ਬਵਾਸੀਰ ਦੇ ਇਲਾਜ ਲਈ ਲਾਹੇਵੰਦ ਸਾਬਤ ਹੁੰਦਾ ਹੈ ਕੇਲਾ
Monday, Oct 28, 2019 - 05:52 PM (IST)
ਜਲੰਧਰ— ਗਲਤ ਖਾਣ-ਪੀਣ ਕਰਕੇ ਇਨਸਾਨ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਖਾਣ-ਪੀਣ ਦੀ ਆਦਤ, ਪਾਣੀ ਘੱਟ ਪੀਣਾ ਅਤੇ ਭੋਜਨ 'ਚ ਫਾਈਬਰ ਦੀ ਕਮੀ ਦੇ ਕਾਰਨ ਕਬਜ਼ ਦੀ ਬੀਮਾਰੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਜੇਕਰ ਸਮਾਂ ਰਹਿੰਦੇ ਕਬਜ਼ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਵਾਸੀਰ ਦਾ ਰੂਪ ਲੈ ਸਕਦੀ ਹੈ। ਬਵਾਸੀਰ ਇਕ ਗੰਭੀਰ ਬੀਮਾਰੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੇਲੇ ਦੀ ਵਰਤੋਂ ਕਰ ਸਕਦੇ ਹੋ। ਕੇਲਾ ਦਾ ਫਲ ਬਵਾਸੀਰ ਦੀ ਬੀਮਾਰੀ ਤੋਂ ਨਿਜਾਤ ਦਿਵਾਉਣ 'ਚ ਬੇਹੱਦ ਫਾਇਦੇਮੰਦ ਹੁੰਦਾ ਹੈ।
ਬਵਾਸੀਰ ਦੇ ਇਲਾਜ ਲਈ ਘਰੇਲੂ ਨੁਸਖੇ ਦਾ ਕੰਮ ਕਰਦਾ ਹੈ ਕੇਲਾ
ਪੱਕਿਆ ਹੋਇਆ ਕੇਲਾ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ 'ਚ ਘਰੇਲੂ ਨੁਸਖੇ ਦਾ ਕੰਮ ਕਰਦਾ ਹੈ। ਕਾਰਬੋਹਾਈਡ੍ਰੇਟਸ ਨਾਲ ਭਰਪੂਰ ਕੇਲਾ ਬਵਾਸੀਰ ਦੇ ਮਰੀਜ਼ਾਂ ਲਈ ਦਵਾਈ ਦੇ ਰੂਪ 'ਚ ਕੰਮ ਕਰਦਾ ਹੈ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਇਕ ਕੇਲੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਦਰਦ ਅਤੇ ਸੜਨ ਦੂਰ ਕਰਦਾ ਹੈ ਕੇਲਾ
ਬਵਾਸੀਰ ਕਾਰਨ ਦਰਦ ਅਤੇ ਸੜਨ ਮਹਿਸੂਸ ਹੋਣ ਲੱਗ ਜਾਂਦੀ ਹੈ। ਕੇਲੇ ਦਾ ਫਲ ਦਰਦ ਅਤੇ ਸੜਨ ਨੂੰ ਦੂਰ 'ਚ ਬੇਹੱਦ ਮਦਦਗਾਰ ਸਾਬਤ ਹੁੰਦਾ ਹੈ।
ਲਾਈਫ ਸਟਾਈਲ 'ਚ ਬਦਲਾਅ ਕਾਰਨ ਵੀ ਦੂਰ ਹੋਵੇਗੀ ਬਵਾਸੀਰ
ਦੂਜੀਆਂ ਬੀਮਾਰੀਆਂ ਦੇ ਵਾਂਗ ਬਵਾਸੀਰ ਦੀ ਬੀਮਾਰੀ ਨੂੰ ਵੀ ਤੁਸੀਂ ਆਪਣੀ ਡਾਈਟ 'ਚ ਬਦਲਾਅ ਕਰਕੇ ਦੂਰ ਕਰ ਸਕਦੇ ਹੋ। ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰੋ। ਇਸ ਤੋਂ ਇਲਾਵਾ ਜ਼ਿਆਦਾ ਪਾਣੀ ਨਾਲ ਲਿਕਵਿਡ ਡਾਈਟ ਦਾ ਸੇਵਨ ਕਰੋ ਤਾਂਕਿ ਸਰੀਰ ਹਾਈਡ੍ਰੇਟੇਡ ਰਹੇ। ਇਸ ਤੋਂ ਇਲਾਵਾ ਹੈਲਦੀ ਕਸਰਤ ਅਤੇ ਨੀਂਦ ਵੀ ਬਵਾਸੀਰ ਦੇ ਇਲਾਜ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਇਨ੍ਹਾਂ ਦੇ ਨਾਲ-ਨਾਲ ਕੇਲੇ ਦਾ ਫਲ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ।
ਹੋਰ ਵੀ ਜਾਣੋ ਕੇਲਾ ਖਾਣ ਦੇ ਫਾਇਦੇ
ਖੂਨ ਦੀ ਕਮੀ ਨੂੰ ਕਰੇ ਦੂਰ
ਆਇਰਨ ਅਤੇ ਡਾਇਟਰੀ ਫਾਈਬਰ ਨਾਲ ਭਰਪੂਰ ਕੇਲਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਸ ਨਾਲ ਬਲੱਡ ਹੀਮੋਗਲੋਬਿਨ ਦਾ ਪੱਧਰ ਵੀ ਵੱਧਦਾ ਹੈ।
ਤਣਾਅ ਨੂੰ ਕਰੇ ਦੂਰ
ਕੇਲੇ 'ਚ ਵਿਟਾਮਿਨ ਬੀ-6 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤਣਾਅ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਕੇਲੇ 'ਚ 105 ਕੈਲੋਰੀ ਹੁੰਦੀ ਹੈ, ਜੋ ਭਾਰ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਭਾਰ ਘੱਟ ਕਰਨ ਲਈ ਬ੍ਰੇਕਫਾਸਟ 'ਚ 2 ਕੇਲੇ ਅਤੇ 1 ਕੱਪ ਦੁੱਧ ਮਿਕਸ ਕਰੋ। ਇਸ ਦਾ ਸ਼ੇਕ ਬਣਾ ਕੇ ਪੀਣਾ ਚਾਹੀਦਾ ਹੈ। ਇਸ ਦੇ ਇਲਾਵਾ ਤੁਹਾਨੂੰ ਤਿੰਨ ਕੇਲੇ ਰੋਜ਼ਾਨਾ ਖਾਣੇ ਚਾਹੀਦੇ ਹਨ। ਅਜਿਹਾ ਕਰਨ ਦੇ ਨਾਲ ਤੇਜ਼ੀ ਨਾਲ ਭਾਰ ਘੱਟ ਹੋਣ ਲੱਗਦਾ ਹੈ।
ਵਧੀਆ ਡਾਈਜ਼ੇਸ਼ਨ ਸਿਸਟਮ
ਕੇਲੇ 'ਚ ਪਾਏ ਜਾਣ ਵਾਲੇ ਫਾਈਬਰ ਨਾਲ ਡਾਈਜ਼ੇਸ਼ਨ ਸਿਸਟਮ ਸਹੀ ਰਹਿੰਦਾ ਹੈ। ਕੇਲੇ 'ਚ ਕੁਦਰਤੀ ਸ਼ੂਗਰ ਅਤੇ ਐਂਟੀਬਾਓਟਿਕ ਤੱਤ ਹੁੰਦੇ ਹਨ, ਜਿਸ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।