ਭਾਰ ਘਟਾਉਣਾ ਹੈ ਤਾਂ ਖਾਓ ‘ਬ੍ਰਾਊਨ ਰਾਈਸ’, ਹੋਣਗੇ ਬੇਮਿਸਾਲ ਫਾਇਦੇ

Sunday, Jan 12, 2020 - 04:49 PM (IST)

ਭਾਰ ਘਟਾਉਣਾ ਹੈ ਤਾਂ ਖਾਓ ‘ਬ੍ਰਾਊਨ ਰਾਈਸ’, ਹੋਣਗੇ ਬੇਮਿਸਾਲ ਫਾਇਦੇ

ਜਲੰਧਰ - ਦੇਸ਼ ਦੇ ਲਗਭਗ ਹਰ ਹਿੱਸੇ ‘ਚ ਚੌਲ ਲੋਕ ਬੜੇ ਚਾਅ ਨਾਲ ਖਾਂਦੇ ਹਨ। ਹਾਲਾਂਕਿ ਇਕ ਪਾਸੇ ਜਿੱਥੇ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ, ਉੱਥੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਵੀ ਰਹਿੰਦਾ ਹੈ ਕਿ ਚੌਲ ਖਾਣ ਨਾਲ ਉਨ੍ਹਾਂ ਦਾ ਭਾਰ ਕਿਤੇ ਵੱਧ ਨਾ ਜਾਵੇਗਾ। ਚੌਲਾਂ ‘ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕਈ ਲੋਕ ਇਸ ਤੋਂ ਪਰਹੇਜ਼ ਕਰਦੇ ਹਨ। ਸਫੇਦ ਰੰਗ ਦੇ ਚੌਲਾਂ ਨਾਲੋਂ ਬ੍ਰਾਊਨ ਰਾਈਸ ਤੁਹਾਡੇ ਲਈ ਬਿਹਤਰ ਵਿਕਲਪ ਰਹਿਣਗੇ। ਬ੍ਰਾਊਨ ਰਾਈਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਪਰ ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਮੈਟਾਬਾਲੀਜ਼ਮ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੀ ਸੋਚ ਰਹੇ ਹੋ ਤਾਂ ਬ੍ਰਾਊਨ ਰਾਈਸ ਖਾਣਾ ਤੁਹਾਡੇ ਲਈ ਕਾਫੀ ਲਾਭਦਾਇਕ ਹੋਣਗੇ। ਬ੍ਰਾਊਨ ਰਾਈਸ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦਗਾਰ ਹੈ।

 ਬ੍ਰਾਊਨ ਰਾਈਸ ਖਾਣ ਦੇ ਫਾਇਦੇ

1. ਭਾਰ ਘਟਾਉਣ ‘ਚ ਮਦਦਗਾਰ
ਬ੍ਰਾਊਨ ਰਾਈਸ ‘ਚ ਘੱਟ ਮਾਤਰਾ ‘ਚ ਕੈਲੋਰੀ ਹੁੰਦੀ ਹੈ ਪਰ ਇਸ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਮੈਟਾਬਾਲੀਜ਼ਮ ਬਿਹਤਰ ਹੁੰਦਾ ਹੈ ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੀ ਸੋਚ ਰਹੇ ਹੋ ਤਾਂ ਬ੍ਰਾਊਨ ਰਾਈਸ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ।

PunjabKesari

2. ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ‘ਚ ਸਹਾਈ
ਕੋਲੈਸਟਰੋਲ ਲੈਵਲ ਵਧ ਜਾਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਆਸ਼ੰਕਾ ਕਾਫੀ ਵਧ ਜਾਂਦੀ ਹੈ। ਬ੍ਰਾਊਨ ਰਾਈਸ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਇਸ ਨਾਲ ਧਮਨੀਆ ਬਲਾਕ ਨਹੀਂ ਹੁੰਦੀਆਂ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
 
3. ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ
ਬ੍ਰਾਊਨ ਰਾਈਸ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧਦਾ ਨਹੀਂ ਹੈ ਰੋਜ਼ਾਨਾ ਬ੍ਰਾਊਨ ਰਾਈਸ ਖਾਣ ਨਾਲ ਡਾਇਬਿਟੀਜ਼ ਹੋਣ ਦਾ ਖਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ।

PunjabKesari

4. ਹੱਡੀਆਂ ਦੀ ਮਜ਼ਬੂਤੀ ਲਈ
ਬ੍ਰਾਊਨ ਰਾਈਸ ‘ਚ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਮੈਗਨੀਸ਼ੀਅਮ ਹੱਡੀਆਂ ਲਈ ਜ਼ਰੂਰੀ ਤੱਤ ਹੈ।
 
5. ਦਿਮਾਗ ਨੂੰ ਸਿਹਤਮੰਦ ਰੱਖੇ
ਬ੍ਰਾਊਨ ਰਾਈਸ ਨੂੰ ਡਾਈਟ ’ਚ ਸ਼ਾਮਲ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ। ਬ੍ਰਾਊਨ ਰਾਈਸ ਫੈਟੀ ਐਸਿਡਸ ਅਤੇ ਹਾਰਮੋਨਸ ਨੂੰ ਬਣਾਉਣ ’ਚ ਮਦਦ ਕਰਦੇ ਹਨ, ਜੋ ਨਰਵਸ ਸਿਸਟਮ ਨੂੰ ਫਾਇਦਾ ਪਹੁੰਚਾਉਂਦਾ ਹੈ। 


author

rajwinder kaur

Content Editor

Related News