ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Friday, Jul 20, 2018 - 03:11 PM (IST)

ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਰਾਤ ਦਾ ਬਚਿਆ ਹੋਇਆ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਕਈ ਬੀਮਾਰੀਆਂ ਨੂੰ ਬੁਲਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਬੇਹੀ ਰੋਟੀ ਖਾਣ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗਦੀ ਹੈ ਪਰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ। ਬੇਹੀ ਰੋਟੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਬੇਹੀ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫੀ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ, ਆਓ ਜਾਣਦੇ ਹਾਂ ਇਸ ਬਾਰੇ...
1. ਡਾਇਬਿਟੀਜ਼
ਡਾਇਬਿਟੀਜ਼ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਵੀ ਬੇਹੀ ਰੋਟੀ ਕਾਫੀ ਕਾਰਗਰ ਸਾਬਤ ਹੁੰਦੀ ਹੈ। ਹਰ ਰੋਜ਼ ਫਿੱਕੇ ਦੁੱਧ ਨਾਲ ਬੇਹੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
2. ਪੇਟ ਲਈ ਫਾਇਦੇਮੰਦ
ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਬੇਹੀ ਰੋਟੀ ਦਵਾਈ ਦੇ ਬਰਾਬਰ ਹੁੰਦੀ ਹੈ। ਸਵੇਰ ਦੇ ਸਮੇਂ ਠੰਡੇ ਦੁੱਧ ਨਾਲ ਬੇਹੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼,ਐਸਿਡਿਟੀ, ਪੇਟ 'ਚ ਜਲਣ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਾਚਨ ਸ਼ਕਤੀ ਠੀਕ ਹੁੰਦੀ ਹੈ।
3. ਬਲੱਡ ਪ੍ਰੈਸ਼ਰ
ਠੰਡੇ ਦੁੱਧ 'ਚ ਬੇਹੀ ਰੋਟੀ ਨੂੰ ਭਿਉਂ ਕੇ 10 ਮਿੰਟ ਲਈ ਰੱਖ ਦਿਓ। ਸਵੇਰ ਦੇ ਨਾਸ਼ਤੇ 'ਚ ਇਸ ਨੂੰ ਖਾਓ। ਆਪਣੀ ਪਸੰਦ ਨਾਲ ਸੁਆਦ ਲਈ ਇਸ 'ਚ ਖੰਡ ਵੀ ਮਿਲਾ ਸਕਦੇ ਹੋ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ। ਰੋਜ਼ਾਨਾ ਸਵੇਰੇ ਠੰਡੇ ਦੁੱਧ ਨਾਲ 2 ਬੇਹੀ ਰੋਟੀਆਂ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। 
4. ਤਣਾਅ
ਜੇਕਰ ਤੁਹਾਡਾ ਪੇਟ ਖਰਾਬ ਰਹਿੰਦਾ ਹੈ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਅਕਸਰ ਤਣਾਅ ਰਹਿੰਦਾ ਹੈ ਤਾਂ ਬੇਹੀ ਰੋਟੀ ਖਾਓ।ਇਸ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
5. ਚੰਗੀ ਸਿਹਤ ਲਈ
ਬੇਹੀ ਰੋਟੀ ਨੂੰ ਦੁੱਧ 'ਚ ਭਿਉਂ ਕੇ ਖਾਣ ਨਾਲ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ।ਇਹ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੀ ਹੈ।  


Related News