ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ

Friday, May 21, 2021 - 11:11 AM (IST)

ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ

ਨਵੀਂ ਦਿੱਲੀ- ਪੂਰੇ ਦੇਸ਼ ਵਿਚ ਅੱਜ ਕੱਲ ਕੋਰੋਨਾ ਦੇ ਮਰੀਜ਼ਾਂ ’ਚ ਫੈਲ ਰਹੀ ਬੀਮਾਰੀ ਬਲੈਕ ਫੰਗਸ ਭਾਵ ਮਿਊਕਰਮਾਈਕੋਸਿਸ ਨੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਬੇਹੱਦ ਜਾਨਲੇਵਾ ਹੈ ਅਤੇ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ’ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਸਮੇਂ ਦੇਸ਼ ਵਿਚ ਬਲੈਕ ਫੰਗਸ ਬੀਮਾਰੀ ਦੇ ਮਾਮਲੇ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ ਅਤੇ ਪੰਜਾਬ ’ਚ ਸਾਹਮਣੇ ਆ ਰਹੇ ਹਨ। ਇਸ ਦੌਰਾਨ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਕੋਰੋਨਾ ਤੋਂ ਬਾਅਦ ਰਿਕਵਰ ਹੋਏ ਕਿਹੜੇ ਮਰੀਜ਼ਾਂ ਨੂੰ ਬਲੈਕ ਫੰਗਸ ਤੋਂ ਖਤਰਾ ਹੈ।
ਪੀ. ਜੀ. ਆਈ. ਤੋਂ ਐੱਮ. ਐੱਸ. ਅਤੇ ਪੰਜਾਬ ਦੇ ਸੈਂਟਰਲ ਹਸਪਤਾਲ ਤੇ ਜਲੰਧਰ ਦੇ ਕੰਨ, ਨੱਕ ਤੇ ਗਲਾ (ਈ. ਐੱਨ. ਟੀ.) ਮਾਹਿਰ ਡਾ. ਯਸ਼ ਸ਼ਰਮਾ ਮੁਤਾਬਕ ਪੋਸਟ ਕੋਵਿਡ ਬਲੈਕ ਫੰਗਸ ਹੁਣ ਦੇਸ਼ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ। ਸਾਰੀ ਸਿਹਤ ਪ੍ਰਣਾਲੀ ਕੋਰੋਨਾ ਨਾਲ ਜੰਗ ਲੜਣ ’ਚ ਲੱਗੀ ਹੋਈ ਹੈ। 
