ਲੌਂਗਾਂ ਵਾਲੀ ਚਾਹ ਪੀਣ ਨਾਲ ਹੋਣਗੇ ਕਈ ਫ਼ਾਇਦੇ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
Friday, Dec 04, 2020 - 12:42 PM (IST)
ਜਲੰਧਰ: ਸਰਦੀਆਂ ਸ਼ੁਰੂ ਹੋ ਗਈਆਂ ਹਨ ਚਾਹ ਦੇ ਸ਼ੌਕੀਨ ਲੋਕਾਂ ਨੂੰ ਇਸ ਦਾ ਹਰ ਸੁਆਦ ਚੰਗਾ ਲੱਗਦਾ ਹੈ ਪਰ ਕਈ ਵਾਰ ਹਲਕੀ-ਫੁਲਕੀ ਬੀਮਾਰੀ ਤੋਂ ਰਾਹਤ ਪਾਉਣ 'ਚ ਵੀ ਇਹ ਕੰਮ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਆਓ ਜਾਣਦੇ ਹਾਂ ਲੌਂਗ ਵਾਲੀ ਚਾਹ ਪੀਣ ਦੇ ਫ਼ਾਇਦਿਆਂ ਦੇ ਬਾਰੇ...
ਇਹ ਵੀ ਪੜ੍ਹੋ:ਕੋਲੇਸਟਰਾਲ ਨੂੰ ਕੰਟਰੋਲ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ
ਸਰਦੀ-ਜੁਕਾਮ ਤੋਂ ਰਾਹਤ: ਸਰਦੀ ਤੋਂ ਬਚਣ ਲਈ ਲੌਂਗ ਵਾਲੀ ਚਾਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ ਲੌਂਗ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਮੌਸਮੀ ਬਦਲਾਅ ਹੋਣ 'ਤੇ 2-3 ਵਾਰ ਇਸ ਨੂੰ ਪੀਣ ਨਾਲ ਸਰਦੀ, ਖਾਂਸੀ ਅਤੇ ਜੁਕਾਮ ਤੋਂ ਰਾਹਤ ਮਿਲਦੀ ਹੈ।
ਬੁਖਾਰ ਨੂੰ ਦੂਰ ਕਰੇ: ਜੇ ਤੁਸੀਂ ਬੁਖਾਰ ਨਾਲ ਪੀੜਤ ਹੋ ਤਾਂ ਲੌਂਗਾਂ ਵਾਲੀ ਦੀ ਚਾਹ ਪੀਣਾ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਹੋਵੇਗਾ।
ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
ਸਰੀਰ ਦੇ ਦਰਦ ਤੋਂ ਨਿਜ਼ਾਤ: ਸਰੀਰ ਦੇ ਅੰਗਾਂ ਅਤੇ ਮਸਲਸ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗਾਂ ਵਾਲੀ ਚਾਹ ਜ਼ਰੂਰ ਪੀਓ। ਇਸ ਦੇ ਇਲਾਵਾ ਜੇ ਤੁਸੀਂ ਚਾਹੋ ਤਾਂ ਲੌਂਗਾਂ ਵਾਲੀ ਚਾਹ ਦੀ ਦਰਦ ਵਾਲੀ ਥਾਂ 'ਤੇ ਸੇਕ ਵੀ ਕਰ ਸਕਦੇ ਹੋ। ਢਿੱਡ ਨੂੰ ਰੱਖੇ ਦਰੁਸਤ: ਢਿੱਡ 'ਚ ਐਸੀਡਿਟੀ ਹੋਣ ਅਤੇ ਪਾਚਨ ਤੰਤਰ ਦੀ ਗਤੀ ਘੱਟ ਹੋਣ 'ਤੇ ਲੌਂਗਾਂ ਵਾਲੀ ਚਾਹ ਪੀਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਦੰਦਾਂ ਦੇ ਦਰਦ ਤੋਂ ਛੁਟਕਾਰਾ: ਦੰਦਾਂ 'ਚ ਦਰਦ ਹੋਣ ਦੇ ਅਕਸਰ ਲੋਕ ਲੌਂਗਾਂ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗਾਂ ਦੀ ਚਾਹ ਵੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਕੱਫ ਦੀ ਸਮੱਸਿਆ 'ਚ ਵੀ ਲੌਂਗਾਂ ਵਾਲੀ ਚਾਹ ਫ਼ਾਇਦੇਮੰਦ ਸਾਬਤ ਹੁੰਦੀ ਹੈ।