ਸਿਹਤ ਲਈ ਬੇਹੱਦ ਗੁਣਕਾਰੀ ਹੈ 'ਹਲਦੀ', ਭਾਰ ਘੱਟ ਕਰਨ ਸਣੇ ਜੋੜਾਂ ਦੇ ਦਰਦ ਤੋਂ ਦਿਵਾਉਂਦੀ ਹੈ ਰਾਹਤ

09/16/2022 4:38:28 PM

ਨਵੀਂ ਦਿੱਲੀ- ਹਲਦੀ ਨੂੰ ਭਾਰਤੀ ਰਸੋਈ ਦਾ ਪਸੰਦੀਦਾ ਮਸਾਲਾ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਜ਼ਿਆਦਾਤਰ ਸਬਜ਼ੀ ਅਤੇ ਮਸਾਲੇਦਾਰ ਪਕਵਾਨਾਂ 'ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਫਾਇਦਿਆਂ ਤੋਂ ਤਾਂ ਅਸੀਂ ਜਾਣੂ ਹਾਂ। ਇਹ ਸਾਡੀ ਸਕਿਨ ਨੂੰ ਫਾਇਦਾ ਪਹੁੰਚਾਉਂਦੀ ਹੈ। ਇਸ ਲਈ ਕਈ ਬਿਊਟੀ ਪ੍ਰੋਡੈਕਟਸ 'ਚ ਵੀ ਹਲਦੀ ਦਾ ਇਸਤੇਮਾਲ ਹੁੰਦਾ ਹੈ। ਹਲਦੀ ਨੂੰ ਇਕ ਆਯੁਰਵੈਦਿਕ ਔਸ਼ਧੀ ਤੋਂ ਘੱਟ ਨਹੀਂ ਸਮਝਿਆ ਜਾਂਦਾ, ਹਮੇਸ਼ਾ ਸੱਟ ਲੱਗਣ 'ਤੇ ਅਸੀਂ ਇਸ ਮਸਾਲੇ ਦਾ ਲੇਪ ਨੁਕਸਾਨੀ ਗਈ ਥਾਂ 'ਤੇ ਲਗਾਉਂਦੇ ਹਾਂ, ਪਰ ਇਹ ਦਵਾਈ ਵੀ ਸਜ਼ਾ ਬਣ ਸਕਦੀ ਹੈ ਜੇਕਰ ਅਸੀਂ ਇਸ ਦੀ ਸੀਮਿਤ ਮਾਤਰਾ 'ਚ ਵਰਤੋਂ ਨਹੀਂ ਕੀਤੀ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਦੇ ਬੇਮਿਸਾਲ ਫ਼ਾਇਦਿਆਂ ਬਾਰੇ ...

PunjabKesari
1. ਹਲਦੀ 'ਚ ਕੈਂਸਰ ਨਾਲ ਲੜਣ ਦੇ ਗੁਣ ਹੁੰਦੇ ਹਨ। ਇਹ ਖ਼ਾਸ ਤੌਰ 'ਤੇ ਮਰਦਾਂ 'ਚ ਹੋਣ ਵਾਲੇ ਪ੍ਰੋਸਟੇਟ ਕੈਂਸਰ ਦੇ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਖਤਮ ਵੀ ਕਰ ਦਿੰਦੇ ਹਨ। ਇਹ ਹਾਨੀਕਾਰਕ ਰੈਡੀਏਸ਼ਨ ਦੇ ਸੰਪਰਕ 'ਚ ਆਉਣ ਨਾਲ ਹੋਣ ਵਾਲੇ ਟਿਊਮਰ ਤੋਂ ਵੀ ਬਚਾਅ ਕਰਦੀ ਹੈ। 
2. ਹਲਦੀ 'ਚ ਸੋਜ ਨੂੰ ਰੋਕਣ ਦਾ ਖ਼ਾਸ ਗੁਣ ਹੁੰਦਾ ਹੈ। ਇਸ ਦੀ ਵਰਤੋਂ ਗਠੀਆਂ ਰੋਗੀਆਂ ਨੂੰ ਜ਼ਿਆਦਾ ਲਾਭ ਪਹੁੰਚਾਉਂਦੀ ਹੈ। ਇਹ ਸਰੀਰ ਦੇ ਕੁਦਰਤੀ ਸੈੱਲਸ ਨੂੰ ਖਤਮ ਕਰਨ ਵਾਲੇ ਫ੍ਰੀ ਰੈਡੀਕਲਸ ਨੂੰ ਖਤਮ ਕਰਦੀ ਹੈ ਅਤੇ ਗਠੀਆ ਰੋਗ 'ਚ ਹੋਣ ਵਾਲੇ ਜੋੜਾਂ ਦੇ ਦਰਦ 'ਚ ਲਾਭ ਪਹੁੰਚਾਉਂਦੀ ਹੈ। 

