ਬੈਂਗਨ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ, ਖਾਣ ਨਾਲ ਹੁੰਦੈ ਕਈ ਗੰਭੀਰ ਰੋਗਾਂ ਤੋਂ ਬਚਾਅ

Sunday, Mar 12, 2023 - 07:37 PM (IST)

ਨਵੀਂ ਦਿੱਲੀ—  ਬੈਂਗਨ ਇਕ ਬਹੁਤ ਵੀ ਪੌਸ਼ਟਿਕ ਤੇ ਗੁਣਕਾਰੀ ਸਬਜ਼ੀ ਹੈ। ਤੁਸੀਂ ਜਦੋਂ  ਇਸ ਦੇ ਫਾਇਦੇ ਜਾਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਬੈਂਗਨ 'ਚ ਕਈ ਪੌਸ਼ਟਿਕ ਤੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਹੋਣ ਵਾਲੀਆਂ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ। ਇਹ ਤਣਾਅ ਨੂੰ ਦੂਰ ਕਰਦਾ ਹੈ। ਬਲੱਡ ਪ੍ਰੈਸ਼ਰ ਅਤੇ ਡਾਇਬਿਟੀਜ਼ ਦੇ ਖਤਰੇ ਨੂੰ ਘੱਟ ਕਰਦਾ ਹੈ। 

ਬੈਂਗਨ ਹੈ ਪੌਸ਼ਟਿਕ ਤੱਤਾਂ ਦਾ ਖਜ਼ਾਨਾ

ਬੈਂਗਨ ਵਿੱਚ ਅਜਿਹੇ ਪੌਸ਼ਟਿਕ ਤੱਤ ਮਿਲਦੇ ਹਨ ਜੋ ਕਿ ਹੋਰ ਕਿਸੇ ਵੀ ਸਬਜ਼ ਵਿੱਚ ਨਹੀਂ ਮਿਲਦੇ। ਇਸ ਇੱਕਲੀ ਸਬਜ਼ੀ 'ਚ ਹੋਰਨਾਂ ਦੇ ਮੁਕਾਬਲੇ ਇੱਕਠੇ ਕਈ ਤੱਤ ਮਿਲਦੇ ਹਨ। ਇਸ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਕਿਉਂਕਿ ਇਸ ਵਿੱਚ ਆਈਰਨ, ਜ਼ਿੰਕ, ਵਿਟਾਮਿਨ ਤੇ ਫਾਈਬਰ ਕਈ ਸਾਰੇ ਤੱਤ ਮੌਜੂਦ ਹੁੰਦੇ ਹਨ।

ਬੈਂਗਨ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

ਪਾਚਨ ਤੰਤਰ ਲਈ ਲਾਹੇਵੰਦ

ਬੈਂਗਨ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਨਾਲ ਹੀ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਆਦਿ ਦੂਰ ਹੋ ਜਾਂਦੀਆਂ ਹਨ।

PunjabKesari

ਭਾਰ ਘੱਟ ਕਰੇ

ਬੈਂਗਨ ਸਰੀਰ ਦੇ ਵਾਧੂ ਭਾਰ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ ਕਿਉਂਕਿ ਬੈਂਗਨ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਭਾਰ ਆਸਾਨੀ ਨਾਲ ਘੱਟ ਹੁੰਦਾ ਹੈ।

PunjabKesari

ਡਾਇਬਿਟੀਜ਼ 'ਚ ਫਾਇਦੇਮੰਦ

ਬੈਂਗਨ 'ਚ ਫਾਈਬਰ ਮੌਜੂਦ ਹੋਣ ਕਾਰਨ ਡਾਇਬਿਟੀਜ਼ ਦੇ ਮਰੀਜਾਂ ਲਈ ਇਸ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰੋ।

PunjabKesari

ਇਹ ਵੀ ਪੜ੍ਹੋ : World Kidney Day 2023 : ਜਾਣੋ ਕਿਡਨੀ ਫੇਲ੍ਹ ਹੋਣ ਦੇ ਕਾਰਨ, ਲੱਛਣ ਤੇ ਬਚਾਅ ਦੇ ਉਪਾਅ ਬਾਰੇ

ਕੋਲੈਸਟਰੋਲ ਨੂੰ ਕੰਟਰੋਲ ਕਰੇ

ਬੈਂਗਨ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਲੋਸਟਰੋਲ ਦਾ ਪੱਧਰ ਘੱਟ ਬਣਿਆ ਰਹਿੰਦਾ ਹੈ। ਇਸ ਵਿੱਚ ਵੱਧ ਮਾਤਰਾ ਵਿੱਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ। ਜੋ ਕਿ ਸਾਡੇ ਸਰੀਰ ਵਿੱਚ ਕੈਲੋਸਟਰੋਲ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ ਤੇ ਇਸ ਨਾਲ ਦਿਲ ਦੀ ਬਿਮਾਰੀਆਂ ਜਿਵੇਂ ਕਿ ਹਾਰਟ ਅਟੈਕ, ਸਟ੍ਰੋਕ ਆਦਿ ਤੋਂ ਬਚਾਅ ਰਹਿੰਦਾ ਹੈ।

PunjabKesari

ਰੋਗ ਪ੍ਰਤੀਰੋਧਕ ਸਮਰਥਾ ਵਧਾਏ

ਬੈਂਗਨ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਤੇ ਆਇਰਨ ਪਾਇਆ ਜਾਂਦਾ ਹੈ। ਜੋ ਸਰੀਰ ਵਿੱਚ ਨਵੇਂ ਰੈਡ ਸੈਲਸ ਬਣਾਉਣ ਲਈ ਮਦਦ ਕਰਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਬਹਾਅ ਰੈਗੂਲਰ ਹੁੰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵੱਧਦੀ ਹੈ।

PunjabKesari

ਸਕਿਨ ਕੈਂਸਰ ਦਾ ਖਤਰਾ ਕਰਦੈ ਘੱਟ

ਬੈਂਗਨ ਦੀ ਵਰਤੋਂ ਨਾਲ ਸਕਿਨ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਲਈ ਜਿਨ੍ਹਾਂ ਨੂੰ ਸਕਿਨ ਸਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੈਂਗਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ

ਬੈਂਗਨ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਸਰੀਰ 'ਚ ਬਲੱਡ ਪ੍ਰੈਸ਼ਰ ਨੂੰ ਵਧਣ ਅਤੇ ਘੱਟਣ ਤੋਂ ਰੋਕਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

PunjabKesari

ਦਿਲ ਨੂੰ ਸਿਹਤਮੰਦ ਰੱਖੇ

ਰੋਜ਼ਾਨਾ ਬੈਂਗਨ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਇਸ ਨਾਲ ਤੁਹਾਨੂੰ ਦਿਲ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News