ਡਾ. ਯਸ਼ ਸ਼ਰਮਾ ਕਹਿੰਦੇ ਹਨ ਕਿ ਬਲੈਕ ਫੰਗਸ ਹਵਾ ’ਚ ਮੌਜੂਦ ਹੁੰਦਾ ਹੈ। ਮਰੀਜ਼ਾਂ ਨੂੰ ਧੁੜ ਭਰੇ ਵਾਤਾਵਰਨ ’ਚ ਜਾਣ ਤੋਂ ਬਚਣਾ ਚਾਹੀਦਾ ਹੈ। ਮਾਹਿਰਾਂ ਦੀ ਸਲਾਹ ਮੁਤਾਬਕ ਨਿਯਮਿਤ ਰੂਪ ਨਾਲ ਨੱਕ ’ਚ ਪਾਣੀ ਭਰਨ  ਨਾਲ ਮਦਦ ਮਿਲੇਗੀ। ਸ਼ੁਰੂਆਤੀ ਲੱਛਣ ਨਜ਼ਰ ਆਉਣ ’ਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਸ਼ੂਗਰ ਦੇ ਰੋਗੀਆਂ ਦੀ ਨਿਯਮਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। 
ਪੋਸਟ ਕੋਵਿਡ ਫੰਗਸ ਇਕ ਨਵੀਂ ਚੁਣੌਤੀ 
ਡਾ. ਯਸ਼ ਸ਼ਰਮਾ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਤੋਂ ਪੀੜਤ ਕੁਝ ਗੰਭੀਰ ਰੋਗੀਆਂ ’ਚ ਕੋਵਿਡ ਨੇ ਇਕ ਨਵੇਂ ਰੋਗ ਬਲੈਕ ਫੰਗਸ ਨੂੰ ਮੁੜ ਤੋਂ ਜਨਮ ਦਿੱਤਾ ਹੈ। ਗੰਭੀਰ ਬੀਮਾਰੀ ’ਚ ਜੇ ਇਸ ਨੂੰ ਕੰਟਰੋਲ ਕੀਤੇ ਬਿਨਾਂ ਛੱਡ ਦਿੱਤਾ ਜਾਏ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ।
ਇਹ ਇਕ ਗੰਭੀਰ ਬੀਮਾਰੀ ਹੈ ਜੋ ਨੱਕ ਤੋਂ ਸ਼ੁਰੂ ਹੁੰਦੀ ਹੈ ਅਤੇ ਅੱਖ, ਦਿਮਾਗ ਅਤੇ ਜਬਾੜੇ ਤੱਕ ਫੈਲ ਸਕਦੀ ਹੈ। ਪਿਛਲੇ ਇਕ ਮਹੀਨੇ ਵਿਚ ਅਸੀਂ ਤਿੰਨ ਤਰ੍ਹਾਂ ਦੇ ਮਾਮਲੇ ਵੇਖੇ ਹਨ। ਪਹਿਲਾਂ ਸਾਇਨਸ ’ਚ ਬੀਮਾਰੀ, ਦ੍ਰਿਸ਼ਟੀ ਦਾ ਨੁਕਸਾਨ ਅਤੇ ਤੀਜਾ ਅੱਖ ਦੀ ਸੋਜ। ਇਹ ਤਿੰਨ ਮੁੱਖ ਲੱਛਣ ਹਨ। ਇਸ ਨੂੰ ਹੀ ਬਲੈਕ ਫੰਗਸ ਕਿਹਾ ਜਾਂਦਾ ਹੈ। ਇਸ ਬੀਮਾਰੀ ਕਾਰਨ ਸਰੀਰ ਦੇ ਟੀਸੂ ਡੈੱਡ ਹੋ ਜਾਂਦੇ ਹਨ ਅਤੇ ਪ੍ਰਭਾਵਿਤ ਹਿੱਸੇ ਦਾ ਰੰਗ ਗੁਲਾਬੀ ਤੋਂ ਕਾਲਾ ਹੋ ਜਾਂਦਾ ਹੈ।