PunjabKesari
3. ਹਲਦੀ 'ਚ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਕਰਨ ਦਾ ਗੁਣ ਹੁੰਦਾ ਹੈ। ਇਸ ਤਰ੍ਹਾਂ ਇਹ ਸ਼ੂਗਰ ਰੋਗੀਆਂ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ। ਇੰਸੁਲਿਨ ਤੋਂ ਇਲਾਵਾ ਇਹ ਗਲੁਕੋਜ਼ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਸ਼ੂਗਰ ਦੇ ਦੌਰਾਨ ਕੀਤੇ ਜਾਣ ਵਾਲੇ ਇਲਾਜ ਦਾ ਅਸਰ ਵਧ ਜਾਂਦਾ ਹੈ। ਪਰ ਜੇਕਰ ਤੁਸੀਂ ਜੋ ਦਵਾਈਆਂ ਲੈ ਰਹੇ ਹੋ ਤਾਂ ਬਹੁਤ ਵਧੇ ਹੋਏ ਪੱਧਰ (ਹਾਈ ਡੋਜ਼) ਦੀਆਂ ਹਨ ਤਾਂ ਹਲਦੀ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ। 


4. ਖੋਜ ਤੋਂ ਸਾਬਤ ਹੋ ਚੁੱਕਾ ਹੈ ਕਿ ਹਲਦੀ 'ਚ ਲਿਪੋਪਾਲੀਸੇੱਚਾਰਾਈਡ ਨਾਂ ਦਾ ਤੱਤ ਹੁੰਦਾ ਹੈ ਇਸ ਨਾਲ ਸਰੀਰ 'ਚ ਇਮਿਊਨ ਸਿਸਟਰ ਮਜ਼ਬੂਤ ਹੁੰਦਾ ਹੈ। ਹਲਦੀ ਇਸ ਤਰ੍ਹਾਂ ਨਾਲ ਸਰੀਰ 'ਚ ਬੈਕਟੀਰੀਆ ਦੀ ਸਮੱਸਿਆ ਤੋਂ ਬਚਾਅ ਕਰਦੀ ਹੈ। ਉਹ ਬੁਖ਼ਾਰ ਹੋਣ ਤੋਂ ਰੋਕਦੀ ਹੈ। ਇਸ 'ਚ ਸਰੀਰ ਨੂੰ ਫੰਗਲ ਇਨਫੈਕਸ਼ਨ ਤੋਂ ਬਚਾਉਣ ਦੇ ਗੁਣ ਵੀ ਹੁੰਦੇ ਹਨ।
5. ਹਲਦੀ ਦੇ ਲਗਾਤਾਰ ਇਸਤੇਮਾਲ ਨਾਲ ਕੋਲੈਸਟਰਾਲ ਸੇਰਮ ਦਾ ਪੱਧਰ ਸਰੀਰ 'ਚ ਘੱਟ ਬਣਿਆ ਰਹਿੰਦਾ ਹੈ। ਕੋਲੈਸਟਰਾਲ ਸੇਰਮ ਨੂੰ ਕੰਟਰੋਲ ਰੱਖ ਕੇ ਹਲਦੀ ਸਰੀਰ ਨੂੰ ਦਿਲ ਦੇ ਰੋਗਾਂ ਤੋਂ ਸੁਰੱਖਿਅਤ ਰੱਖਦੀ ਹੈ। 
6. ਹਲਦੀ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਇਸ 'ਚ ਇਨਫੈਕਸ਼ਨ ਨਾਲ ਲੜਣ ਦੇ ਗੁਣ ਵੀ ਪਾਏ ਜਾਂਦੇ ਹਨ। ਇਸ 'ਚ ਸੋਰਾਈਸਿਸ ਵਰਗੇ ਤੱਤ ਸੰਬੰਧੀ ਰੋਗਾਂ ਤੋਂ ਬਚਾਅ ਦੇ ਗੁਣ ਹੁੰਦੇ ਹਨ। 
7. ਹਲਦੀ ਦਾ ਇਸਤੇਮਾਲ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਰੱਖਣ 'ਚ ਬਹੁਤ ਕਾਰਗਰ ਹੈ। ਇਸ ਦੇ ਐਂਟੀ-ਸੈਪਟਿਕ ਗੁਣ ਦੇ ਕਾਰਨ ਭਾਰਤੀ ਸੰਸਕ੍ਰਿਤ 'ਚ ਵਿਆਹ ਮੌਕੇ ਪੂਰੇ ਸਰੀਰ 'ਤੇ ਹਲਦੀ ਦਾ ਉਬਟਨ ਲਗਾਇਆ ਜਾਂਦਾ ਹੈ। 

PunjabKesari
8. ਹਲਦੀ ਨਾਲ ਬਣੀ ਚਾਹ ਬੇਹੱਦ ਲਾਭਕਾਰੀ ਪੀਣ ਵਾਲਾ ਪਦਾਰਥ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। 
9. ਹਲਦੀ 'ਚ ਭਾਰ ਘੱਟ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਇਸ ਦੀ ਨਿਯਮਿਤ ਤੌਰ 'ਤੇ ਵਰਤੋਂ ਨਾਲ ਭਾਰ ਘੱਟ ਹੋਣ ਦੀ ਗਤੀ ਵਧ ਜਾਂਦੀ ਹੈ।
10. ਖੋਜ ਤੋਂ ਸਾਬਤ ਹੁੰਦਾ ਹੈ ਕਿ ਹਲਦੀ ਲੀਵਰ ਨੂੰ ਵੀ ਸਿਹਤਮੰਦ ਰੱਖਦੀ ਹੈ। ਹਲਦੀ ਦੀ ਵਰਤੋਂ ਨਾਲ ਲੀਵਰ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ। 


Aarti dhillon

Content Editor

Related News