਨੂੰ ਕੱਢਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੇਲੇ ਦਾ ਛਿਲਕਾ ਮੱਸੇ 'ਤੇ ਰੱਖੋ ਅਤੇ ਕੱਪੜੇ ਨਾਲ ਬੰਨ੍ਹ ਲਓ। ਸਵੇਰ ਤੱਕ ਮੱਸਾ ਨਿਕਲ ਜਾਏਗਾ। ਜੇਕਰ ਇਕ ਵਾਰ 'ਚ ਅਜਿਹਾ ਨਾ ਹੋਵੇ ਤਾਂ ਅਜਿਹਾ 2-3 ਵਾਰ ਲਗਾਤਾਰ ਕਰੋ।
7. ਝੁਰੜੀਆਂ ਗਾਇਬ
ਵਧਦੀ ਉਮਰ ਚਿਹਰੇ 'ਤੇ ਝੁਰੜੀਆਂ ਦੇ ਨਿਸ਼ਾਨ ਛੱਡ ਦਿੰਦੀ ਹੈ। ਇਨ੍ਹਾਂ ਨੂੰ ਦੂਰ ਕਰਨ ਲਈ ਕੇਲੇ ਦੇ ਛਿਲਕੇ ਨੂੰ ਪੀਸ ਕੇ ਉਸ ਵਿਚ ਆਂਡੇ ਦਾ ਪੀਲਾ ਹਿੱਸਾ ਮਿਲਾ ਕੇ ਪੈਕ ਤਿਆਰ ਕਰੋ। ਇਸ ਨੂੰ ਚਿਹਰੇ 'ਤੇ ਅਪਲਾਈ ਕਰੋ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। ਹਫਤੇ 'ਚ 2 ਵਾਰ ਇਸ ਪੈਕ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਨਿਖਾਰ ਆ ਜਾਂਦਾ ਹੈ ਅਤੇ ਝੁਰੜੀਆਂ ਗਾਇਬ ਹੋ ਜਾਂਦੀਆਂ ਹਨ।
8. ਡਾਰਕ ਸਰਕਲਸ ਦੀ ਛੁੱਟੀ
ਅੱਖਾਂ ਦੇ ਹੇਠਾਂ ਕਾਲੇ ਘੇਰੇ ਹਨ ਤਾਂ ਇਨ੍ਹਾਂ ਨੂੰ ਦੂਰ ਕਰਨ ਲਈ ਕੇਲੇ ਦਾ ਛਿਲਕਾ ਬੈਸਟ ਹੈ। ਕੇਲੇ ਦੇ ਛਿਲਕੇ ਤੋਂ ਸਫੈਦ ਹਿੱਸਾ ਕੱਢ ਕੇ ਇਸ ਨੂੰ ਐਲੋਵੀਰਾ ਜੈੱਲ 'ਚ ਮਿਕਸ ਕਰ ਕੇ ਡਾਰਕ ਸਰਕਲ 'ਤੇ ਲਾਓ।
9. ਸੋਰਾਇਸਿਸ ਸਕਿੱਨ ਪ੍ਰਾਬਲਮ
ਸੋਰਾਇਸਿਸ ਸਕਿੱਨ ਪ੍ਰਾਬਲਮ 'ਚ ਸਕਿੱਨ ਕਾਫੀ ਸਖਤ, ਛਿਲਕੇਦਾਰ ਅਤੇ ਡਰਾਈ ਹੋ ਜਾਂਦੀ ਹੈ ਜਿਸ ਨਾਲ ਉਸ 'ਤੇ ਖਾਰਿਸ਼ ਹੁੰਦੀ ਹੈ। ਇਸ ਖਾਰਿਸ਼ ਅਤੇ ਇਰੀਟੇਸ਼ਨ ਨੂੰ ਹਟਾਉਣ ਲਈ ਉਥੇ ਕੇਲੇ ਦਾ ਛਿਲਕਾ ਹਲਕਾ ਜਿਹਾ ਰਗੜੋ, ਤੁਰੰਤ ਰਾਹਤ ਮਿਲੇਗੀ।
10. ਸ਼ੂਜ਼, ਲੈਦਰ ਅਤੇ  ਸਿਲਵਰ ਚਮਕਾਓ
ਕੇਲੇ ਦੇ ਛਿਲਕੇ ਨੂੰ ਸ਼ੂਜ਼, ਲੈਦਰ ਅਤੇ ਸਿਲਵਰ ਦੀਆਂ ਚੀਜ਼ਾਂ 'ਤੇ ਰਗੜੋਗੇ ਤਾਂ ਉਹ ਇਕਦਮ ਨਵੀਂ ਤਰ੍ਹਾਂ ਚਮਕ ਉਠਣਗੀਆਂ।
ਬਿਹਤਰ ਨਤੀਜਾ ਹਾਸਲ ਕਰਨ ਲਈ ਕੇਲੇ ਦਾ ਛਿਲਕਾ ਤਾਜ਼ਾ ਹੀ ਇਸਤੇਮਾਲ ਕਰੋ।


Related News