ਸਿਹਤ ਲਈ ਬੇਹੱਦ ਲਾਭਕਾਰੀ ਹੈ 'ਬਲੈਕ ਕੌਫੀ', ਤਣਾਅ ਘੱਟ ਕਰਨ ਦੇ ਨਾਲ-ਨਾਲ ਦੂਰ ਹੁੰਦੀਆਂ ਨੇ ਕਈ ਸਮੱਸਿਆਵਾਂ

Sunday, Jan 08, 2023 - 01:48 PM (IST)

ਨਵੀਂ ਦਿੱਲੀ- ਸਾਡੇ 'ਚੋਂ ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫੀ ਨਾਲ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਬਲੈਕ ਕੌਫੀ ਨਾਲ। ਸਭ ਦਾ ਆਪਣਾ-ਆਪਣਾ ਸਵਾਦ ਹੈ ਪਰ ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਉਹ ਹੈ ਸਿਹਤ। ਜੇਕਰ ਸਿਹਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਬਲੈਕ ਕੌਫੀ ਦਾ ਇਕ ਘੁੱਟ ਸਾਨੂੰ ਤਰੋਤਾਜ਼ਾ ਤਾਂ ਕਰ ਹੀ ਦਿੰਦਾ ਹੈ ਨਾਲ ਹੀ ਬਲੈਕ ਕੌਫੀ 'ਚ ਕੈਫੀਨ ਤੋਂ ਇਲਾਵਾ ਕਈ ਐਂਟੀ-ਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਕਈ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ।
ਕੌਫੀ ਤੁਹਾਡੇ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ 'ਚ ਮਦਦ ਕਰਦੀ ਹੈ ਅਤੇ ਤੁਹਾਨੂੰ ਊਰਜਾ ਦਿੰਦੀ ਹੈ। ਹੈਲਥਲਾਈਨ ਦੇ ਅਨੁਸਾਰ ਬਲੈਕ ਕੌਫੀ 'ਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੈਗਨੀਸ਼ੀਅਮ, ਵਿਟਾਮਿਨ ਬੀ3, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਬੀ5, ਵਿਟਾਮਿਨ ਬੀ2 ਹੁੰਦਾ ਹੈ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਸਹੀ ਢੰਗ ਨਾਲ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ..
ਬਲੈਕ ਕੌਫੀ ਕਿਵੇਂ ਬਣਾਈਏ : ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੁੰਦਾ ਹੈ। ਸਭ ਤੋਂ ਪਹਿਲਾਂ, ਤੁਸੀਂ ਪਾਣੀ ਨੂੰ ਉਬਾਲੋ ਤੇ ਇਸ 'ਚ ਇਕ ਚਮਚਾ ਬਲੈਕ ਕੌਫੀ ਮਿਲਾਓ। ਹੁਣ ਇਸ ਨੂੰ ਕੱਪ 'ਚ ਪਾ ਕੇ ਪੀਓ। ਬਲੈਕ ਕੌਫੀ ਨੂੰ ਖਾਲੀ ਢਿੱਡ ਨਹੀਂ ਪੀਣਾ ਚਾਹੀਦਾ। ਤੁਸੀਂ ਇਸ ਨੂੰ ਨਾਸ਼ਤਾ ਕਰਨ ਤੋਂ ਬਾਅਦ ਪੀ ਸਕਦੇ ਹੋ।

PunjabKesari

ਬਲੈਕ ਕੌਫੀ ਪੀਣ ਦੇ ਫਾਇਦੇ

ਸ਼ੂਗਰ ਨੂੰ ਕੰਟਰੋਲ ਕਰਦੀ ਹੈ
ਬਲੈਕ ਕੌਫੀ ਸ਼ੂਗਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਬਲੈਕ ਕੌਫੀ ਸਰੀਰ 'ਚ ਇਨਸੁਲਿਨ ਦੇ ਉਤਪਾਦਨ 'ਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ।
ਤਣਾਅ ਨੂੰ ਦੂਰ ਕਰਦੀ ਹੈ ਕੌਫੀ
ਬਲੈਕ ਕੌਫੀ ਦਾ ਸੇਵਨ ਡਿਪਰੈਸ਼ਨ, ਚਿੰਤਾ, ਤਣਾਅ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਆਦਿ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ। ਬਲੈਕ ਕੌਫੀ 'ਚ ਕੈਫੀਨ ਪਾਈ ਜਾਂਦੀ ਹੈ, ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੋਵਾਂ ਨੂੰ ਤਾਜ਼ਾ ਕਰ ਸਕਦੀ ਹੈ। ਬਲੈਕ ਕੌਫੀ 'ਚ ਪਾਈ ਜਾਣ ਵਾਲੀ ਕੈਫੀਨ ਮੈਟਾਬੋਲੀਜ਼ਮ ਨੂੰ ਵਧਾਉਂਦੀ ਹੈ, ਜਿਸ ਨੂੰ ਖਾਣ ਨਾਲ ਊਰਜਾ ਪੈਦਾ ਕਰਨ ਦੀ ਪ੍ਰਕਿਰਿਆ 'ਚ ਸੁਧਾਰ ਹੋ ਸਕਦਾ ਹੈ। ਇਹ ਸਰੀਰ 'ਚ ਗਰਮੀ ਪੈਦਾ ਕਰ ਕੇ ਵੱਧਦੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

PunjabKesari

ਬਲੈਕ ਕੌਫੀ ਸਾਨੂੰ ਐਕਟਿਵ ਰੱਖਦੀ ਹੈ 
ਜੇਕਰ ਤੁਸੀਂ ਜਿਮ ਜਾਂ ਕਸਰਤ ਤੋਂ ਬਾਅਦ ਬਲੈਕ ਕੌਫੀ ਦਾ ਸੇਵਨ ਕਰਦੇ ਹੋ ਤਾਂ ਸਟੈਮਿਨਾ ਵਧਾਉਣ ਲਈ ਬਲੈਕ ਕੌਫੀ ਬਹੁਤ ਫਾਇਦੇਮੰਦ ਹੈ।

ਦਿਲ ਨੂੰ ਸਿਹਤਮੰਦ ਰੱਖਦੀ ਹੈ
ਬਲੈਕ ਕੌਫੀ ਦਿਲ ਲਈ ਵੀ ਚੰਗੀ ਹੁੰਦੀ ਹੈ। ਰੋਜ਼ਾਨਾ 1 ਜਾਂ 2 ਕੱਪ ਬਲੈਕ ਕੌਫੀ ਪੀਣ ਨਾਲ ਸਟ੍ਰੋਕ ਸਮੇਤ ਕਿਸੇ ਵੀ ਤਰ੍ਹਾਂ ਦੀ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਬਸ਼ਰਤੇ ਕਿ ਇਸ 'ਚ ਚੀਨੀ ਤੇ ਦੁੱਧ ਨਾ ਪਾਇਆ ਜਾਵੇ।


Aarti dhillon

Content Editor

Related News