ਕੋਰੋਨਾ ਪਿੱਛੋਂ ਕਿਹੜੇ ਮਰੀਜ਼ ਹੁੰਦੇ ਹਨ ਸ਼ਿਕਾਰ
ਡਾ. ਸ਼ਰਮਾ ਮੁਤਾਬਕ ਕੋਰੋਨਾ ਦੇ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ’ਚ ਬਲੈਕ ਫੰਗਸ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਇਨ੍ਹਾਂ ਵਿਚ ਅਜਿਹੇ ਮਰੀਜ਼ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦਾ ਸ਼ੂਗਰ ਲੈਵਲ ਲੰਬੇ ਸਮੇਂ ’ਤੋਂ ਕੰਟਰੋਲ ’ਚ ਨਾ ਹੋਵੇ। ਲੰਬੇ ਸਮੇਂ ਤੱਕ ਆਕਸੀਜਨ ਰਾਹੀਂ ਇਲਾਜ ਦੌਰਾਨ ਨਮੀ ਲਈ ਡਿਜੀਟਲ ਵਾਟਰ ਦੀ ਵਰਤੋਂ ਨਾ ਕੀਤੀ ਹੋਵੇ ਤਾਂ ਵੀ ਬਲੈਕ ਫੰਗਸ ਹੋਣ ਦਾ ਡਰ ਹੁੰਦਾ ਹੈ। ਕੋਰੋਨਾ ਦੌਰਾਨ ਸਟੀਰਾਈਡਸ ਦੀ ਹੈਵੀ ਡੋਜ਼ ਵੀ ਮਰੀਜ਼ ਦੇ ਠੀਕ ਹੋਣ ਪਿੱਛੋਂ  ਜਾਨਲੇਵਾ ਹੋ ਸਕਦੀ ਹੈ। 
ਕੋਵਿਡ ਨੂੰ ਕੰਟਰੋਲ ਕਰਨ ਲਈ ਬਲੱਡ ਸ਼ੂਗਰ ਦੇ ਪੱਧਰ ਅਤੇ ਸਟੀਰਾਈਡ ’ਚ ਅਚਾਨਕ ਵਾਧਾ ਮਰੀਜ਼ ਲਈ ਖਤਰਨਾਕ ਹੈ। ਗੁਰਦੇ ਵੀ ਬੀਮਾਰੀ ਕਾਰਨ ਡਾਇਲਸਿਸ ’ਤੇ ਅਤੇ ਕੈਂਸਰ ਤੋਂ ਪੀੜਤ ਰੋਗੀਆਂ ਲਈ ਕੋਵਿਡ ਦੌਰਾਨ ਬਲੈਕ ਫੰਗਸ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਵਿਡ ਬੀਮਾਰੀ ’ਚ ਫੈਰਿਟਨ ਦਾ ਵਧਿਆ ਹੋਇਆ ਪੱਧਰ ਵੀ ਵਾਇਰਸ ਨੂੰ ਵਧਾਉਣ ’ਚ ਮਦਦ ਕਰਦਾ ਹੈ।

