ਸਲਾਦ ਦੇ ਨਾਲ ਕਾਲਾ ਲੂਣ ਖਾਣ ਨਾਲ ਮਿਲਦੇ ਹਨ ਕਈ ਫਾਇਦੇ

03/24/2017 10:57:50 AM

ਮੁੰਬਈ— ਸਲਾਦ ਅਤੇ ਫੱਲਾਂ ਦਾ ਸੁਆਦ ਵਧਾਉਣ ਦੇ ਲਈ ਕਾਲੇ ਲੂਣ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕੁੱਝ ਲੋਕ ਇਸ ਨੂੰ ਦਹੀਂ ਅਤੇ ਚਾਟ ''ਤੇ ਪਾ ਕੇ ਵੀ ਖਾਂਦੇ ਹਨ। ਇਹ ਸਿਰਫ ਸੁਆਦ ਹੀ ਨਹੀਂ ਵਧਾਉਂਦਾ ਬਲਕਿ ਇਸ ''ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਸੋਡੀਅਮ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜਿਨ੍ਹਾਂ ਕਾਲਾ ਲੂਣ ਫਾਇਦੇਮੰਦ ਹੁੰਦਾ ਹੈ ਉਨ੍ਹਾਂ ਹੀ ਫਾਇਦਾ ਇਸ ਦਾ ਪਾਣੀ ਪੀਣ ਨਾਲ ਵੀ ਹੁੰਦਾ ਹੈ।
1. ਪਾਚਨ ਕਿਰਿਆ ਠੀਕ
ਕਾਲਾ ਨਮਕ ਖਾਣ ਨਾਲ ਪਾਚਨ ਕਿਰਿਆ ਠੀਕ ਰਹਿਦੀ ਹੈ।
2. ਮੋਟਾਪਾ ਘੱਟ 
ਸਲਾਦ ਜਾਂ ਦਹੀਂ ਦੇ ਨਾਲ ਕਾਲਾ ਲੂਣ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ। 
3. ਹੱਡੀਆਂ ਮਜ਼ਬੂਤ 
ਕਾਲੇ ਲੂਣ ''ਚ ਪਾਏ ਜਾਣ ਵਾਲੇ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ''ਚ ਮਦਦ ਕਰਦੇ ਹਨ ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਇਸਤੇਮਾਲ ਕਰਨ ਨਾਲ ਨੁਕਸਾਨ ਵੀ ਹੁੰਦੇ ਹਨ। 
4. ਪੇਟ ਦੀ ਗੈਸ
ਜੇਕਰ ਪੇਟ ''ਚ ਗੈਸ ਦੀ ਸਮੱਸਿਆ ਹੋਵੇ ਤਾਂ ਕਾਲੇ ਲੂਣ ਨੂੰ ਪਾਣੀ ਦੇ ਨਾਲ ਮਿਲਾ ਕੇ ਪੀ ਲਓ। ਇਸ ਤਰ੍ਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ। ਇਸ ''ਚ ਸੋਡੀਅਮ ਕਲੋਰਾਈਡ ਅਤੇ ਆਇਰਨ ਵਰਗੇ ਤੱਤ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ''ਚ ਮਦਦ ਕਰਦੇ ਹਨ। 
5. ਅੱਖਾਂ ਦੀ ਰੌਸ਼ਨੀ ਤੇਜ਼
ਰੋਜ਼ ਸਵੇਰੇ ਖਾਲੀ ਪੇਟ ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਨਾਲ ਅੱਖਾਂ ਚਮਕਦਾਰ ਵੀ ਹੁੰਦੀਆਂ ਹਨ। 


Related News