ਬ੍ਰੇਕਫਾਸਟ ਨਾ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਇਹ 4 ਵੱਡੇ ਨੁਕਸਾਨ
Wednesday, Oct 10, 2018 - 09:46 AM (IST)
ਜਲੰਧਰ— ਦਿਨਭਰ ਦੇ ਆਹਾਰ 'ਚ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਬ੍ਰੇਕਫਾਸਟ ਸਕਿਪ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਬ੍ਰੇਕਫਾਸਟ ਸਕਿਪ ਕਰਨ ਨਾਲ ਕਈ ਗੰਭੀਰ ਬੀਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਬ੍ਰੇਕਫਾਸਟ ਨਾ ਕਰਨ ਨਾਲ ਹੁੰਦੇ ਹਨ ਇਹ ਨੁਕਸਾਨ—
1. ਸ਼ੂਗਰ
ਬ੍ਰੇਕਫਾਸਟ ਨਾ ਕਰਨ ਨਾਲ ਸ਼ੂਗਰ ਹੋਣ ਦਾ ਖਤਰਾ ਕਾਫੀ ਹੱਦ ਤੱਕ ਵਧ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਜੋ ਮਹਿਲਾਵਾਂ ਬ੍ਰੇਕਫਾਸਟ ਨਹੀਂ ਕਰਦੀਆਂ ਉਨ੍ਹਾਂ 'ਚ ਟਾਈਪ 2 ਸ਼ੂਗਰ ਹੋਣ ਦੀ ਸੰਭਾਵਨਾ 20 ਫੀਸਦੀ ਜ਼ਿਆਦਾ ਹੁੰਦੀ ਹੈ।
2. ਭਾਰ ਵਧਨਾ
ਜੇਕਰ ਤੁਹਾਨੂੰ ਲੱਗਦਾ ਹੈ ਕਿ ਬ੍ਰੇਕਫਾਸਟ ਸਕਿਨ ਕਰਨ ਨਾਲ ਭਾਰ ਘੱਟ ਹੁੰਦਾ ਤਾਂ ਤੁਸੀਂ ਗਲਤ ਹੋ। ਕਈ ਸੱਟਡੀ 'ਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਰੋਜ਼ਾਨਾ ਬ੍ਰੇਫਾਸਟ ਕਰਨ ਨਾਲ ਸਰੀਰ ਦਾ ਭਾਰ ਠੀਕ ਬਣਿਆ ਰਹਿੰਦਾ ਹੈ।
3. ਭੁੱਖ ਲੱਗਣ ਨਾਲ ਗੁੱਸਾ ਜ਼ਿਆਦਾ
ਜ਼ਿਆਦਾ ਲੰਬੇ ਸਮੇਂ ਤੱਕ ਭੁੱਖਾ ਰਹਿਣ ਨਾਲ ਕਈ ਲੋਕਾਂ 'ਚ ਗੁੱਸਾ ਆਉਣ ਲੱਗਦਾ ਹੈ। ਇਕ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਮਰਦ ਰੋਜ਼ਾਨਾ ਬ੍ਰੇਕਫਾਸਟ ਕਰਦੇ ਹਨ ਉਨ੍ਹਾਂ ਦਾ ਮੂਡ ਉਨ੍ਹਾਂ ਲੋਕਾਂ ਦੇ ਮੁਕਾਬਲੇ ਠੀਕ ਰਹਿੰਦਾ ਹੈ ਜੋ ਬ੍ਰੇਕਫਾਸਟ ਨਹੀਂ ਕਰਦੇ। ਇਸ ਤੋਂ ਇਲਾਵਾ ਬ੍ਰੇਕਫਾਸਟ ਨਾ ਕਰਨ ਨਾਲ ਚੱਕਰ ਅਤੇ ਸਿਰ ਦਰਦ ਦਾ ਅਹਿਸਾਸ ਵੀ ਹੋ ਸਕਦਾ ਹੈ।
4. ਮੂੰਹ 'ਚੋਂ ਬਦਬੂ ਆਉਣਾ
ਬ੍ਰੇਕਫਾਸਟ ਨਾ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ ਬਲਕਿ ਇਸ ਨਾਲ ਸੋਸ਼ਲ ਲਾਈਫ ਵੀ ਪ੍ਰਭਾਵਿਤ ਹੋ ਸਕਦੀ ਹੈ। ਜੀ ਹਾਂ, ਬ੍ਰੇਕਫਾਸਟ ਨਾ ਕਰਨ ਨਾਲ ਮੂੰਹ 'ਚ ਸਲਾਈਵਾ ਘੱਟ ਮਾਤਰਾ 'ਚ ਬਣਦਾ ਹੈ, ਜਿਸ ਨਾਲ ਜੀਭ 'ਤੇ ਮੌਜ਼ੂਦ ਬੈਕਟੀਰੀਆ ਦੂਰ ਨਹੀਂ ਹੋ ਪਾਉਂਦੇ ਅਤੇ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ।