PunjabKesari
ਕੀ ਹਨ ਮੁੱਢਲੇ ਸੰਕੇਤ
ਨੱਕ, ਮੱਥਾ, ਅੱਖਾਂ ਅਤੇ ਇਸ ਦੇ ਆਸ-ਪਾਸ ਤੇਜ਼ ਦਰਦ
ਮੱਥੇ ਅਤੇ ਚਿਹਰੇ ਸੁੰਨ ਹੋਣਾ
ਨਜ਼ਰ ਦੀ ਕਮੀ ਅਤੇ ਅੱਖ ਨੂੰ ਖੋਲ੍ਹਣ ’ਚ ਅਸਮਰੱਥਾ ਹੋਣੀ।
ਨੱਕ ਦੇ ਇਕ ਪਾਸੇ ਵਧੇਰੇ ਰੁਕਾਵਟ ਹੋਣੀ।
ਦੰਦਾਂ ਦਾ ਢਿੱਲਾ ਹੋਣਾ।
ਕਿਵੇਂ ਹੁੰਦਾ ਹੈ ਬਲੈਕ ਫੰਗਸ ਦਾ ਇਲਾਜ
ਰੋਗ ਦੇ ਵਾਧੇ ਸਬੰਧੀ ਮੁੱਢਲੇ ਸੰਕੇਤ ਲਈ ਨੱਕ, ਸਾਇਨਸ, ਅੱਖ ਅਤੇ ਸਿਰ ਲਈ ਵਿਸ਼ੇਸ਼ ਕਿਸਮ ਦੀ ਐੱਮ. ਆਰ. ਆਈ. ਅਤੇ ਸੀ. ਟੀ. ਸਕੈਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਇਨਫੈਕਸ਼ਨ ਤੋਂ ਬਾਅਦ 7 ਦਿਨ ਤੋਂ 3 ਹਫ਼ਤਿਆਂ ਤੱਕ ਹੋ ਸਕਦੀ ਹੈ। ਡਾ. ਸ਼ਰਮਾ ਮੁਤਾਬਕ ਸਾਇਨਸ, ਨੱਕ ਅਤੇ ਅੱਖ ਦੇ ਨਾਲ ਹੀ ਜਬਾੜੇ ਵਰਗੇ ਹੋਰਨਾਂ ਖੇਤਰਾਂ ਤੋਂ ਬੈੱਡ ਟੀਸ਼ੂ ਹਟਾ ਕੇ ਸਰਜੀਕਲ ਪ੍ਰਬੰਧ ਕਰਨਾ ਹੀ ਇਸ ਦਾ ਹੱਲ ਹੈ। ਇਸ ਨੂੰ ਈ. ਐੱਮ. ਪੀ. ਮਾਹਿਰ ਅਤੇ ਹੋਰਨਾਂ ਡਾਕਟਰਾਂ ਦੀ ਇਕ ਟੀਮ ਵਲੋਂ ਕੀਤਾ ਜਾਂਦਾ ਹੈ। ਸਰਜਰੀ ਪਿੱਛੋਂ ਐਂਟੀ ਫੰਗਸ ਦਵਾਈਆਂ ਜਿਵੇਂ ਅਮਫੋਟੇਰਿਸਿਨ ਜਾਂ ਓਰਲ ਪਾਸਕੋਨਾਜੋਲ ਦਿੱਤੀ ਜਾਂਦੀ ਹੈ। ਸ਼ੂਗਰ ਵਰਗੇ ਹੋਰਨਾਂ ਕਾਰਨਾਂ ਨੂੰ ਸੀਮਤ ਕਰਨ ਲਈ ਇਸ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਇਹ ਬੀਮਾਰੀ ਸਭ  ਤੋਂ ਪਹਿਲਾਂ ਅੱਖ ਦੇ ਪਿੱਛੇ ਫਿਰ ਨੇੜੇ-ਤੇੜੇ ਅਤੇ ਫਿਰ ਬ੍ਰੇਨ ’ਚ ਫੈਲਣ ਲਗਦੀ ਹੈ।  ਇਸਦਾ ਦਿਮਾਗ ਤੱਕ ਪਹੁੰਚਣਾ ਹੀ ਜਾਨਲੇਵਾ ਬਣ ਜਾਂਦਾ ਹੈ। ਇਸ ਲਈ ਸ਼ੁਰੂਆਤੀ ਅਵਸਥਾ ’ਚ ਹੀ ਇਸਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਲੈਬ ’ਚ ਟਿਸ਼ੂ ਸੈਂਪਲ ਦੇਖ ਕੇ ਮਿਊਕੋਰਮਾਈਕੋਸਿਸ ਦਾ ਪਤਾ ਲਗਾਇਆ ਜਾਂਦਾ ਹੈ। ਇਸ ਦੇ ਇਲਾਜ ਦੇ ਪਹਿਲੇ ਪੜਾਅ ’ਚ ਐਂਟੀ-ਫੰਗਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਸਰਜਰੀ ਰਾਹੀਂ ਸਾਰੇ ਇਨਫੈਕਟਿਡ ਟਿਸ਼ੂਜ ਹਟਾ ਓਰਲ ਮੈਡੀਕੇਸ਼ਨ ਦਿੱਤੇ ਜਾਂਦੇ ਹਨ।

