ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਹੁੰਦੀ ਹੈ ਬੇਹੱਦ ਫਾਇਦੇਮੰਦ

Saturday, Aug 12, 2017 - 04:00 PM (IST)

ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਹੁੰਦੀ ਹੈ ਬੇਹੱਦ ਫਾਇਦੇਮੰਦ

ਨਵੀਂ ਦਿੱਲੀ— ਕਾਲੀ ਮਿਰਚ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਕਾਲੀ ਮਿਰਚ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਵਿਚ ਮੌਜੂਦ ਵਿਟਾਮਿਨ ਏ ਵਿਟਾਮਿਨ ਬੀ ਅਤੇ ਸੇਲੇਨਿਯਮ ਅਤੇ ਵੀਟਾ ਕੈਰੋਟੀਨ ਵਰਗੇ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਕਾਲੀ ਮਿਰਚ ਤੁਹਾਨੂੰ ਕੈਂਸਰ, ਪੇਟ ਵਿਚ ਅਲਸਰ, ਡਿਪਰੈਸ਼ਨ, ਡਾਈਰੀਆ ਦਿਲ ਦੇ ਰੋਗ, ਆਰਥਰਾਈਟ, ਅਤੇ ਦੰਦਾਂ ਵਿਚ ਦਰਦ ਤੋਂ ਬਚਾਉਂਦਾ ਹੈ। ਰੋਜ਼ਾਨਾ ਕਾਲੀ ਮਿਰਚ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਆਓ ਜਾਣਦੇ ਹਾਂ ਕਿਸ ਤਰ੍ਹਾਂ ਕਾਲੀ ਮਿਰਚ ਤੁਹਾਡੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ ਰੱਖਦੀ ਹੈ। 
1. ਕੈਂਸਰ ਅਤੇ ਗਠੀਏ ਦੀ ਸਮੱਸਿਆ
ਕਾਲੀ ਮਿਰਚ ਵਿਚ ਮੌਜੂਦ ਪਿਪੇਰਾਈਨ ਆਰਥਰਾਈਟਸ ਅਤੇ ਕੈਂਸਰ ਨਾਲ ਲੜਣ ਦੇ ਐਂਟੀ ਇੰਫਲੀਮੇਟਰੀ ਗੁਣ ਹੁੰਦੇ ਹਨ। ਇਸ ਵਿਚ ਹਲਦੀ ਮਿਲਾ ਕੇ ਖਾਣ ਨਾਲ ਇਸ ਦੀ ਅਸਰ ਹੋਰ ਵੀ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੇ ਸੈੱਲਾਂ ਨੂੰ ਬੈਕਟੀਰੀਆ ਨਾਲ ਲੜਣ ਵਿਚ ਮਦਦ ਕਰਦਾ ਹੈ। ਇਸ ਨਾਲ ਔਰਤਾਂ ਕੈਸਰ ਤੋਂ ਬਚੀਆਂ ਰਹਿੰਦੀਆਂ ਹਨ। 
2. ਪੇਟ ਦਾ ਅਲਸਰ 
ਇਹ ਪੇਟ ਦੇ ਅਲਸਰ ਲਈ ਡ੍ਰਗ ਦੀ ਤਰ੍ਹਾਂ ਕੰਮ ਕਰਦੀ ਹੈ। ਕਾਲੀ ਮਿਰਚ ਪੇਟ ਦੀ ਸੋਜ ਨੂੰ ਘਟਾ ਤੇ ਗੈਸਿਟ੍ਰਕ ਨੂੰ ਰੋਕਣ ਤੋਂ ਬਾਅਦ ਅੰਦਰੂਮੀ ਲਾਈਨਿੰਗ ਨੂੰ ਖੁਰਚਜੀ ਹੈ, ਜਿਸ ਨਾਲ ਤੁਹਾਡੇ ਪੇਟ ਦਾ ਅਲਸਰ ਠੀਕ ਹੋ ਜਾਂਦਾ ਹੈ। ਇਕ ਚੁਟਕੀ ਪਿਸੀ ਹੋਈ ਕਾਲੀ ਮਿਰਚ ਦੀ ਵਰਤੋਂ ਨਾਲ ਅਲਸਰ ਦੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ 1 ਗਲਾਸ ਲੱਸੀ ਵਿਚ ਇਸ ਨੂੰ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। 
3. ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾ ਲਈ ਕਾਲੀ ਮਿਰਚ ਔਸ਼ਧੀ ਦਾ ਕੰਮ ਕਰਦੀ ਹੈ। ਇਸ ਵਿਚ ਮੌਜੂਦ ਪਿਪੇਰਾਈਨ ਅਤੇ ਕੈਲਸ਼ੀਅਮ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਕਰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਪੂਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਨਰਮ ਬਣਿਆ ਰਹਿੰਦਾ ਹੈ। ਕਾਲੀ ਮਿਰਚ ਹਾਈਪਰਟੈਂਸ਼ਰ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 
4. ਦੰਦਾਂ ਦੇ ਦਰਦ ਤੋਂ ਰਾਹਤ
ਦੰਦਾਂ ਵਿਚ ਕਿਸੇ ਵੀ ਤਰ੍ਹਾਂ ਦੇ ਦਰਦ ਵਿਚ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ। ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਤੱਤ ਦੰਦ ਦਰਦ, ਸੜਣ, ਮੂੰਹ ਦੇ ਛਾਲਿਆਂ ਦੀ ਸੋਜ ਅਤੇ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ। ਕਾਲੀ ਮਿਰਚ, ਨਮਕ ਅਤੇ ਲੌਂਗ ਦੇ ਤੇਲ ਨੂੰ ਮਿਲਾ ਕੇ ਸਵੇਰੇ ਇਸ ਨਾਲ ਕੁਰਲੀ ਕਰੋ। ਇਸ ਨਾਲ ਕੁਝ ਸਮੇਂ ਵਿਚ ਹੀ ਤੁਹਾਨੂੰ ਦੰਦ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
5. ਡਿਪ੍ਰੈਸ਼ਨ ਵਿਚ ਫਾਇਦੇਮੰਦ
ਅਕਸਰ ਲੋਕਾਂ ਨੂੰ ਕੰਮ ਦੇ ਪ੍ਰੈਸ਼ਰ ਦੇ ਕਾਰਨ ਡਿਪ੍ਰੈਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੀ ਮਦਦ ਨਾਲ ਸਰੀਰ ਵਿਚ ਸੇਰੋਟੋਨਿਨ ਹਾਰਮੋਨ ਬਣਦਾ ਹੈ, ਜੋ ਤੁਹਾਨੂੰ ਡਿਪਰੈਸ਼ਨ ਦਜੀ ਸਮੱਸਿਆ ਦੂਰ ਰੱਖਦਾ ਹੈ। ਰੋਜ਼ਾਨਾ ਸਵੇਰੇ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਸਾਰਾ ਦਿਨ ਤਾਜਾ ਮਹਿਸੂਸ ਕਰਦੇ ਹੋ।


Related News