ਸ਼ਹਿਦ ਵਿਚ ਕਾਲੇ ਛੋਲੇ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/26/2017 5:04:41 PM

ਨਵੀਂ ਦਿੱਲੀ— ਤੁਸੀਂ ਸਾਰੇ ਲੋਕਾਂ ਨੇ ਹਰ ਵਾਰ ਭਿਓਂ ਕੇ ਛੋਲੇ ਖਾਣ ਦੇ ਕਈ ਫਾਇਦਿਆਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਅੱਜ ਅਸੀਂ ਛੋਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਦੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ। ਇਨ੍ਹਾਂ ਨੂੰ ਇਕੱਠੇ ਖਾਣ ਨਾਲ ਕਾਫੀ ਫਾਇਦਾ ਮਿਲਦਾ ਹੈ। ਇਨ੍ਹਾਂ ਵਿਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਆਓ ਜਾਣਦੇ ਹਾਂ ਛੋਲਿਆਂ ਵਿਚ ਸ਼ਹਿਦ ਮਿਲਾ ਕੇ ਖਾਣ ਦੇ ਫਾਇਦੇ
1. ਕਾਲੇ ਛੋਲਿਆਂ ਵਿਚ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਤੁਹਾਡਾ ਕੋਲੈਸਟਰੋਲ ਲੇਵਲ ਕੰਟਰੋਲ ਵਿਚ ਰਹਿੰਦਾ ਹੈ। ਹਾਰਟ ਦੀ ਸਮੱਸਿਆ ਦਾ ਖਤਰਾ ਟਲ ਜਾਂਦਾ ਹੈ। 
2. ਇਸ ਨਾਲ ਸਰੀਰ ਦੇ ਟਾਕਸਿੰਸ ਵੀ ਦੂਰ ਹੋ ਜਾਂਦੇ ਹਨ ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। 
3. ਸ਼ਹਿਦ ਅਤੇ ਛੋਲਿਆਂ ਵਿਚ ਫਾਈਬਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਦੀ ਵਰਤੋਂ ਨਾਲ ਕਬਜ਼ ਦੂਰ ਰਹਿੰਦੀ ਹੈ ਅਤੇ ਡਾਈਜੇਸ਼ਨ ਠੀਕ ਹੁੰਦਾ ਹੈ। 
4. ਆਈਰਨ ਦੀ ਵੀ ਇਨ੍ਹਾਂ ਦੋਵਾਂ ਵਿਚ ਭਰਪੂਰ ਮਾਤਰਾ ਹੁੰਦੀ ਹੈ ਜੋ ਖੂਨ ਦੀ ਕਮੀ ਵਿਚ ਸਹਾਈ ਸਾਬਤ ਹੁੰਦਾ ਹਨ। 
5. ਇਨ੍ਹਾਂ ਦੀ ਵਰਤੋਂ ਨਾਲ ਦੰਦਾਂ ਦੇ ਨਾਲ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ ਅਤੇ ਬੁਢਾਪੇ ਦੀਆਂ ਕਈ ਦਿੱਕਤਾਂ ਦੂਰ ਹੋ ਜਾਂਦੀਆਂ ਹਨ। 
6. ਇਸ ਨਾਲ ਬਲੱਡ ਸ਼ੂਗਰ ਲੇਵਲ ਵੀ ਕੰਟਰੋਲ ਵਿਚ ਰਹਿੰਦਾ ਹੈ ਅਤੇ ਡਾਈਬੀਟੀਜ਼ ਦੇ ਮਰੀਜ ਲਈ ਵੀ ਫਾਇÎਦੇਮੰਦ ਸਾਬਤ ਹੁੰਦਾ ਹੈ।
7. ਇਸ ਨਾਲ ਮਸਲਸ ਮਜ਼ਬੂਤ ਰਹਿੰਦੇ ਹਨ। 
ਇਸ ਤੋਂ ਇਲਾਵਾ ਤੁਸੀਂ ਛੋਲਿਆਂ ਨੂੰ ਹੋਰ ਵੀ ਕਈ ਚੀਜ਼ਾਂ ਦੇ ਨਾਲ ਮਿਲਾ ਕੇ ਖਾ ਸਕਦੇ ਹੋ, ਜਿਸ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਰਹੇਗੀ। 
- ਛੋਲਿਆਂ ਵਿਚ ਸੇਂਧਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਵੀ ਫਾਇਦਾ ਮਿਲਦਾ ਹੈ। 
- ਇਸ ਦਾ ਪਾਣੀ ਵੀ ਹੱਡੀਆਂ ਦੀ ਮਜ਼ਬੂਤੀ ਬਣਾਉਂਦਾ ਹੈ। 
- ਅੰਕੁਰਿਤ ਮੂੰਗ ਵਿਚ ਛੇਲੇ ਮਿਲਾ ਕੇ ਖਾਓ।

 


Related News