PunjabKesari
ਨਵੀਂ ਨਹੀਂ ਬੀਮਾਰੀ ਨਹੀਂ ਹੈ ਬਲੈਕ ਫੰਗਸ ਜਾਂ ਮਿਊਕੋਰਮਾਈਕੋਸਿਸ 
ਮਿਊਕਰੋਮਾਈਕੋਸਿਸ ਬੀਮਾਰੀ ਨਵੀਂ ਨਹੀਂ ਹੈ ਇਸਨੂੰ ਪਹਿਲਾਂ ਜਾਈਗੋਮਾਈਕੋਸਿਸ ਕਿਹਾ ਜਾਂਦਾ ਸੀ। ਇਸ ਨੂੰ ਪਹਿਲਾਂ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ, ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ’ਚ ਦੇਖਿਆ ਗਿਆ ਹੈ। ਜੇਕਰ ਤੁਸੀਂ ਇਸ ਸ਼੍ਰੇਣੀ ’ਚ ਨਹੀਂ ਆਉਂਦੇ ਅਤੇ ਉਹ ਮਰੀਜ਼ ਜਿਨ੍ਹਾਂ ਨੂੰ ਕੋਵਿਡ ਟ੍ਰੀਟਮੈਂਟ ’ਚ ਸਟੇਅਰਾਇਡ ਦੀ ਲੋੜ ਨਹੀਂ ਪੈਂਦੀ, ਉਨ੍ਹਾਂ ਨੂੰ ਵੀ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ। ਇਸ ਵਿਚ ਸਾਵਧਾਨੀਆਂ ਅਤੇ ਸਮੇਂ ਘਰ ਡਾਕਟਰ ਦੀ ਸਲਾਹ ਦੀ ਲੋੜ ਰਹਿੰਦੀ ਹੈ।
ਪਹਿਲਾਂ ਘੱਟ ਆਉਂਦੇ ਸਨ ਮਰੀਜ਼
ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਤੋਂ ਪਹਿਲਾਂ ਹਜ਼ਾਰ ਮਰੀਜ਼ਾਂ ’ਚ 5 ਜਾਂ 7 ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਸਨ ਪਰ ਕੋਵਿਡ ਤੋਂ ਬਾਅਦ ਹਜ਼ਾਰ ਵਿਚੋਂ 20 ਮਰੀਜ਼ਾਂ ’ਚ ਮਿਊਕੋਰਮਾਈਕੋਸਿਸ ਦੇਖਿਆ ਗਿਆ ਹੈ। ਪਹਿਲਾਂ ਇਹ ਬੀਮਾਰੀ 15 ਤੋਂ 20 ਦਿਨਾਂ ’ਚ ਫੈਲਦੀ ਸੀ ਪਰ ਹੁਣ 4-5 ਦਿਨਾਂ ਵਿਚ ਹੀ ਮਰੀਜ਼ ਦੀ ਸਥਿਤੀ ਗੰਭੀਰ ਹੋ ਰਹੀ ਹੈ। ਇਥੋਂ ਤੱਕ ਇਲਾਜ ਨਾ ਹੋਣ ਦੀ ਸਥਿਤੀ ’ਚ ਮੌਤ ਵੀ ਜਲਦੀ ਹੋਣ ਜਾ ਰਹੀ ਹੈ। ਮਿਊਕੋਰਮਾਈਕੋਸਿਸ ਅੱਖਾਂ ਦੀ ਪੁਤਲੀਆਂ ਦੇ ਨੇੜੇ-ਤੇੜੇ ਦੇ ਇਲਾਕੇ ਨੂੰ ਲਕਵਾਗ੍ਰਸਤ ਕਰ ਸਕਦਾ ਹੈ।
ਸਰੀਰ ’ਚ ਕਿਤੇ ਵੀ ਹੋ ਸਕਦੀ ਹੈ ਬਲੈਕ ਫੰਗਸ
ਉਂਝ ਤਾਂ ਇਹ ਬੀਮਾਰੀ ਸਰੀਰ ਦੇ ਕਿਸੇ ਵੀ ਹਿੱਸੇ ’ਚ ਹੋ ਸਕਦੀ ਹੈ ਪਰ ਇਹ ਸਭ ਤੋਂ ਜ਼ਿਆਦਾ  ਅਸਰ ਨੱਕ ਅਤੇ ਅੱਖਾਂ ਦੇ ਅੱਗੇ ਪਿੱਛੇ ਪਾਉਂਦੀ ਹੈ। ਨੱਕ ’ਚ ਇਹ ਫੰਗਸ ਬਹੁਤ ਤੇਜ਼ ਰਫਤਾਰ ਨਾਲ ਵਾਧਾ ਕਰਦਾ ਹੈ ਅਤੇ ਤਿੰਨ ਤੋਂ ਪੰਜ ਦਿਨ ਦੇ ਅੰਦਰ ਹੀ ਇਨਫੈਕਸ਼ਨ ਫੈਲਣ ਲਗਦਾ ਹੈ।


author

Aarti dhillon

Content Editor

Related News